ਇੱਕ ਮੈਂ ਹੀ ਨਹੀਂ ਹੋਇਆ ਫਿਰਦਾ ਮਜਨੂੰ

ਇੱਕ ਮੈਂ ਹੀ ਨਹੀਂ ਹੋਇਆ ਫਿਰਦਾ ਮਜਨੂੰ,
ਤੂੰ ਵੀ ਬਣੀ ਫਿਰਦੀ ਲੈਲੀ ਏਂ,
ਅਸੀਂ ਤੱਕਿਆ ਨਹੀਂ ਚਾਹੇ ਕਦੇ ਮੁੱਖ ਤੇਰਾ,
ਪਰ ਜਾਣਦੇ ਗੱਲ ਤੇਰੇ ਦਿਲ ਵਾਲੀ ਏ,

ਨਾ ਮੁੜਾਂਗੀ ਰਾਂਝਣੇ ਤੋਂ,
ਪਾਵੇਂ ਬਾਪ ਦੇ ਬਾਪ ਦਾ ਬਾਪ ਆਵੇ,
ਜਿਹੜਾ ਕਹਿ ਲੜ ਪਈ ਸੀ ਅੰਮੀ ਨਾਲ,
ਤੂੰ ਹੀ ਉਹ ਹੀਰ ਮਤਵਾਲੀ ਏ,

ਘੜੇ ਤੇ ਠਿੱਲ ਜਿਹੜੀ
ਆਉਂਦੀ ਰਹੀ ਰੋਜ ਪਾਰ ਝਨਾਂ,
ਤੁਹੀਂਓਂ ਉਹ ਰੰਗ ਇਸ਼ਕੇ ਰੰਗੀ,
ਸੋਹਣੀ ਮਹੀਵਾਲ ਵਾਲੀ ਏ,

ਜਿਹੜੀ ਹੂਕ ਦਿੰਦੀ ਅੱਜ ਵੀ,
ਪੁੰਨੂੰ ਪੁੰਨੂੰ ਦੀ ਮਾਰੂਥਲ ਚੋਂ,
ਮੈਂ ਜਾਣਿਆ ਹੈ ਤੈਨੂੰ ਜਾਣ ਕੇ,
ਤੁ ਹੀ ਸੱਸੀ ਉਹ ਭੰਬੋਰ ਵਾਲੀ ਏ,

ਤੇਰੇ ਸ਼ਹਿਰ ਦੀ ਬਾਤ ਸੁਣੀ ਦੀ,
ਇਕ ਹੋਈ ਫਿਰਦੀ ਸੁਹਾਗਣ
ਬਿਣਾ ਲਾਵਾਂ ਬਿਣਾ ਫੇਰਿਆਂ ਦੇ,
ਮੈਂ ਜਾਣਦਾ ਤੂ ਹੀ ਉਹ ਨੈਣਾ ਵਾਲੀ ਏ,

ਸਾਨੂੰ ਮਿਲ ਪਏ ਓ ਫੇਰ ਸੱਜਣਾ,
ਵਾਹ ਵਾਹ ਕਮਾਲ ਹੈ
ਉਸ ਸਿਰਜਣਹਾਰ ਦਾ,
ਜੜ ਇਸ਼ਕੇ ਦੀ ਮੁੜ ਹਰੀ ਹੋਣ ਵਾਲੀ ਏ,

ਤੈਨੂੰ ਲਿਖ ਕੇ ਕਿੱਦਾਂ ਭੇਜੇਈਏ ਜੀ,
ਅੱਖੀਂ ਆਏ ਕੇ ਜੇ ਤੂੰ ਵੇਖੇਂ,
ਪਤਾ ਲੱਗੇ ਸਾਡੇ ਚੇਹਰੇ ਤੇ ਕੀਹਦੇ
ਇਸ਼ਕੇ ਦੀ ਚੜੀ ਲਾਲੀ ਏ,

ਰੂਹਾਂ ਡੁੱਬ ਗਈਆਂ ਨੇ ਰੂਹਾਂ ਵਿੱਚ,
ਸਾਨੂੰ ਖ਼ਬਰ ਕੀਤੋ ਸੀ
ਰੱਬ ਆਪ ਆਈ ਕੇ,
ਤੈਨੂੰ ਖ਼ਬਰ ਇਹ ਮਿਲਣ ਵਾਲੀ ਏ,

ਤੈਂਡੀ ਭਾਲ ਚ ਹੀ ਫਿਰਦੀ ਸੀ,
ਰੂਹ ਖਾਂਦੀ ਗੇੜੇ ਦੁਨੀਆਂ ਤੇ,
ਤੁਸੀਂ ਮਿਲ ਗਏ ਹੋਂ,
ਸਾਡੀ ਇਸ ਤੋਂ ਬਾਦ ਹੁਣ ਬਹਾਲੀ ਏ!

No comments:

Post a Comment