Rapido Scooty

 ਚੰਗਾ ਭਲਾ ਮੈਂ ਰੋਜ cab ਤੇ ਘਰ ਆਂਦਾ ਸੀ,

ਸਹੀ ਸਲਾਮਤ ਵਕਤ ਤੇ ਪੁਹੰਚ ਵੀ ਜਾਂਦਾ ਸੀ,

ਪਰ ਪਤਾ ਨੀ ਅੱਜ ਕੀ ਮੇਰੇ ਦਿਲ ਵਿੱਚ ਆਈ,

Rapido ਤੋਂ ਮੈਂ scooty book ਕਰਾਈ,


ਤੇ ਮੁੰਡਾ ਓਹਨਾਂ ਦਾ ਆ ਵੀ ਗਿਆ, ਬੜੇ ਅਦਬ

ਨਾਲ ਓਹਨੇ ਮੈਨੂੰ ਪਿੱਛੇ ਬੈਠਾ ਵੀ ਲਿਆ,

ਪਰ ਜਿੰਨੀ ਚਿਰ ਉਹ ਚਲਾਂਦਾ ਰਿਹਾ,

ਕਾਲਜਾ ਮੇਰਾ ਮੇਰੇ ਮੂੰਹ ਵਿੱਚ ਹੀ ਰਿਹਾ,


ਤੁਰਦਿਆਂ ਹੀਂ ਸੱਜੇ ਪਾਸੇ ਦੌੜ ਓਹਨੇ ਲਗਾਈ,

ਦੇਖਣ ਸਾਨੂੰ ਆਟੋਰਿਕਸ਼ਾ, ਦੁਕਾਨਾਂ ਵਾਲੇ ਭਾਈ,

ਤੇ ਪਹਿਲੀ ਵਾਰੀ ਜ਼ਿੰਦਗੀ ਚ ਮੇਰੇ ਦਿਲ ਵਿੱਚ ਆਈ,

ਮੈਂ ਕਿਹਾ ਫੜ ਲੈਣ ਸਾਨੂੰ ਪੁਲਸ ਵਾਲੇ ਭਾਈ,


ਪੁੱਲ ਦੇ ਥੱਲੇ ਫਿਰ ਅਸੀਂ ਜਾ ਪੁੱਜੇ ਆਂ,

ਮਾੜੀ ਕੁ ਜਾ ਕੇ brake ਓਹਨੇ ਆ ਲਈ,

ਤੇ ਮੇਰਾ ਜੀ ਕੀਤਾ ਕੇ ਇਥੇ ਹੀ ਉੱਤਰ ਜਾਂ,

ਦੇ ਦਾਂ ਇਹਨੂੰ ਜਿਹੜੇ ਇਹਦੇ ਬਣਦੇ ਪੱਚੀ ਸਤਾਈ,


ਪਰ ਮੱਤ ਬੰਦੇ ਦੀ ਜਦੋਂ ਹੋਵੇ ਪਈ ਮਾਰੀ,

ਜਾਂ ਫਿਰ ਕਿਸਮਤ ਚ ਹੀ ਲਿਖੀ ਹੋਵੇ ਕੋਈ ਖੁਆਰੀ,

ਫੈਂਸਲਾ ਫਿਰ ਮੈਂ, ਗ਼ਲਤ ਲਿਆ,

ਚੁੱਪ ਕਰਕੇ ਮੈਂ ਪਿੱਛੇ ਬੈਠਾ ਹੀ ਰਿਹਾ,


ਪੁੱਲ ਟੱਪ ਕੇ ਤੇ ਫਿਰ ਓਹਨੇ ਗਲੀਆਂ ਚ ਪਾ ਲੀ,

speed ਹੋਣੀ ਚਾਹਦੀ ਸੀ ਵੀਹ ਓਹਨੇ ਚਲਾਈ ਚਾਲੀ,

ਸੱਚ ਕਹਿਣਾ ਲਾਜ਼ਿਮ ਸੀ ਸਾਡਾ ਖੰਬੇ ਚ ਵੱਜਣਾ,

ਪਤਾ ਨੀ ਕਿਵੇਂ ਜੇ ਕੱਢ ਕੇ ਟੱਕਰ ਓਹਨੇ ਹੋਣੇ ਬਚਾ ਲੀ,


ਪੌਹੰਚੇ signal ਤੇ ਤਾਂ ਬੱਤੀ ਓਥੇ ਲਾਲ ਸੀ,

ਮਾਂ ਦੇ ਪੁੱਤ ਨੇ ਕੀਤਾ ਓਥੇ ਵੀ ਕਮਾਲ ਸੀ,

ਪਿੱਛੇ ਕਰਕੇ ਨਾਲ ਦੀ ਸੜਕ ਓਹਨੇ ਪਾ ਲੀ,

ਜਿੱਥੇ ਹੈ ਨੀ ਸੀ ਬੱਤੀ ਓਹਨੇ ਓਥੋਂ ਦੀ ਘੁਮਾ ਲੀ,


ਆਖ਼ਿਰੀ ਮੀਲ, ਓਹਨੇ ਕੱਢ ਦੇਣੇ ਸੀ ਮੇਰੇ ਆਖਰੀ ਸਾਹ,

ਪੂਰੇ Rush ਚ ਓਹਨੇ ਸੂਈ ਨਾ ਆਣ ਦਿੱਤੀ ਪੰਜਾਹ ਤੋਂ ਠਾਂ,

ਤੇ ਘਰ ਕੋਲੇ ਆ ਕੇ ਫਿਰ ਓਹਨੇ ਲਾਇਆ ਮੈਨੂੰ ਹੇਠਾਂ,

ਦਿਲ ਮੇਰਾ ਧੱਕ ਧੱਕ ਕਰਨੋਂ ਹਟਿਆ ਆਏ ਮੇਰੇ ਸਾਹ ਚ ਸਾਹ,


ਰੁਪਈਏ ਓਹਦੇ ਸੱਤਰ ਫਿਰ ਓਹਨੂੰ Gpay ਕੀਤੇ,

ਦੱਸ ਮੈਂ ਸ਼ੁਕਰਾਨੇ ਵੱਲੋਂ ਨਾਲ ਮੰਦਰ ਚੜਾ ਦਿੱਤੇ,

ਤੇ ਓਹ ਦਿਨ ਗਿਆ ਤੇ ਅੱਜ ਦਿਨ ਹੈ ਆਇਆ,

ਫਿਰ ਮੈਂ ਕਦੇ scooty ਤੇ ਪੈਰ ਨੀ ਪਾਇਆ!

ਦੁਖੀ ਆਸ਼ਿਕ਼

ਚੱਲੀ ਏਂ, ਤੇ ਹੁਣ ਜਾ,

ਮੈਨੂੰ ਐਵੇਂ ਹੁਣ ਤੰਗ ਨਾ ਕਰੀਂ,

ਮੈਂ ਤਾਂ ਆਪ ਕਿਤੇ ਹੋਰ 

ਮੰਗਣੀ ਕਰਾ ਲਈ ਆ,

ਤੇਰੇ ਕੋਲੋਂ ਹੋਕੇ ਬਰੀ,


ਮੈਂ ਤੈ ਕਹਿਣਾ,

ਤੂੰ ਮੇਰਾ ਨੰਬਰ delete ਕਰਦੇ,

ਐਵੇਂ ਪਤਾ ਲੱਗ ਗਿਆ ਤੇਰੇ ਘਰ ਦੇ ਨੂੰ,

ਤੇਰੇ ਤਾਂ ਪੈਣ ਗਿਆਂ ਹੀ,

ਮੈਨੂੰ ਵੀ ਸੁਣਾਓ ਖਰੀ ਖਰੀ,

ਚੱਲੀ ਏਂ, ਤੇ ਹੁਣ ਜਾ,

ਮੈਨੂੰ ਐਵੇਂ ਹੁਣ ਤੰਗ ਨਾ ਕਰੀਂ,


ਖਾਦਾ ਪੀਤਾ ਸਭ ਮਾਫ ਆ,

ਨੱਕੀ ਆਪਣਾ ਪੂਰਾ ਹਿਸਾਬ ਆ,

ਅੱਗੇ ਦੀਆਂ ਹੁਣ ਲੁੱਟੀ ਮੌਜਾਂ,

ਘੁੰਮ ਲਈ ਦੁਨੀਆਂ, ਤੇ ਦੇਖ ਲਈ

ਇਸ ਤੇ ਜੀ ਵੀ ਦੇਖਣ ਜੋਗਾ,

ਪਿੱਛੇ ਦੀ ਐਵੇਂ ਫ਼ਿਕਰ ਨਾ ਕਰੀਂ,

ਚੱਲੀ ਏਂ, ਤੇ ਹੁਣ ਜਾ,

ਮੈਨੂੰ ਐਵੇਂ ਹੁਣ ਤੰਗ ਨਾ ਕਰੀਂ,


sad ਸੂੜ ਐਵੇਂ song ਨਾ ਸੁਣੀਂ,

ਓਥੇ ਜਾ ਕੇ ਖੁਸ਼ ਖੁਸ਼ ਰਹੀਂ,

ਮੈਨੂੰ ਪਤਾ ਤੇਰੇ ਸੁਬਾਹ ਤੱਤਾ ਆ,

ਪਰ ਓਥੇ ਸਾਰਿਆ ਨੂੰ ਜੀ ਜੀ ਕਹੀਂ,

ਤੇ ਐਵੇਂ ਗੁੱਸੇ ਚ ਆ ਕੇ ਕਿਸੇ ਦਿਨ

ਓਥੇ ਕਿਸੇ ਨੂੰ ਐਵੇਂ ਕਹਿ ਨਾ ਦੇਈਂ,

ਮਰਦਾ ਸੀਂ ਮੇਰੇ ਤੇ Lucky ਤਾਂ,

ਛੱਡ ਕੇ ਓਹਨੂੰ ਮੈਂ ਤਾਂ ਗਲਤੀ ਕਰੀ,

ਜਿਹੜਾ ਕੁਛ ਵੀ ਇਹ ਹੋਇਆ,

ਸੱਚ ਜਾਣੀ ਸਭ ਠੀਕ ਹੀ ਹੋਇਆ,

ਜਿਹੜੀ ਖਿਚੜੀ ਬਣਾ ਗਈ ਆ,

ਉਸ ਚ ਹੁਣ ਗੁਜ਼ਾਰਾਂ ਤੂੰ ਕਰੀਂ,


ਚੱਲੀ ਏਂ, ਤੇ ਹੁਣ ਜਾ,

ਮੈਨੂੰ ਐਵੇਂ ਹੁਣ ਤੰਗ ਨਾ ਕਰੀਂ।

Daily Standup

ਇਧਰ ਉਧਰ, ਓਧਰ ਇਧਰ,

ਪਤਾ ਨੀ ਕਿੱਧਰ ਕਿੱਧਰ,

ਦੀਆਂ ਗੱਲਾਂ ਦੇ ਸੋਚੀ ਪਏ ਆਂ,

ਸੋਚ ਸੋਚ ਕੇ ਇੱਕਲੇ ਜਦੋਂ ਥੱਕ ਗਏ ਆਂ,

ਫਿਰ ਇੱਕ ਦੂਜੇ ਨਾਲ ਕਰਨ ਲੱਗ ਪਏ ਆਂ,


ਗੱਲ ਦੋਹਾਂ ਦੀ ਵਿੱਚ ਹੀ 

ਸੱਚੀ ਕੋਈ ਤੱਤ ਨਹੀਂ ਸੀ,

ਫਿਰ ਵੀ ਇੱਕ ਦੂਜੇ ਨੂੰ ਹਾਂ ਹਾਂ ਕਰਦੇ,

ਤਿੰਨ ਚਾਰ ਘੰਟੇ ਲੱਗੇ ਰਹੇ ਆਂ,


ਮਤਾ ਫਿਰ ਅਸੀਂ ਇਹ ਪਕਾਇਆ ਸੀ,

ਰੋਟੀ ਖਾ ਕੇ, ਹੁਣ ਪੱਕਾ ਕੰਮ ਕਰਾਂਗੇ,

ਪਰ ਖਾਂਦੇ ਖਾਂਦੇ ਫਿਰ ਅਸੀਂ ਲੱਗ ਪਏ ਆਂ,


ਤੇ ਖਾ ਕੇ ਰੋਟੀ ਗੇੜਾ ਕੱਢਣ ਗਏ,

ਤੁਰਦੇ ਤੁਰਦੇ ਗੱਲ ਕਰਦੇ ਪਤਾ ਹੀ ਨਾ ਲੱਗਿਆ,

ਚਾਰ ਪੰਜ ਕਿਲੋਮੀਟਰ ਕਦ ਲੰਘ ਗਏ ,

ਤਿੰਨ ਚਾਰ ਮਹੱਲੇ ਪਿੱਛੇ ਛੱਡ ਆਏ ਆਂ,


ਫਿਰ ਲੈ ਕੇ ਆਟੋ ਵਾਪਸ ਆਏ,

ਕੇਤਲੀ ਚੋਂ ਮੈਂ ਚਾਹ ਦੇ ਦੋ ਕੱਪ ਪਾਏ,

ਦੋ ਚਾਰ ਜਾਣੇ ਸਾਡੇ ਕੋਲ ਹੋਰ ਆਕੇ ਬਹਿਗੇ,

ਫਿਰ ਅਸੀਂ ਓਹਨਾਂ ਦੇ ਨਾਲ ਲੱਗ ਗਏ ਆਂ,


ਬੱਸ ਇਦਾਂ ਹੀ ਲੰਘ ਗਿਆ ਕੱਲ ਦਿਨ ਸਾਰਾ,

ਤੁਹਾਨੂੰ ਹੁਣ ਕਿ ਦੱਸੀਏ, ਸਾਨੂੰ ਤਾਂ ਹਾਲੇ ਤੀਕ

ਆਪ ਸਮਝ ਨਹੀਂ ਆਈ, ਕੱਲ ਅਸੀਂ ਕਿ ਕਰ ਰਹੇ ਸਾਂ!