ਬਸ ਐਵੇਂ ਹੀ ਰਹੇ ਰੁੱਜੇ ਹਾਂ,
ਅਸੀਂ ਕੀਤੇ ਵੀ ਨਾ ਪੁੱਜੇ ਹਾਂ,
ਜਿਹੜੇ ਰਾਹ ਅਸੀਂ ਤੁਰ ਪਏ ਹਾਂ,
ਉਹ ਰਾਹ ਨਾ ਕਦੀਂ ਵੀ ਤੁਰੀਂ,
ਜਿਹੜੀ ਭੁੱਲ ਅਸੀਂ ਕਰ ਲਈ ਆ,
ਉਹ ਭੁੱਲ ਭਾਈਆਂ ਤੂੰ ਨਾ ਕਰੀਂ,
ਅਸੀਂ ਕੀਤੇ ਵੀ ਨਾ ਪੁੱਜੇ ਹਾਂ,
ਜਿਹੜੇ ਰਾਹ ਅਸੀਂ ਤੁਰ ਪਏ ਹਾਂ,
ਉਹ ਰਾਹ ਨਾ ਕਦੀਂ ਵੀ ਤੁਰੀਂ,
ਜਿਹੜੀ ਭੁੱਲ ਅਸੀਂ ਕਰ ਲਈ ਆ,
ਉਹ ਭੁੱਲ ਭਾਈਆਂ ਤੂੰ ਨਾ ਕਰੀਂ,
ਖੋਤਿਆਂ ਵਾੰਗੂ ਘਾਹ ਖਾਣੇ ਆ,
ਤੇ ਨਿੱਤ ਜਾ ਬੋਜਾ ਉਠਾਣੇ ਆ,
ਬਲਦਾ ਵਾੰਗੂ ਨਿੱਤ ਨਿੱਤ ਜਾ,
ਖੇਤ ਜੱਟ ਦਾ ਵਾਹਣੇ ਆ,
ਆਪਣਾ ਬਣੀ ਆਪ ਮਾਲਕ,
ਕਿਸੇ ਦੇ ਪੈਰ ਦੀ ਜੁੱਤੀ ਨਾ ਬਣੀ,
ਜਿਹੜੀ ਭੁੱਲ ਅਸੀਂ ਕਰ ਲਈ ਆ,
ਉਹ ਭੁੱਲ ਭਾਈਆਂ ਤੂੰ ਨਾ ਕਰੀਂ,
ਤੇ ਨਿੱਤ ਜਾ ਬੋਜਾ ਉਠਾਣੇ ਆ,
ਬਲਦਾ ਵਾੰਗੂ ਨਿੱਤ ਨਿੱਤ ਜਾ,
ਖੇਤ ਜੱਟ ਦਾ ਵਾਹਣੇ ਆ,
ਆਪਣਾ ਬਣੀ ਆਪ ਮਾਲਕ,
ਕਿਸੇ ਦੇ ਪੈਰ ਦੀ ਜੁੱਤੀ ਨਾ ਬਣੀ,
ਜਿਹੜੀ ਭੁੱਲ ਅਸੀਂ ਕਰ ਲਈ ਆ,
ਉਹ ਭੁੱਲ ਭਾਈਆਂ ਤੂੰ ਨਾ ਕਰੀਂ,
ਦੱਮ ਸੁੱਟ ਕੇ ਵਿੱਚ ਬਜ਼ਾਰ,
ਨਾਚ ਨਚਾਉਂਦੇ ਨੇ ਮਦਾਰੀ ਹਜ਼ਾਰ,
ਦੋ ਟੁੱਕ ਰੋਟੀ ਦੀ ਖਾਤਰ,
ਕਿਸੇ ਡਮਰੂ ਵਾਲੇ ਦਾ ਰੱਸਾ ਨਾ ਫੜੀਂ,
ਚਲਦਾ ਜਾਈਂ ਆਪਣੀ ਮੰਜਿਲ ਵੱਲ,
ਸਾਡੇ ਵਾਂਙ ਜ਼ਿੰਦਗੀ ਦੋਜ਼ਖ ਨਾ ਕਰੀਂ,
ਜਿਹੜੀ ਭੁੱਲ ਅਸੀਂ ਕਰ ਲਈ ਆ,
ਉਹ ਭੁੱਲ ਭਾਈਆਂ ਤੂੰ ਨਾ ਕਰੀਂ,
ਨਾਚ ਨਚਾਉਂਦੇ ਨੇ ਮਦਾਰੀ ਹਜ਼ਾਰ,
ਦੋ ਟੁੱਕ ਰੋਟੀ ਦੀ ਖਾਤਰ,
ਕਿਸੇ ਡਮਰੂ ਵਾਲੇ ਦਾ ਰੱਸਾ ਨਾ ਫੜੀਂ,
ਚਲਦਾ ਜਾਈਂ ਆਪਣੀ ਮੰਜਿਲ ਵੱਲ,
ਸਾਡੇ ਵਾਂਙ ਜ਼ਿੰਦਗੀ ਦੋਜ਼ਖ ਨਾ ਕਰੀਂ,
ਜਿਹੜੀ ਭੁੱਲ ਅਸੀਂ ਕਰ ਲਈ ਆ,
ਉਹ ਭੁੱਲ ਭਾਈਆਂ ਤੂੰ ਨਾ ਕਰੀਂ,
ਜਿਹੜਾ ਮਨ ਆਈ ਕਰ ਜੇ ਉਹ ਜੀ ਜਾਂਦਾ,
ਜੀਹਦਾ ਮਨ ਮਰ ਜੇ ਉਹ ਮਰ ਜਾਂਦਾ,
ਪੌਹਨਚਨਾ ਔਖਾ ਮੰਜਿਲ ਤੇ ਬੇਸ਼ੱਕ,
ਪਰ ਸਫਰ ਦੀ ਧੁੱਪ ਲੱਗਣੀ ਇੱਕ ਵਾਰ,
ਛਾਵਾਂ ਵਿੱਚ ਬਹਿ ਕੇ ਮੋਈਆਂ ਸੱਧਰਾਂ
ਦੇ ਗ਼ਮ ਵਿੱਚ ਹੋਂਕੇ ਨਾ ਭਰੀਂ,
ਜਿਹੜੀ ਭੁੱਲ ਅਸੀਂ ਕਰ ਲਈ ਆ,
ਉਹ ਭੁੱਲ ਭਾਈਆਂ ਤੂੰ ਨਾ ਕਰੀਂ!
ਜੀਹਦਾ ਮਨ ਮਰ ਜੇ ਉਹ ਮਰ ਜਾਂਦਾ,
ਪੌਹਨਚਨਾ ਔਖਾ ਮੰਜਿਲ ਤੇ ਬੇਸ਼ੱਕ,
ਪਰ ਸਫਰ ਦੀ ਧੁੱਪ ਲੱਗਣੀ ਇੱਕ ਵਾਰ,
ਛਾਵਾਂ ਵਿੱਚ ਬਹਿ ਕੇ ਮੋਈਆਂ ਸੱਧਰਾਂ
ਦੇ ਗ਼ਮ ਵਿੱਚ ਹੋਂਕੇ ਨਾ ਭਰੀਂ,
ਜਿਹੜੀ ਭੁੱਲ ਅਸੀਂ ਕਰ ਲਈ ਆ,
ਉਹ ਭੁੱਲ ਭਾਈਆਂ ਤੂੰ ਨਾ ਕਰੀਂ!
No comments:
Post a Comment