ਮੈਂ ਕਈ ਵਾਰੀ ਪਾਇਆ ਹੈ ਆਪਣੇ ਆਪ ਨੂ ਮੁਰਦਾ ਜਿਹਾ,
ਓਹ ਸ਼ੱਕਸ ਜੋ ਹੈ ਰੂਹ ਦਾ ਮਾਲਿਕ ਹੈ ਉੱਠ ਕੀਤੇ ਚਲਾ ਗਿਆ,
ਤੇ ਮੇਰਾ ਉੱਕ ਜਾਂਦਾ ਧਿਆਨ, ਰੁੱਕ ਜਾਂਦਾ ਕੰਮ ਚਲਦਾ ਹੋਇਆ,
ਤੇ ਮੇਰਾ ਲੰਗ ਜਾਂਦਾ ਵਕ਼ਤ ਫਿਰ ਓਹਨੁ ਲੱਭਦਿਆਂ ਹੋਇਆ,
ਪਰ ਮੈਂ ਵਾਕਿਫ਼ ਹਾਂ ਅੱਛੀ ਤਰਾਂ ਉਸ ਦੀਆਂ ਆਦਤਾਂ ਤੋਂ,
ਮੈਨੂ ਅੰਦਾਜ਼ਾ ਹੁੰਦਾ ਸਿਰਫਿਰਾ ਕਿਧਰ ਨੂ ਹੋਣਾ ਚਲਾ ਗਿਆ,
ਆਖਿਰ ਇੰਨੇ ਵਰਿਆ ਤੋਂ ਮੇਰੇ ਨਾਲ ਹੀ ਰਿਹੰਦਾ ਆ ਰਿਹਾ,
ਹਾਂ ਜਰਾ ਉਦਾਸ ਹੈ ਜਦੋਂ ਦਾ ਹਾਂ ਮੈਂ ਸ਼ਿਹਰ ਆ ਕੇ ਰਿਹ ਰਿਹਾ,
ਫਿਰ ਉਸਦੀ ਭਾਲ ਚ,
ਮੈਂ ਲਾਉਂਦਾ ਹੈ ਪਿਹਲੀ ਆਵਾਜ਼ ਆਪਣੇ ਘਰ ਦੀ ਬੈਠਕ ਨੂ,
ਸ਼ੋੰਕੀ ਹੈ ਪੜ੍ਹਨ ਦਾ, ਕਈ ਵਾਰੀ ਮੈਨੂ ਓਥੇ ਹੀ ਹੈ ਮਿਲਿਆ,
ਬੁੱਲੇ ਤੇ ਫਰੀਦ ਦੀਆਂ ਕਿਤਾਬਾਂ ਦੇ ਵਿੱਚ ਲੁਕਿਆ ਹੋਇਆ,
ਜਾਂ ਕਦੇ ਹਿਸਾਬ ਪੜਦਾ ਜਾਂ ਫਿਰ ਸ਼ੇਅਰ ਲਿਖਦਾ ਹੋਇਆ,
ਪਰ ਜੇ ਨਹੀਂ ਮਿਲਦਾ,
ਫਿਰ ਮੈਂ ਲਾਉਂਦਾ ਹਾਂ ਦੂਜੀ ਆਵਾਜ਼ ਆਪਣੇ ਘਰ ਦੇ ਸਿਖਰ ਨੂ,
ਜਿੱਥੋਂ ਰੇਲਵੇ ਸਟੇਸ਼ਨ ਦੇਖਦਿਆਂ ਮੈਨੂ ਕਈ ਵਾਰੀ ਹੈ ਮਿਲਿਆ,
ਜਿੱਥੇ ਦੂਰ ਖੇਤਾਂ ਨੂ ਤੱਕਦੇ ਓਹਨੁ ਮੈੰ ਕਈ ਵਾਰੀ ਹੈ ਫੜਿਆ,
ਜਿੱਥੇ ਪੋਣਾ ਦੀ ਮਿਹਕ ਦਾ ਘੁੱਟ ਭਰਦੇ ਕੋਲ ਹਾਂ ਮੈੰ ਜਾ ਖੜਿਆ,
ਪਰ ਜੇ ਓਥੇ ਵੀ ਨਹੀਂ ਮਿਲਦਾ ਤਾਂ,
ਮੈਂ ਆਵਾਜ਼ ਦੇਂਦਾ ਹਾਂ ਉੱਚੇ ਜਿਹੇ ਨਾਲ ਦੀ ਗਲੀ ਦੇ ਵਿੱਚ,
ਸਾਰਾ ਬਚਪਨ ਜਿੱਥੇ ਓਹ ਆਪਣੇ ਹਾਣੀਆ ਨਾਲ ਖੇਡਦਾ ਰਿਹਾ,
ਤੇ ਕਈ ਦੁਪਿਹਰਾਂ ਆਪਣੇ ਘਰ ਦੇ ਦਰਵਾਜ਼ੇ ਦੀਆਂ ਵਿੱਥਾਂ ਚੋਂ
ਜਿੱਥੇ ਸੂਰਜ ਨੂ ਮੱਧਮ ਹੁੰਦਿਆ ਓਹ ਅਕਸਰ ਹੀ ਵੇਖਦਾ ਰਿਹਾ,
ਫਿਰ ਅਗਲੀ ਥਾਂ ਹੁੰਦੀ,
ਮੁੰਡਿਆ ਵਾਲਾ ਸਕੂਲ ਜਾਂ ਸਾਹਮਣੇ ਮਾਰਕੀਟ ਕਮੇਟੀ ਦਾ ਪਾਰਕ,
ਜਿਥੇ ਮਿੱਲਿਆ ਹੈ ਮੈਨੂ ਕਈ ਵਾਰ ਓਹ ਸੋਚਾਂ ਚ ਡੁੱਬਿਆ ਹੋਇਆ,
ਤਿਤਲੀਆਂ ਤੱਕਦਾ ਹੋਇਆ, ਕੋਈ ਖਿਆਲਾਂ ਚ ਖੁੱਬਿਆ ਹੋਇਆ,
ਚਿਹਰਾ ਸ਼ਾਂਤ ਜਿਵੇਂ ਤਪੱਸਵੀ ਕੋਈ ਧਿਆਨ ਚ ਡੁੱਬਿਆ ਹੋਇਆ,
ਜੇ ਓਥੇ ਵੀ ਨਹੀਂ ਤਾਂ,
ਦਾਨਾ ਮੰਡੀ ਜਾ ਦਾਨਾ ਮੰਡੀ ਦੇ ਗੇਟ ਦੇ ਲਾਗੇ ਵਾਲਾ ਪਾਰਕ,
ਜਿੱਥੇ ਮਿਲਿਆ ਹੈ ਕਈ ਵਾਰੀ ਮੈਨੂ ਓਹ ਸੈਰ ਕਰਦਾ ਹੋਇਆ,
ਕਨਕ, ਝੋਨੇ ਨੂ ਪੱਖਾ ਲਾਉਂਦੇ ਮਜਦੂਰਾਂ ਨੂ ਤੱਕਦਾ ਹੋਇਆ,
ਤੇ ਨਵੀਂ ਵੱਡੀ ਫਸਲ ਦੀ ਮਿਹਕ ਨੂ ਦਿਲ ਚ ਰਖੱਦਾ ਹੋਇਆ,
ਉਸ ਤੋਂ ਬਾਅਦ ਵੀ ਜੇ ਨਾ ਮਿਲੇ,
ਤਾਂ ਫਿਰ ਆਵਾਜ਼ ਲਗਾਉਂਦਾ ਹੈ ਸਾਧੁਵਾਲੇ ਦੇ ਲਾਗੇ ਖੇਤਾਂ ਨੂ,
ਜਿੰਨਾ ਵਿੱਚ ਛੁਪਿਆ ਹੈ ਸਕੂਲ ਜਿੱਥੇ ਓਹ ਦੱਸ ਵਰੇ ਪੜਦਾ ਰਿਹਾ,
ਜਿੱਥੇ ਓਹ ਪ੍ਰਕਾਸ਼ ਦੀਆਂ ਕਿਰਨਾ ਚ ਅਗਿਆਨਤਾ ਨੂ ਸਰ ਕਰਦਾ ਗਿਆ ,
ਤੇ ਜਿੱਥੇ ਓਹ ਜੱਟਾਂ ਨੂ ਖੇਤ ਵੌਹੰਦੇ ਕਈ ਵਰੇ ਤੱਕਦਾ ਰਿਹਾ,
ਤੇ ਇਸ ਗੱਲ ਦਾ ਵੀ ਕੁਝ ਕੁਝ ਚਾੰਸ ਹੁੰਦਾ,
ਓਹ ਮਿਲ ਜਾਏ, ਜਵਾਹਰ ਦੀਆਂ ਟਿੱਕੀਆਂ, ਪਰਦੇਸੀ ਦੇ ਕੁਲਚੇ,
ਸ਼ਰਮੇ ਦੇ ਗੋਲੱਗਪੇ, ਮਾਮੇ ਦੇ ਕੁਲਫੀ, ਰੱਤੋ ਦੇ ਭਟੂਹਰੇ, ਕਾਕੇ ਦੇ
ਸਮੋਸਾ, ਜਾਂ ਮੈਨ ਬਜ਼ਾਰ ਚ ਬਰਗਰ, ਨੂਡਲ ਖਾਂਦਾ ਹੋਇਆ,
ਪਰ ਕੋਈ ਬੁਹਤੀ ਵਾਰੀ ਓੱਥੋਂ ਗਿਰਫਤਾਰ ਨਹੀਂ ਹੈ ਹੋਇਆ,
ਤੇ ਇਸ ਗੱਲ ਦਾ ਬਿਲਕੁਲ ਚਾੰਸ ਨਹੀਂ ਹੁੰਦਾ,
ਕੇ ਓਹ ਕਿਸੇ ਨੂ ਉਸਦੇ ਘਰ ਮਿਲਣ ਲਈ ਚਲਾ ਗਿਆ ਹੋਵੇ,
ਕਿਓਂਕਿ ਉਸਦਾ ਇੱਕੋ ਇੱਕ ਸਾਥੀ ਵੀ ਸ਼ਿਹਰ ਕੰਮ ਕਰ ਰਿਹਾ,
ਉਸਦਾ ਓਹ ਸਾਥੀ ਜਿਸ ਨਾਲ ਓਹ ੧੨ ਵਰੇ ਪੜਦਾ ਰਿਹਾ,
ਜੋ ਉਸਤੋ ਕਿਸਮਤ ਦਾ ਪੰਨਾ ਪਲਟਨ ਤੇ ਦੂਰ ਹੋ ਗਿਆ,
ਤੇ ਇਹ ਤਾਂ ਸੋਚਣਾ ਹੀ ਬੇਕਾਰ ਹੁੰਦਾ,
ਕੇ ਓਹ ਕੀਤੇ ਚੰਡੀਗੜ, ਪਟਿਆਲੇ, ਜਾਂ ਫਿਰੋਜਪੁਰ ਹੋਵੇ,
ਜਿੱਥੇ ਮੈੰ ਦੱਸਵੀਂ ਜਮਾਤ ਤੋਂ ਬਾਦ ਹਾਂ ਪੜਦਾ ਰਿਹਾ,
ਕਿਓਂਕਿ ਮੈੰ ਜਾਣਦਾ ਹਾਂ ਅਕਸਰ ਬੱਸ ਮੈੰ ਹੀ ਗਿਆ ਸਾਂ,
ਓਹ ਤਾਂ ਹਰ ਵਾਰੀ ਹੀ ਬੱਸ ਅੱਡੇ ਤੋਂ ਹੀ ਮੁੜਦਾ ਰਿਹਾ,
ਪਰ ਮੈਂ ਇਸ ਗੱਲ ਕਰਕੇ ਕਦੇ ਉਸ ਨਾਲ ਗੁੱਸੇ ਨਹੀਂ ਹੋਇਆ,
ਬਲਕੀ ਮੈਂ ਇਹ ਸੋਚ ਕੇ ਉਲਟਾ ਉਸਤੋ ਹਾਂ ਖੁਸ਼ ਹੋਇਆ,
ਕੇ ਚਲੋ ਅਸਲ ਹਿੱਸਾ ਤਾਂ ਹਲੇ ਵੀ ਪੂਰੀ ਤਰਾਂ ਆਜ਼ਾਦ ਹੈ,
ਸਿਹਰਾ ਤਾਂ ਹੈ ਉੱਪਰ ਉੱਪਰ ਅੰਦਰ ਸ਼ਿਹਰ ਆਬਾਦ ਹੈ!
No comments:
Post a Comment