ਲੋਕੋ ਵੇ ਵੋਟ ਆਪਣੀ, ਆਪਣੇ ਭਲੇ ਖਾਤਰ ਪਾਇਓ

ਲੋਕੋ ਵੇ ਵੋਟ ਆਪਣੀ,
ਆਪਣੇ ਭਲੇ ਖਾਤਰ ਪਾਇਓ!

ਨਾ ਪੈਸੇ ਦੇ ਲਾਲਚ ਨੂੰ,
ਨਾ ਬੋਤਲ ਦੇ ਲਾਲਚ ਨੂੰ,
ਆਪਣੇ ਬੱਚਿਆਂ ਦੇ ਭਵਿੱਖ ਲਈ,
ਆਪਣੀ ਬਜ਼ੁਰਗਾਂ ਦੇ ਹਿੱਤ ਲਈ,
ਤਰੱਕੀ ਪਸੰਦ ਬੰਦੇ ਨੂੰ ਜਿਤਾਇਓ!
ਲੋਕੋ ਵੇ ਵੋਟ ਆਪਣੀ,
ਆਪਣੇ ਭਲੇ ਖਾਤਰ ਪਾਇਓ!

ਗੱਲ ਸੁਣਨਾ ਗੋਰ ਨਾਲ ਸਭ ਦੀ,
ਪਰ ਰੱਖਣਾ ਨਿਗਾਹ ਚੌਕਸ ਵੀ,
ਦੇਖ ਪਰਖ ਕੇ ਸੋਚ ਸਮਝ ਕੇ,
ਠੱਪਾ ਸਹੀ ਨਿਸ਼ਾਨ ਤੇ ਲਾਇਓ,
ਲੋਕੋ ਵੇ ਵੋਟ ਆਪਣੀ,
ਆਪਣੇ ਭਲੇ ਖਾਤਰ ਪਾਇਓ।

ਹਿੰਦੂ ਮੁਸਲਮਾਨ ਸਿੱਖ ਈਸਾਈ
ਭਲਾ ਕਰਨ ਵਾਲੇ ਲਈ,
ਸਭ ਹੁੰਦੇ ਨੇ ਉਸਦੇ ਭਾਈ,
ਐਵੇਂ ਮਜ੍ਹਬਾਂ ਤੇ ਜਾਤਾਂ ਦੇ
ਫਿਰਕੂਪੁਣੇ ਚ ਨਾ ਉਲਜ ਜਾਇਓ,
ਚੰਗੇ ਬੰਦੇ ਨੂੰ ਅੱਗੇ ਲਿਆਇਉ,
ਲੋਕੋ ਵੇ ਵੋਟ ਆਪਣੀ,
ਆਪਣੇ ਭਲੇ ਖਾਤਰ ਪਾਇਓ।

ਗ਼ਲਤੀ ਜੇ ਤੁਸਾਂ ਨੇ ਕੀਤੀ,
ਰਹਿ ਜਾਏਗੀ ਪੱਲੇ ਦੁੱਖ ਭਰੀ ਹੱਡ-ਬੀਤੀ,
ਪੰਜ ਸਾਲ ਭੁਗਤਣਾ ਪੈਣਾ ਹਰਜਾਨਾ,
ਚੋਰ ਖਾਲੀ ਕਰ ਜੇ ਗਾ ਖਜਾਨਾ,
ਕਿਸੇ ਹੋਣਹਾਰ ਨੂੰ ਸੀਪੇਸਲਾਰ ਬਣਾਇਯੋ,
ਲੋਕੋ ਵੇ ਵੋਟ ਆਪਣੀ,
ਆਪਣੇ ਭਲੇ ਖਾਤਰ ਪਾਇਓ।

No comments:

Post a Comment