ਬਿਨ ਨਸੀਬ ਨਾ ਕੋਈ ਤੁਧ ਜੈਸਾ ਮਿਲ ਸੀ

ਚੰਨ ਟੋਟੇ ਟੋਟੇ ਹੋਇਆ ਪਿਆ,
ਮੈਂ ਅੰਬਰ ਨੂੰ ਪੁੱਛਿਆ,
ਇੱਕ ਟੋਟਾ ਇਹਦਾ ਕਿਧਰ ਗਿਆ?

ਅੰਬਰ ਕਿਹੰਦਾ
ਇੱਕ ਪਰੀਆਂ ਦਾ ਡਾਰ ਆਈ ਸੀ,
ਉਹ ਇੱਕ ਟੋਟਾ ਲਾ ਕੇ ਲੈ ਗਈ ਸੀ,

ਕਹਿੰਦਿਆਂ ਸਨ ਇੱਕ ਮੁੱਖੜਾ
ਪਿਆਰਾ ਵਾਲਾ ਧਰਤ ਦੇ ਘੜਨਾ ਹੈ,
ਓਹਦੇ ਚ ਨੂਰ ਚਾਂਦਨੀ ਦਾ ਭਰਨਾ ਹੈ,

ਤੇ ਕਲ ਮੈਂ ਤੇਰਾ ਮੁੱਖੜਾ,
ਟੋਟੇ ਹੋਏ ਚੰਨ ਨਾਲ ਰੱਖ ਕੇ ਵੇਖਿਆ,

ਚੰਨ ਮੈਨੂੰ ਪੂਰਾ ਲਗਦਾ ਸੀ,
ਤੇਰੇ ਰੰਗ ਨਾਲ ਚੰਨ ਦਾ ਰੰਗ ਰਲਦਾ ਸੀ,

ਓ ਪਰੀਆਂ ਦੀ ਘੜੀਏ,
ਤੇ ਤੂੰ ਸਾਨੂੰ ਚਾਵੇਂ,

ਸਾਡੇ ਉੱਤੇ ਡੁੱਲ ਡੁੱਲ ਜਾਵੇਂ,
ਸਾਡੇ ਵਾਸਤੇ ਦੁੱਖੜੇ ਉਠਾਵੇਂ,

ਨਸੀਬਾਂ ਵਾਲੇ ਹਾਂ ਅਸੀਂ,
ਬਿਨ ਨਸੀਬ ਨਾ ਕੋਈ ਤੁਧ ਜੈਸਾ ਮਿਲ ਸੀ!

No comments:

Post a Comment