ਹਸਪਤਾਲ ਦੇ ਵਿੱਚ ਇੱਕ ਬੁੱਢੀ ਮਾਈ,
ਹਾਏ ਮੈਂ ਮਰ ਗਈ ਦੁਹਾਈ ਓਹਨੇ ਪਾਈ,
ਚੀਕਾਂ ਕੂਕਾਂ ਓਹਦੀਆਂ ਸੁਣ ਕੇ,
ਨਰਸ ਇੱਕ ਵਿਚ ਨੀਂਦਰੇ ਦੌੜੀ ਦੌੜੀ ਆਈ....
ਦੱਸ ਕਿਹੰਦੀ ਹੁਣ ਤੈਨੂੰ ਕਿ ਔਡ਼ ਆ,
ਮਸਾਂ ਅੱਖ ਲੱਗੀ ਸੀ ਨੀਂਦ ਦਿੱਤੀ ਤੌੜ ਆ,
ਸਾਰੇ ਤੇਰੇ ਨਾਲ ਦੇ ਘੂਕ ਪਏ ਨੇ,
ਇੱਕ ਤੂੰ ਕੱਲੀ ਨੇ ਅੱਤ ਹੋਈ ਹੈ ਮਚਾਈ...
ਨਾ ਪੁੱਤ ਨਾ ਕਿਸੇ ਨੂੰ ਮੈਂ ਕੀ ਕਹਿਣੀ ਆ,
ਮੇਰੀ ਗੋਲੀ ਦੇ ਦੇ ਨੀਂਦ ਵਾਲੀ ਮੈਂ ਪੈਣੀ ਆ,
ਨਾਲੇ ਟਾਈਟ ਕਰਦੇ ਟੂਟੀ ਬੋਤਲ ਦੀ,
ਡੁੱਲੀ ਜਾਂਦੀ ਕਦੋਂ ਦੀ ਦਵਾਈ....
ਤੂੰ ਤਾਂ ਪੁੱਤ ਮੇਰੀ ਮਿੰਨੀ ਧੀ ਵਰਗੀ,
ਐਵੇਂ ਮੈਂ ਕਿਸੇ ਨੂੰ ਕਿੱਥੇ ਤੰਗ ਕਰਦੀ,
ਇਹ ਤਾਂ ਪੀੜਾਂ ਜਦੋਂ ਝੱਲੀਆਂ ਨੀ ਗਈਆਂ,
ਫਿਰ ਤੈਨੂੰ ਡਰਦੀ ਨੇ ਆਵਾਜ਼ ਆ ਲਾਈ...
ਚੰਗਾ ਚੰਗਾ ਕਿਹੰਦੀ ਕਿਵੇਂ ਸੂਮਣੀ ਬਣ ਦੀ ਆ,
ਬੁੱਢੀ ਭਲਾਂ ਹੋ ਗਈ ਏ ਕਿਵੇਂ ਐਕਟਿੰਗ ਕਰਦੀ ਆ,
ਆ ਫੜ ਤੇਰੀ ਗੋਲੀ ਨੀਂਦ ਵਾਲੀ,
ਬੋਤਲ ਤੇਰੀ ਠੀਕ ਆ ਅਖਾਂ ਤੇਰੀ ਡੁੱਲਦੀ ਦਵਾਈ...
ਹੁਣ ਮੈਨੂੰ ਤੇਰੀ ਆਵਾਜ਼ ਨੀ ਆਉਣੀ ਚਾਹੀਦੀ,
ਨੀਂਦ ਮੇਰੀ ਤੇਰੇ ਕਰਕੇ ਟੁੱਟਣੀ ਨੀ ਚਾਹੀਦੀ,
ਸਾਹ ਭਲਾਂ ਤੇਰਾ ਨਿੱਕਲਦਾ ਹੋਵੇ ਨਿੱਕਲ ਜਾਣ ਦੀ,
ਤੇਰੀ ਖੈਰ ਨੀ ਮੈਂ ਜੇ ਹੁਣ ਚੋਥੀ ਵਾਰੀ ਆਈ...