ਨਕਲ ਅਸਲ ਨੂੰ ਖਾਈ ਜਾਂਦੀ

ਨਕਲ ਅਸਲ ਨੂੰ ਖਾਈ ਜਾਂਦੀ,
ਬੇਸਮਝੀ ਚ ਦੁਨੀਆਂ ਸਭ ਗਵਾਈ ਜਾਂਦੀ,

ਮਨ ਮੰਦਰ ਦੀ ਪੌੜੀ ਚੜੇ ਨਾ ਕੋਈ,
ਲਾਈ ਲੱਗ ਡੇਰਿਆਂ ਤੇ ਗੇੜੇ ਲਾਈ ਜਾਂਦੀ,

ਸੁੰਨੇ ਪਏ ਦੇਖ ਵੇਹੜੇ ਹੁਣ ਕਿਹੰਦੀ ਏ,
ਮੁੜਿਆ ਧੀਏ ਨਹੀੰ ਚਾਹੀਦੇ ਸੋਨਾ ਚਾਂਦੀ,

ਖੁੱਸ ਗਿਆ ਪੈਸਾ ਧੇਲਾ ਘਰ ਹੋ ਗਿਆ ਵੇਹਲਾ,
ਹੁਣ ਸੋਚੇ ਜੇ ਜਸ਼ਨਾਂ ਤੇ ਐਂਵੇਂ ਨਾ ਊੜਾਨਦੀ,

ਤੇ ਸੋਹਣੇ ਦੀਆਂ ਗੱਲਾਂ ਚ ਆ ਜਿਹੜੀ ਭੱਜੀ ਘਰੋਂ,
ਲੜ ਐਬੀ ਦੇ ਲੱਗ ਹੁਣ ਪਈ ਏ ਪਛਤਾਂਦੀ,

ਨਕਲ ਅਸਲ ਨੂੰ ਖਾਈ ਜਾਂਦੀ,
ਬੇਸਮਝੀ ਚ ਦੁਨੀਆਂ ਸਭ ਗਵਾਈ ਜਾਂਦੀ...

No comments:

Post a Comment