ਅਜਬ ਸੀ, ਕਮਾਲ ਸੀ, ਬੇਮਿਸਾਲ ਸੀ,
ਦੁਨੀਆਂ ਓਹਨੇ ਕੀਤੀ, ਕਈ ਵਾਰੀ ਨਿਹਾਲ ਸੀ,
ਸੋਚ ਓਹਦੀ ਸਦਾ ਹੀ, ਸਮਇਆਂ ਤੋਂ ਅੱਗੇ,
ਜਦੋਂ ਵੀ ਮਾਰਦਾ, ਮਾਰਦਾ ਉੱਚੀ ਲੰਮੀ ਛਾਲ ਸੀ,
ਅਜਬ ਸੀ, ਕਮਾਲ ਸੀ, ਬੇਮਿਸਾਲ ਸੀ...
ਖਿਆਲਾਂ ਦੇ ਅੰਬਰ ਤੇ,ਜਦ ਕਦੀ ਉਹ ਉੱਡਦਾ,
ਆਸਮਾਨ ਤੋਂ ਸਦਾ ਉਹ ਤਾਰਾ ਇੱਕ ਪੁੱਟਦਾ,
ਬਦਲ ਛੱਡਦਾ ਪੁਰਾਣੇ ਸਾਰੇ ਤੌਰ ਤਰੀਕੇ,
ਨਵੀਂ ਇੱਕ ਦੇ ਦਿੰਦਾ ਦੁਨੀਆਂ ਨੂੰ ਚਾਲ ਸੀ,
ਅਜਬ ਸੀ, ਕਮਾਲ ਸੀ, ਬੇਮਿਸਾਲ ਸੀ...
ਕਦੀ ਵੀ ਉਹ ਵਕਤ ਦੇ ਨਾਲ ਨਾ ਵਹਿੰਦਾ ,
ਦੁਨੀਆਂ ਦੀ ਹਾਂ ਚ ਐਵੇਂ ਹਾਂ ਨਾ ਕਹਿੰਦਾ,
ਸਦਾ ਹੀ ਮੁੱਖ ਰੱਖੀ ਓਹਨੇ ਆਪਣੀ ਸੋਚ,
ਤੇ ਸਦਾ ਹੀ ਵੱਖਰਾ ਓਹਦਾ ਸਵਾਲ ਸੀ,
ਅਜਬ ਸੀ, ਕਮਾਲ ਸੀ, ਬੇਮਿਸਾਲ ਸੀ...
ਕੁਛ ਇਸ ਤਰਾਂ ਸੀ ਓਹਦੇ ਕੰਮ ਦੀ ਕਾਰੀਗਰੀ,
ਦੇਖੋ ਤਾਂ ਲੱਗਦਾ ਸੀ ਹੈ ਕੋਈ ਇਹ ਜਾਦੂਗਰੀ,
ਡੁੱਬ ਜਾਂਦਾ ਹੈ ਦੇਖਣ ਵਾਲਾ ਇਸ ਤਰਾ,
ਡੁੱਬ ਜਾਂਦਾ ਵਿੱਚ ਕੋਈ ਜਿਵੇਂ ਮਾਇਆ ਜਾਲ ਈ,
ਅਜਬ ਸੀ, ਕਮਾਲ ਸੀ, ਬੇਮਿਸਾਲ ਸੀ...
ਯੁਗਾਂ ਵਿੱਚ ਹੁੰਦਾ ਕੋਈ ਇੱਕ ਮਹਾਪੁਰਸ਼,
ਜਿਹੜਾ ਇੱਕ ਕਰ ਦਿੰਦਾ ਅਰਸ਼ ਫ਼ਰਸ਼,
ਤੇ ਸਦਾ ਹੀ ਰਹਿੰਦਾ ਨੇ ਉਹ ਜੱਗ ਤੇ ਸੋਚ ਬਣ ਕੇ,
ਭਾਵੇਂ ਸਰੀਰ ਰਹਿੰਦੇ ਓਹਨਾ ਦੇ ਸਾਡੇ ਨਾਲ ਨੀ,
ਅਜਬ ਸੀ, ਕਮਾਲ ਸੀ, ਬੇਮਿਸਾਲ ਸੀ...
No comments:
Post a Comment