ਬੁਰੀਆਂ ਆਦਤਾਂ ਬੁਹਤ ਬੁਰਾ ਹਾਲ ਕਰਦੀਆਂ ਨੇ,
ਲੋਹੇ ਜਿਹੇ ਤਨ ਨੂ ਵੀ ਜੰਗਾਲ ਛੱਡ ਦੀਆਂ ਨੇ,
ਹੱਥੀਂ ਜਿਹੜਾ ਏਨਾ ਦੇ ਕਦੇ ਕੀਤੇ ਚੜ ਜਾਵੇ,
ਨਚਾ ਓਹਨੁ ਆਪਣੀ ਤਾ-ਦਿਨ-ਤਾ ਤਾਲ ਛੱਡ ਦੀਆਂ ਨੇ!
ਚੰਦਨ ਜੇਹੀ ਦੇਹ ਨੂ,ਚਿੰਬੜ ਜਾਂਦੀਆਂ ਨੇ ਘੁਣ ਵਾਂਗ,
ਅੰਦਰੋਂ ਖਰਾਬ ਕਰ ਸਾਰਾ ਮਾਲ ਛੱਡ ਦੀਆਂ ਨੇ,
ਹੋਛੇ ਜਿਹੇ ਸੁਖ ਦਾ ਪਿਹਲਾਂ ਦਿੰਦਿਆਂ ਨੇ ਝਾਕਾ,
ਬਕਰਾ ਅੰਤ ਚ ਕਰ ਹਲਾਲ ਛੱਡ ਦੀਆਂ ਨੇ,
ਬੁਰੀਆਂ ਆਦਤਾਂ ਬੁਹਤ ਬੁਰਾ ਹਾਲ ਕਰਦੀਆਂ ਨੇ!
ਦੁਖੀ ਤੇ ਹੋਸ਼ੋਂ ਬਾਹਰ ਹੁੰਦੇ ਬੜੇ ਜਲਦੀ ਸ਼ਿਕਾਰ,
ਲੱਭ ਜੇ ਕੋਈ ਚਮਗਾਦੜ ਵਾਂਗ ਜਾ ਨਾਲ ਲੱਗਦੀਆਂ ਨੇ,
ਵੈਲੀ ਐਬੀ ਕਿਰਦਾਰ ਵੀ ਕਰ ਸਕਦੇ ਨੇ ਬੀਮਾਰ,
ਓਹਨਾ ਦੇ ਰਾਹੀ ਵੇ ਪਾ ਬੰਦੇ ਤੇ ਜਾਲ ਸਕਦੀਆਂ ਨੇ,
ਬੁਰੀਆਂ ਆਦਤਾਂ ਬੁਹਤ ਬੁਰਾ ਹਾਲ ਕਰਦੀਆਂ ਨੇ!
ਬਚਨੇ ਦਾ ਉਪਾ ਦਿਲੋ ਦਿਮਾਗ ਤੇ ਕਾਬੂ ਰਖੋ ਪੂਰੀ ਤਰਾ,
ਤੇ ਰਿਹਨੀ ਬਿਹਨੀ ਦਾ ਵੀ ਖਿਆਲ ਰੱਖੋ ਚੰਗੀ ਤਰਾ,
ਚੋਕਨਿਆ ਦੇ ਘਰ ਇਹ ਭੂਤਾਂ ਵੜ ਨਹੀਓਂ ਸਕਦੀਆਂ ਨੇ,
ਸੂਜਵਾਨ ਨੂ ਸ਼ਿਕੰਜੇ ਚ ਕਰ ਨਹੀਓਂ ਸਕਦੀਆਂ ਨੇ,
ਬੁਰੀਆਂ ਆਦਤਾਂ ਬੁਹਤ ਬੁਰਾ ਹਾਲ ਕਰਦੀਆਂ ਨੇ!
No comments:
Post a Comment