ਅਸਾਂ ਤਾਂ ਦੇਸ ਏ ਰਹੀਏ

ਅਸਾਂ ਤਾਂ ਦੇਸ ਏ ਰਹੀਏ,
ਅਸਾਂ ਤਾਂ ਦੇਸੀ ਰਹੀਏ,
ਮਾਂ ਆਪਣੀ ਕੋਲ ਬਹੀਏ,
ਮਾਂ ਆਪਣੀ ਨਾਲ ਰਹੀਏ,
ਅਸਾਂ ਤਾਂ ਦੇਸ ਏ ਰਹੀਏ...

ਕੀ ਕਰਨੇ ਨੇ ਸੋਨਾ ਚਾਂਦੀ,
ਕੀ ਕਰਨੇ ਡਾਲਰ ਪੋੰਡਾ ਦੇ ਥਈਏ,
ਖਾਵਣ ਪੀਵਣ ਨੂੰ ਹੈ ਚੰਗਾ,
ਸਾਨੂ ਤਾਂ ਮੁੱਕਦੇ ਨੀ ਰਪਈਏ,
ਅਸਾਂ ਤਾਂ ਦੇਸ ਏ ਰਹੀਏ...

ਮਿੱਟੀ ਦੀ ਖੁਸ਼ਬੂ ਜੇ ਰੂਹੋੰ ਮੁੱਕ ਜੂ,
ਜਿੰਦ ਵਾਂਗ ਪਤਝੜ ਪੱਤੇ ਸੁੱਕ ਜੂ,
ਅਸੀਂ ਸਦਾ ਇਹਦੇ ਸੰਗ ਖਈਏ,
ਆਉਂਦੀ ਜਾਂਦੀ ਬਹਾਰ ਵਸ਼ਨਾ ਲਈਏ,
ਅਸਾਂ ਤਾਂ ਦੇਸ ਏ ਰਹੀਏ...

ਪੋਪ ਹਿਪ ਓਪ ਹੈ ਬਲਾ ਕਿਹੜੀ,
ਸਾਡੇ ਤਾਂ ਕਦੇ ਸਿਰ ਨਾ ਚੜੀ,
ਮੋਜੀ ਜਾ ਜੱਦ ਕਦੇ ਜੀ ਜਾ ਹੁੰਦਾ,
ਮਾਨਕ,ਗੁਰਦਾਸ ਸੁਣ ਲਈਏ,
ਅਸਾਂ ਤਾਂ ਦੇਸ ਏ ਰਹੀਏ...

ਸੂਟ ਬੂਟ ਪਾ ਦਫਤਰ ਜਾਨੇ,
ਵਾਂਗ ਬਾਬੂਆਂ ਹੁਕਮ ਚਲਾਣੇ,
ਪਰ ਵਿਹਲੇ ਟੈਮ ਚੰਗਾ ਲੱਗੇ,
ਖੇਤਾਂ ਵਿਚ ਚਲੋਨੇ ਕਈਏ,
ਅਸਾਂ ਤਾਂ ਦੇਸ ਏ ਰਹੀਏ...

ਗੁਰੂ ਦੀ ਮਿਹਰ ਹੈ ਬਚੇ ਹੋਏ ਆਂ,
ਪਿਆਰ ਮੋਹੱਬਤ ਚ ਵਸੇ ਹੋਏ ਆਂ,
ਹਵਾ ਬਾਹਰਲੀ ਚਲਦੀ ਰਿਹੰਦੀ,
ਪਰ ਅਸੀਂ ਇਮਾਨ ਡੋਲਨ ਨਾ ਦਈਏ,
ਅਸਾਂ ਤਾਂ ਦੇਸ ਏ ਰਹੀਏ...

No comments:

Post a Comment