ਦਿਲ ਤਾਂ ਬੁਹਤ ਕੁਛ ਕਰਨ ਨੂੰ ਕਰਦਾ ਕੀ ਕਰੀਏ,
ਬੀਵੀ ਬੱਚੇ ਰੁਲ ਨਾ ਜਾਣ ਡਰ ਲਗਦਾ ਕੀ ਕਰੀਏ,
ਜੀ ਕਰਦਾ ਭਰ ਲਈਏ ਆਪਣੇ ਖ਼ਾਬਾਂ ਦੀ ਉਡਾਣ,
ਕਰ ਨਾ ਬੈਠੀਏ ਨੁਕਸਾਨ ਡਰ ਲਗਦਾ ਕੀ ਕਰੀਏ,
ਸਾਰੀ ਉਮਰ ਲਗਾ ਕੇ ਮਸਾਂ ਇੱਕਠਾ ਕੀਤਾ ਰਿਜ਼ਕ ਰਜ਼ਾਕ,
ਕਿਤੇ ਵਿਕ ਨਾ ਜਾਵੇ ਇੱਕੋ ਮਕਾਨ ਡਰ ਲਗਦਾ ਕੀ ਕਰੀਏ,
ਕਰੀਏ ਹਿਸਾਬ ਕਿਤਾਬ ਜੇ ਤਾਂ ਜਿੱਤਣਾ ਹੀ ਬਣਦਾ ਹੈ,
ਪਰ ਫਿਰ ਵੀ ਦਾ ਲਾਉਣ ਲੱਗੇ ਹੱਥ ਕੰਬ ਜਾਣ ਕੀ ਕਰੀਏ,
ਇੰਜ ਡਰਕੇ ਜੀਂਦੇ ਰਹੀਏ ਯਾਂ ਕੁਛ ਕਰਦੇ ਮਰ ਜਾਈਏ,
ਦਿਨ ਰਾਤ ਸੋਚ ਸੋਚ ਹੋਈਦਾ ਪਰੇਸ਼ਾਨ ਕੀ ਕਰੀਏ,
ਦਿਲ ਤਾਂ ਬੁਹਤ ਕੁਛ ਕਰਨ ਨੂੰ ਕਰਦਾ ਕੀ ਕਰੀਏ,
ਬੀਵੀ ਬੱਚੇ ਰੁਲ ਨਾ ਜਾਣ ਡਰ ਲਗਦਾ ਕੀ ਕਰੀਏ!