ਸਾਡੇ ਵੀਰ ਜਾ ਵੀਰ ਨਹੀਓਂ ਕੋਈ,
ਅਸੀਂ ਕਰਮਾ ਵਾਲੇ ਸਾਡੀ ਤਕਦੀਰ ਸਾਥ ਲਿਖੀ ਹੋਈ,
ਜੀਵੇ ਉਹ ਅੰਮੜੀ ਜਿਹਣੇ ਦਿੱਤੀ ਇਹ ਖੁਸ਼ਬੋਈ,
ਸਾਡੇ ਵੀਰ ਜਾ ਵੀਰ ਨਹੀਓਂ ਕੋਈ....
ਉੱਚਾ ਲੰਮਾ ਸੋਹਣਾ ਜਿਵੇਂ ਹੋਵੇ ਕੋਈ ਪਠਾਨ,
ਵਿੱਚ ਮਹਿਫਲਾਂ ਦੇ ਬੈਠੇ ਨਾਲ ਸਾਡੀ ਵਧਦੀ ਏ ਸ਼ਾਨ,
ਪੁੱਛ ਮਾਰੀ ਚੰਨ ਨੂੰ ਅਯੁੱਧਿਆ ਪਤੀ ਰਾਮ ਸੀ ਉਹ ਈ,
ਸਾਡੇ ਵੀਰ ਜਾ ਵੀਰ ਨਹੀਓਂ ਕੋਈ....
ਪਿਆਰਾਂ ਵਾਲਾ ਮੀਂਹ ਏ, ਆਸਾਂ ਵਾਲਾ ਰੁੱਖ ਏ,
ਗਰਮੀਆਂ ਦੀ ਛਾਂ ਏ, ਸਰਦੀਆਂ ਦੀ ਧੁੱਪ ਏ,
ਹੋਰ ਕੀ ਕੀ ਜਾਣੇ ਬੁੱਕਲ ਚ ਫਿਰਦਾ ਲੁਕੋਈ,
ਸਾਡੇ ਵੀਰ ਜਾ ਵੀਰ ਨਹੀਓਂ ਕੋਈ....
ਤੀਜੀ ਓਹਦੇ ਕੋਲ ਹੈ ਅੱਖ ਸ਼ਿਵ ਵਾਲੀ,
ਗੱਲ ਓਹਦੀ ਹੁੰਦੀ ਸੁਲਜੀ ਗੌਰ ਨਾਲ ਸੁਣਨ ਵਾਲੀ,
ਦੱਸੇ ਉਹ ਜਿਹੜੀ ਦੱਸ ਸਕਦਾ ਗੁਰੂ ਪੀਰ ਹੀ ਕੋਈ,
ਸਾਡੇ ਵੀਰ ਜਾ ਵੀਰ ਨਹੀਓਂ ਕੋਈ....
ਸਿਦਕ, ਸਬਰ, ਯਕੀਨ ਸਬ ਮੰਤਰ ਓਹਦੇ ਕੋਲ ਹੈ,
ਉੱਚੇ ਨੀਵੇਂ ਰਾਹ ਜ਼ਿੰਦਗੀ ਦੇ ਤੇ ਖੜਾ ਉਹ ਅਡੋਲ ਹੈ,
ਸਾਡੀ ਦੂਆ ਤੱਤੀ ਵਾਹ ਨਾ ਓਹਨੂੰ ਲੱਗੇ ਕੋਈ,
ਸਾਡੇ ਵੀਰ ਜਾ ਵੀਰ ਨਹੀਓਂ ਕੋਈ....
ਅਸੀਂ ਕਰਮਾ ਵਾਲੇ ਸਾਡੀ ਤਕਦੀਰ ਸਾਥ ਲਿਖੀ ਹੋਈ,
ਜੀਵੇ ਉਹ ਅੰਮੜੀ ਜਿਹਣੇ ਦਿੱਤੀ ਇਹ ਖੁਸ਼ਬੋਈ,
ਸਾਡੇ ਵੀਰ ਜਾ ਵੀਰ ਨਹੀਓਂ ਕੋਈ....
ਉੱਚਾ ਲੰਮਾ ਸੋਹਣਾ ਜਿਵੇਂ ਹੋਵੇ ਕੋਈ ਪਠਾਨ,
ਵਿੱਚ ਮਹਿਫਲਾਂ ਦੇ ਬੈਠੇ ਨਾਲ ਸਾਡੀ ਵਧਦੀ ਏ ਸ਼ਾਨ,
ਪੁੱਛ ਮਾਰੀ ਚੰਨ ਨੂੰ ਅਯੁੱਧਿਆ ਪਤੀ ਰਾਮ ਸੀ ਉਹ ਈ,
ਸਾਡੇ ਵੀਰ ਜਾ ਵੀਰ ਨਹੀਓਂ ਕੋਈ....
ਪਿਆਰਾਂ ਵਾਲਾ ਮੀਂਹ ਏ, ਆਸਾਂ ਵਾਲਾ ਰੁੱਖ ਏ,
ਗਰਮੀਆਂ ਦੀ ਛਾਂ ਏ, ਸਰਦੀਆਂ ਦੀ ਧੁੱਪ ਏ,
ਹੋਰ ਕੀ ਕੀ ਜਾਣੇ ਬੁੱਕਲ ਚ ਫਿਰਦਾ ਲੁਕੋਈ,
ਸਾਡੇ ਵੀਰ ਜਾ ਵੀਰ ਨਹੀਓਂ ਕੋਈ....
ਤੀਜੀ ਓਹਦੇ ਕੋਲ ਹੈ ਅੱਖ ਸ਼ਿਵ ਵਾਲੀ,
ਗੱਲ ਓਹਦੀ ਹੁੰਦੀ ਸੁਲਜੀ ਗੌਰ ਨਾਲ ਸੁਣਨ ਵਾਲੀ,
ਦੱਸੇ ਉਹ ਜਿਹੜੀ ਦੱਸ ਸਕਦਾ ਗੁਰੂ ਪੀਰ ਹੀ ਕੋਈ,
ਸਾਡੇ ਵੀਰ ਜਾ ਵੀਰ ਨਹੀਓਂ ਕੋਈ....
ਸਿਦਕ, ਸਬਰ, ਯਕੀਨ ਸਬ ਮੰਤਰ ਓਹਦੇ ਕੋਲ ਹੈ,
ਉੱਚੇ ਨੀਵੇਂ ਰਾਹ ਜ਼ਿੰਦਗੀ ਦੇ ਤੇ ਖੜਾ ਉਹ ਅਡੋਲ ਹੈ,
ਸਾਡੀ ਦੂਆ ਤੱਤੀ ਵਾਹ ਨਾ ਓਹਨੂੰ ਲੱਗੇ ਕੋਈ,
ਸਾਡੇ ਵੀਰ ਜਾ ਵੀਰ ਨਹੀਓਂ ਕੋਈ....
No comments:
Post a Comment