ਛੱਡ, ਓ ਦਿਲ ਜਾਣੀਆਂ,
ਆਪਣਿਆਂ ਤੇ ਆਪਣਿਆਂ
ਦੀਆਂ ਕਾਹਦੀਆਂ ਮਿਹਰਬਾਨੀਆਂ,
ਆਪਣੇ ਤਾਂ ਹੁੰਦੇ ਹੀ ਨੇ ਇਸੇ ਲਈ,
ਦੁੱਖ ਵੇਲੇ ਨਾਲ ਖੜ ਜਾਣ,
ਆਪਣੇ ਤਾਂ ਹੁੰਦੇ ਹੀ ਨੇ,
ਖ਼ੁਸ਼ੀ ਵੇਲੇ ਝੂਮਰ ਪਾਣ,
ਆਪਣਿਆਂ ਦੀਆਂ ਆਪਣਿਆਂ
ਲਈ ਕਾਹਦੀਆਂ ਕੁਰਬਾਨੀਆਂ,
ਕਰਨੇ ਨੇ ਹਿਸਾਬ ਕਿਤਾਬ ਕੀ,
ਰੱਖਣਾ, ਕੀਤਾ ਇੱਕ ਦੂਜੇ ਲਈ ਯਾਦ ਕੀ,
ਮੋੜਨ ਦੀਆਂ ਗੱਲਾਂ ਨਾ ਕਰ,
ਗੱਲਾਂ ਲੱਗਣ ਬੇਗਾਨੀਆਂ!