Ikk Rupaiya (One Rupee)


ਵੇਲਾ ਸਿਖਰ ਦੁਪਹਿਰ ਦਾ,
ਮੈਂ ਤੇ ਭੈਣ ਤੁਰੇ ਜਾਂਦੇ ਸਾਂ,
ਇੱਕ ਰੁਪਈਆ ਦੋਹਵਾਂ ਹੱਥੀਂ,
ਕੁੱਝ ਕੁੱਝ ਦੋਹਵੇਂ ਚਾਹੰਦੇ ਸਾਂ।

ਤੁਰਦਿਆਂ ਤੁਰਦਿਆਂ
ਮੈਂ ਰੁਪਈਆ ਉੱਤੇ ਨੂੰ ਸੁੱਟਣ ਲੱਗਾ,
ਸੁੱਟ ਕੇ ਤੇ ਫੇਰ ਓਹਨੂੰ ਬੁੱਚਣ ਲੱਗਾ।

ਭੈਣ ਮੇਰੀ ਮੈਨੂੰ ਕਈ ਵਾਰੀ ਸਮਝਾਇਆ,
ਨਾ ਖੇਡ ਵੇ ਵੀਰਾ ਖੇਡਾਂ,
ਗੁੰਮ ਜਾਏਗਾ ਤੇਰਾ ਰੁਪਈਆ,
ਜੇ ਕੀਤੇ ਤੂੰ ਇਹਨੂੰ ਫੜ ਨਾ ਪਾਇਆ।

ਪਰ ਮੈਂ ਭੈਣ ਦੀ ਗੱਲ ਸੁਣੀ ਨਾ,
ਖੇਡ ਰੁਪਈਏ ਨਾਲ ਬੰਦ ਕਰੀ ਨਾ।

ਤੇ ਆਖਰ ਓਹੀਓ ਗੱਲ ਹੋਈ,
ਜਿਹੜੀ ਗੱਲ ਤੋਂ ਉਹ ਡਰਦੀ ਸੀ,
ਜਿਹੜੀ ਗੱਲ ਤੋਂ ਡਰਦੀ ਉਹ,
ਮੈਨੂੰ ਖੇਡਣ ਤੋਂ ਵਰਦੀ ਸੀ।

ਰੁਪਈਆ ਹੁਣ ਦੀ ਵਾਰੀ ਮੇਰੇ ਹੱਥ ਨਾ ਆਇਆ,
ਬੜਾ ਲੱਬਿਆਂ, ਬੜਾ ਭਾਲਿਆ, ਪਰ ਨਾ ਥਿਆਯਾ।

ਤੇ ਦੇਖ ਮੇਰਾ ਕੱਚਾ ਜਿਹਾ ਹੁੰਦਾ ਜੀ,
ਖੋਲ ਆਪਣੀ ਨਿੱਕੀ ਜਿਹੀ ਮੁੱਠੀ,
ਮੈਨੂੰ ਦੇ ਦਿੱਤਾ ਉਹਨੇ ਆਪਣਾ ਰੁਪਈਆ,
ਕਿਹੰਦੀ ਮੈਨੂੰ ਨਹੀਂ ਚਾਹੀਦਾ ਈ!

ਇੱਕੋ ਰੁਪਈਆ ਸੀ ਓਹਦੇ ਵੀ ਕੋਲੇ,
ਚਾਹ ਓਹਦੇ ਵੀ ਸਨ ਦਿਲ ਵਿੱਚ ਭੋਲੇ,
ਪਰ ਉਸਨੇ ਸਭ ਦਫ਼ਨ ਕਰ ਦਿੱਤਾ,
ਮੇਰੇ ਹਿੱਸੇ ਦਾ ਦੁੱਖ ਆਪ ਪੀ ਲਿੱਤਾ।

ਤੇ ਨਾ ਓਹਨੇ ਕਦੇ ਮੰਗਿਆ,
ਤੇ ਨਾ ਓਹਨੇ ਕਦੇ ਜਤਾਇਆ,
ਤੇ ਨਾ ਹੀ ਓਹਨੂੰ ਮੈਂ ਕਦੇ,
ਰੁਪਇਆ ਉਹ ਵਾਪਿਸ ਕਰ ਪਾਇਆ।

ਤੇ ਹੁਣ ਮੈਨੂੰ ਇੰਞ ਲਗਦਾ ਏ,
ਮੈਂ ਉਹਨੂੰ ਉਹ ਰੁਪਈਆ,
ਕਦੇ ਚਾਹ ਕੇ ਵੀ ਵਾਪਿਸ ਨਹੀਂ ਕਰ ਸਕਦਾ,
ਉਹ ਜਨਮ ਜਨਮ ਤੀਕ ਰਹੇਗਾ
ਮੇਰੇ ਸਿਰ ਉਸਦਾ ਬਕਾਇਆ।


Velaa sikhar dupehar daa,
main te bhain ture jaande saan,
ikk rupaiyaa dovaan hatthin,
kujj kujj dovein chaahnde saan.

turdeyan turdeyan
main rupaiya utte noon suttan lagga,
sutt ke te, pher ohnu bucchan lagga,

bhain mainu kayi waari samjhaaya,
naa khed ve veera khedaan,
gum jaayega tera rupaiya
je kite toon ehnu phad naa paaya,

par main bhain di gall suni naa,
kehd rupaiye naal band kari naa,

te aakhar ohio gall hoi,
jihdi gall ton oh dardi si,
jihdi gall ton dardi oh,
mainu kehdan to wardi si,

rupaiya hun di waari mere hatth na aaya,
bada labbeya bada bhaaleya par na thiyaaya,

te dekh mera kaccha jiha hunda ji,
khool aapni nikki jihi mutthi,
mainu de ditta ohne apnaa rupaiya,
kehndi mainu nahin chaahida ee,

ikko rupaiya si ohde vi kole,
chaah ohde vi san dil voch bhole,
par usne sab dafan kar ditta,
mera hisse da dukh ohne pi litta,

te naa ohne kade mangeya,
te naa ohne kade jtaaya,
te nahin main kade ohnu
rupaiya oh waapis kar paaya,

te hun mainu injj lagda e,
main ohnu kade oh rupaiya
chaah ke vi waapis nahin kar sakda,
oh janam janam teek rahega
mere sir te bkaaya.

No comments:

Post a Comment