ਰੁਪਈਆ ਮੈਂ ਲਾਇਆ ਸੀ,
ਹੱਥ ਧੇਲੀ ਵੀ ਨਾ ਆਈ ਆ,
ਮੈਂ ਹੈਗਾ ਤੂੰ ਬੱਸ ਲਾ ਦੇ,
ਕਹਿੰਦਾ ਸੀ ਜਿਹੜਾ,
ਪਤਾ ਨੀ ਕਿੱਥੇ ਉਹ ਭਾਈ ਆ!
ਰੰਗ ਬਰੰਗੇ ਚਾਰਟ ਜੇ ਉਹ,
ਕੰਪਿਊਟਰ ਤੇ ਵਿਖਾਉਂਦਾ ਸੀ,
ਹਿਸਾਬ ਜੇ ਉਹ ਲਾਉਂਦਾ ਸੀ,
ਰਕਮ ਜੀ ਬਣਉਂਦਾ ਸੀ,
ਬਦਲੀ ਓਹਦੀ ਹੋਗੀ,
ਬੈਂਕ ਵਾਲੇ ਕਹਿੰਦੇ, ਨਵਾਂ ਆ
ਗਿਆ ਓਹਦੀ ਥਾਂ ਇਮਪਲੋਇ ਆ,
ਰੁਪਈਆ ਮੈਂ ਲਾਇਆ ਸੀ,
ਹੱਥ ਧੇਲੀ ਵੀ ਨਾ ਆਈ ਆ,
ਕਹਿੰਦਾ ਸੀ ਉਹ ਲਾ ਦੇ,
ਨਜਾਰਾ ਵੇਖੀ ਆ ਜਾਉ,
ਮੋਟਰ ਕਾਰ ਵੀ ਆ ਜਾਉ,
ਚੁਬਾਰਾ ਵੀ ਪੈ ਜਾਉ,
ਮੱਚੀ ਜਦੋਂ ਹੁਣ ਹਨੇਰ ਤੇ ਤਬਾਹੀ ਆ,
ਪਤਾ ਨੀ ਕਿੱਥੇ ਉਹ ਭਾਈ ਆ!
ਰੱਬ ਬਚਾਵੇ ਇਹਨਾਂ ਫੰਡ ਵਾਲਿਆਂ ਤੋਂ,
ਅਕਲ ਦਿਆਂ ਅੰਨਿਆਂ ਤੋਂ,
ਮਿੱਠੀਆਂ ਗੱਲਾਂ ਕਰਨ ਵਾਲਿਆਂ ਤੋਂ,
ਦਾ ਲਵਾਉਣ ਵਾਲਿਆਂ ਤੋਂ,
ਝੂਠੀਆਂ ਤਸੱਲੀਆਂ ਦੇਣ ਵਾਲਿਆਂ ਤੋਂ,
ਕਿੱਥੇ ਬੈਠਾ ਪਤਾ ਨੀ ਮੂਹ ਛੁਪਾਈ ਆ,
ਰੁਪਈਆ ਮੈਂ ਲਾਇਆ ਸੀ,
ਹੱਥ ਧੇਲੀ ਵੀ ਨਾ ਆਈ ਆ!
ਹੱਥ ਧੇਲੀ ਵੀ ਨਾ ਆਈ ਆ,
ਮੈਂ ਹੈਗਾ ਤੂੰ ਬੱਸ ਲਾ ਦੇ,
ਕਹਿੰਦਾ ਸੀ ਜਿਹੜਾ,
ਪਤਾ ਨੀ ਕਿੱਥੇ ਉਹ ਭਾਈ ਆ!
ਰੰਗ ਬਰੰਗੇ ਚਾਰਟ ਜੇ ਉਹ,
ਕੰਪਿਊਟਰ ਤੇ ਵਿਖਾਉਂਦਾ ਸੀ,
ਹਿਸਾਬ ਜੇ ਉਹ ਲਾਉਂਦਾ ਸੀ,
ਰਕਮ ਜੀ ਬਣਉਂਦਾ ਸੀ,
ਬਦਲੀ ਓਹਦੀ ਹੋਗੀ,
ਬੈਂਕ ਵਾਲੇ ਕਹਿੰਦੇ, ਨਵਾਂ ਆ
ਗਿਆ ਓਹਦੀ ਥਾਂ ਇਮਪਲੋਇ ਆ,
ਰੁਪਈਆ ਮੈਂ ਲਾਇਆ ਸੀ,
ਹੱਥ ਧੇਲੀ ਵੀ ਨਾ ਆਈ ਆ,
ਕਹਿੰਦਾ ਸੀ ਉਹ ਲਾ ਦੇ,
ਨਜਾਰਾ ਵੇਖੀ ਆ ਜਾਉ,
ਮੋਟਰ ਕਾਰ ਵੀ ਆ ਜਾਉ,
ਚੁਬਾਰਾ ਵੀ ਪੈ ਜਾਉ,
ਮੱਚੀ ਜਦੋਂ ਹੁਣ ਹਨੇਰ ਤੇ ਤਬਾਹੀ ਆ,
ਪਤਾ ਨੀ ਕਿੱਥੇ ਉਹ ਭਾਈ ਆ!
ਰੱਬ ਬਚਾਵੇ ਇਹਨਾਂ ਫੰਡ ਵਾਲਿਆਂ ਤੋਂ,
ਅਕਲ ਦਿਆਂ ਅੰਨਿਆਂ ਤੋਂ,
ਮਿੱਠੀਆਂ ਗੱਲਾਂ ਕਰਨ ਵਾਲਿਆਂ ਤੋਂ,
ਦਾ ਲਵਾਉਣ ਵਾਲਿਆਂ ਤੋਂ,
ਝੂਠੀਆਂ ਤਸੱਲੀਆਂ ਦੇਣ ਵਾਲਿਆਂ ਤੋਂ,
ਕਿੱਥੇ ਬੈਠਾ ਪਤਾ ਨੀ ਮੂਹ ਛੁਪਾਈ ਆ,
ਰੁਪਈਆ ਮੈਂ ਲਾਇਆ ਸੀ,
ਹੱਥ ਧੇਲੀ ਵੀ ਨਾ ਆਈ ਆ!
No comments:
Post a Comment