ਤੇਰੇ ਵਾੰਗੂ ਯਾਰ ਬਣਨਾ ਹੈ,
ਸਾਰਿਆਂ ਨਾਲ ਮੁਹੱਬਤ ਵੀ ਰੱਖਣੀ ਹੈ,
ਆਪਣੇ ਆਪ ਨੂੰ ਸਾਬਿਤ ਵੀ ਕਰਨਾ ਹੈ,
ਅਣਥੱਕ ਮਿਹਨਤ ਹੈ ਕਰਨੀ,
ਪਰ ਜੇ ਕਦੇ ਕਿਸੇ ਨੂੰ ਲੋੜ ਪੈ ਜਾਵੇ,
ਓਹਦੇ ਨਾਲ ਜਾ ਕੇ ਵੀ ਖੜਨਾ ਹੈ,
ਇੱਕਲੇ ਕਾਮਯਾਬ ਤਾਂ ਲੋਕ ਬਥੇਰੇ ਨੇ,
ਪਰ ਕਾਮਯਾਬ ਹੋਣ ਦੇ ਨਾਲ ਨਾਲ,
ਜ਼ਿੰਦਗੀ ਨਾਲ ਇਸ਼ਕ ਵੀ ਕਰਨਾ ਹੈ,
ਜਿਹੜੀਆਂ ਰਾਹਵਾਂ ਤੇ ਆਸ ਨਾ ਹੋਵੇ,
ਓਥੇ ਵੀ ਨਾ ਹੀ ਲੜਨਾ ਨਾ ਹੀ ਖਿਜਨਾ,
ਬਸ ਚੁੱਪ ਆਪਣਾ ਰਸਤਾ ਬਦਲਣਾ ਹੈ,
ਕੱਦ ਤੱਕ ਸੂਰਜ ਦਾ ਰਾਹ ਰਾਤ ਰੋਕੇਗੀ,
ਰਸਤਾ ਹਨੇਰੇ ਨੂੰ ਆਖਿਰ ਦੇਣਾ ਹੀ ਪੈਣਾ,
ਆਪਣੇ ਆਪ ਨੂੰ ਤਿਆਰ ਏਨਾ ਕਰਨਾ ਹੈ,
ਤੇਰੇ ਵਾੰਗੂ ਯਾਰ ਬਣਨਾ ਹੈ,
ਸਾਰਿਆਂ ਨਾਲ ਮੁਹੱਬਤ ਵੀ ਰੱਖਣੀ ਹੈ,
ਆਪਣੇ ਆਪ ਨੂੰ ਸਾਬਿਤ ਵੀ ਕਰਨਾ ਹੈ!