Dedicated to Elon Musk
ਪੜਿਆ ਲਿਖਿਆ ਬੰਦਾ ਕੁਛ ਕੁਛ ਕਰ ਸਕਦਾ,
ਹੌਂਸਲੇ ਵਾਲਾ ਬੰਦਾ ਬਹੁਤ ਕੁਛ ਕਰ ਸਕਦਾ,
ਸਾਰੇ ਕੰਮ ਇੱਕਲੇ ਅਕਲਾਂ ਨਾਲ ਹੀ ਨਹੀਂ ਚੱਲਦੇ,
ਵੱਡਾ ਜੰਗ ਦਾ ਮੈਦਾਨ ਹਿੰਮਤ ਨਾਲ ਹੀ ਫਤਹਿ ਹੋ ਸਕਦਾ!
ਢੇਰੀ ਹੀ ਢਾਹ ਜੇ ਬੰਦਾ ਕੋਈ ਮੁਸ਼ਕਿਲ ਪੈਣ ਤੇ,
ਅਕਲ ਵੀ ਜਾਂਦੀ ਫਿਰ ਉੱਥੇ ਓਹਦੀ ਜਵਾਬ ਦੇ,
ਡਰ ਨਾਲ ਜਿਹੜਾ ਨਵੇਂ ਰਸਤੇ ਤੇ ਪੈਰ ਹੀ ਨਾ ਪੁੱਟ ਸਕੇ,
ਕਿੰਨਾ ਵੀ ਸਿਆਣਾ ਹੋਵੇ ਅੱਗੇ ਨਹੀ ਵੱਧ ਸਕਦਾ!
ਸੋਚਣਾ ਸਮਝਣਾ ਪਰਖਣਾ ਇੱਕ ਵੱਡਾ ਗੁਣ ਹੈ,
ਪਰ ਜਿਹੜਾ ਦਾਅ ਨਾ ਲਾ ਸਕੇ ਓਹ ਹਾਲੇ ਅਪੂਰਨ ਹੈ,
ਬਿਨਾ ਦਲੇਰੀ ਦੇ ਘੋਲ ਘੁਲਿਆ ਨਹੀਓਂ ਜਾਂਦਾ,
ਤੇ ਘੁਲੇ ਬਿਨਾ ਸਿਹਰਾ ਜਿੱਤ ਦਾ ਸਿਰ ਬੱਝ ਨਹੀਂ ਸਕਦਾ!
ਡਾਢਾ ਨਹੀਓਂ ਵੇਖਦਾ ਕਦੇ ਫਿਰ ਵਕਤ ਘੜੀ ਤੇ,
ਮਿੱਥ ਲੇ ਜ਼ੇ ਇੱਕ ਵਾਰੀ ਤੇ ਆਜੇ ਜ਼ੇ ਅੜੀ ਤੇ,
ਢਾਹ ਮਾਰਦਾ ਜਿਹੜਾ ਵੀ ਰਾਹ ਓਹਦੇ ਅੜਦਾ,
ਓਹ ਮੰਨਦਾ ਹੀ ਨਹੀਂ ਕਿ ਇਹ ਹੋ ਨਹੀ ਸਕਦਾ!
ਸਾਰੀ ਹੋਜੇ ਖਿਲਾਫ ਖ਼ਲਕਤ ਤੁਰਿਆ ਇਕੱਲਾ ਹੀ ਜਾਂਦਾ,
ਨਾ ਮਿਲੇ ਸਾਥੀ ਕੋਈ ਕਦੇ ਸੋਗ ਨਹੀਂ ਮਨਾਂਦਾ,
ਆਪ ਹੀ ਚੱਕ ਲੈਂਦਾ ਸਾਰੇ ਭਾਰ ਸਾਂਭ ਲੈਂਦਾ ਸਾਰੇ ਕੰਮ ਕਾਰ,
ਓਹ ਮਰ ਤਾਂ ਸਕਦਾ ਹੁੰਦਾ ਪਰ ਖੜ ਨਹੀਂ ਸਕਦਾ!