ਅਸੀਂ ਹੁਣ ਰਹੇ ਬੱਚੇ ਨਹੀਂ

ਭਾਵੇਂ ਇਹ ਮਿੱਠੜੇ ਮਿੱਠੜੇ,
ਭਾਵੇਂ ਇਹ ਸੋਹਣੇ ਸੋਹਣੇ,
ਇਹ ਬਾਜ਼ਾਰ ਤੇਰੇ ਖਿਡੌਣੇ,
ਪਰ ਸਾਨੂੰ ਨਹੀਂ ਚਾਹੀਦੇ,
ਅਸੀਂ ਹੁਣ ਰਹੇ ਬੱਚੇ ਨਹੀਂ,

ਸਹੀ ਗ਼ਲਤ ਪਹਿਚਾਣ ਲਿਆ ਹੈ,
ਮੰਤਵ ਜ਼ਿੰਦਗੀ ਦਾ ਜਾਣ ਲਿਆ ਹੈ,
ਅਸਲੀ ਸੁੱਖ ਮਾਣ ਲਿਆ ਹੈ,
ਫਸੀਏ ਮੁੜ ਆ ਦਲਦਲ ਵਿੱਚ,
ਅਸੀਂ ਹੁਣ ਰਹੇ ਕੱਚੇ ਨਹੀਂ,

ਠੰਡੇ ਪਾਣੀ ਪਿੰਡਾਂ ਨਾਹ ਕੇ,
ਦੋ ਟੁੱਕ ਰੋਟੀ ਮੂਹ ਚ ਪਾ ਕੇ,
ਬਹਿਣੇ ਹਾਂ ਅਸੀਂ ਲਿਵ ਲਾ ਕੇ,
ਕਿੰਜ ਤੂੰ ਸਾਨੂੰ ਹੁਣ ਖਿੱਚੇਗਾ,
ਜਦ ਸਾਨੂੰ ਮਨ ਧੱਕੇ ਨਹੀਂ,

ਤੂੰ ਹਰ ਇੱਕ ਨੂੰ ਭਜਾਵੇਂ,
ਆਪਣੀ ਉੰਗਲੀ ਨਾਚ ਨਚਾਵੇਂ,
ਪੁੱਠੇ ਸਿੱਧੇ ਕੰਮ ਕਰਾਵੇਂ,
ਤੇਰਾ ਜਿਹੜਾ ਖਹਿੜਾ ਛੱਡਦੇ,
ਹੋ ਨਹੀਂ ਸਕਦਾ ਪਵੇ ਉਹ ਪੱਕੇ ਨਹੀਂ,

ਭਾਵੇਂ ਇਹ ਮਿੱਠੜੇ ਮਿੱਠੜੇ,
ਭਾਵੇਂ ਇਹ ਸੋਹਣੇ ਸੋਹਣੇ,
ਇਹ ਬਾਜ਼ਾਰ ਤੇਰੇ ਖਿਡੌਣੇ,
ਪਰ ਸਾਨੂੰ ਨਹੀਂ ਚਾਹੀਦੇ,
ਅਸੀਂ ਹੁਣ ਰਹੇ ਬੱਚੇ ਨਹੀਂ!

No comments:

Post a Comment