ਤੈਨੂੰ ਸੋਂਹ ਹੈ ਦਿਲਾ, ਹੁਣ ਮੈਨੂੰ ਕਦੀਂ ਇਹ ਨਾ ਆਖੀਂ,
ਇਹ ਲੋਕ ਕਿੰਨੇ ਮਜਲੂਮ, ਕਿੰਨੇ ਮਸਕੀਨ ਜੇ ਹਨ,
ਇਹ ਬਦਜ਼ੁਬਾਨ, ਇਹ ਬੇਅਕਲ, ਇਹ ਨਾਸਮਝ ਲੋਕ,
ਇਹ ਜਿੱਥੇ ਵੀ ਹਨ ਇਹ ਓਥੇ ਠੀਕ ਹੀ ਹਨ,
ਇਹ ਲੋਕ ਕਿੰਨੇ ਮਜਲੂਮ, ਕਿੰਨੇ ਮਸਕੀਨ ਜੇ ਹਨ,
ਇਹ ਬਦਜ਼ੁਬਾਨ, ਇਹ ਬੇਅਕਲ, ਇਹ ਨਾਸਮਝ ਲੋਕ,
ਇਹ ਜਿੱਥੇ ਵੀ ਹਨ ਇਹ ਓਥੇ ਠੀਕ ਹੀ ਹਨ,
ਇਹ ਕਾਬਿਲ ਨਹੀਂ ਹਨ ਕਿਸੇ ਰਹਿਮ ਕਿਸੇ ਹਮਦਰਦੀ ਦੇ,
ਇਹਨਾ ਨੂੰ ਸਮਝ ਲਗਦੀ ਹੈ ਭਾਸ਼ਾ ਜੁੱਤੀ ਯਾ ਫਿਰ ਡੰਡੇ ਦੀ,
ਕੋਈ ਨਰਮੀ ਨਾਲ ਜੇ ਪੇਸ਼ ਆਵੇ ਓਹਦਾ ਗਲ ਫੜ ਲੈਂਦੇ,
ਇਹ ਭੁੱਖੀਆਂ ਗਿਰਜਾਂ ਵਾਂਙੂ ਕੋਈ ਨਰਮ ਬੰਦਾ ਉਡੀਕਦੇ ਹਨ,
ਤੈਨੂੰ ਸੋਂਹ ਹੈ ਦਿਲਾ, ਹੁਣ ਮੈਨੂੰ ਕਦੀਂ ਇਹ ਨਾ ਆਖੀਂ....

ਇਹ ਸਦੀਆਂ ਤੋਂ ਫ਼ਰਿਸ਼ਤਿਆਂ ਦਾ ਕਤਲ ਕਰਦੇ ਆ ਰਹੇ,
ਸੀਤਾ ਵਰਗੀ ਨਾਰੀ ਤੇ ਵੀ ਲਾ ਤੋਹਮਤਾਂ ਬੇਘਰ ਕਰਦੇ ਆ ਰਹੇ,
ਇਹ ਖੁਦਗਰਜ਼, ਇਹ ਪੱਥਰ, ਇਹ ਲਕੀਰ ਦੇ ਫ਼ਕੀਰ,
ਇਹ ਮਾਲਕ ਆਪਣੀ ਕਰਨੀ ਦੇ ਨਾਲ ਥੋਥੀ ਤਕਦੀਰ ਦੇ ਹਨ,

ਤੇ ਹੁਣ ਮੈਂ ਤੂੰ ਇਹਨਾ ਦਾ ਸੋਚ ਆਪਣੀ ਹਾਲਤ ਖਰਾਬ ਨਹੀਂ ਕਰਨੀ,
ਇਹਨਾਂ ਦੇ ਭਵਿੱਖ ਦੇ ਸੁਫ਼ਨੇ ਲੈ ਇੱਕ ਵੀ ਰਾਤ ਬਰਬਾਦ ਨਹੀਂ ਕਰਨੀ,
ਬਸ ਖਿਆਲ ਰੱਖਣਾ ਹੈ ਸਿਰਫ ਆਪਣੇ ਹੱਕ ਆਪਣੀਆਂ ਲੋੜਾਂ ਦਾ,
ਭਾਵੇਂ ਇਹ ਅੱਖਾਂ ਸਾਵੇਂ ਭਟਕਦੇ, ਮਰਦੇ, ਚੀਖਦੇ ਰਹਿਣ!

No comments:
Post a Comment