Corona se bach ke
ਮੌਤ ਪਈ ਕਰੇ ਫਿਰੇ ਗਲੀਆਂ ਚ ਨਾਚ ਬੱਲੀਏ,
ਕਾਲ ਨਾਲ ਕਰੇ ਦਿਨ ਰਾਤ ਇਹ ਰਾਸ ਬੱਲੀਏ,
ਘੋੜਾ ਕਿੱਧਰੇ ਨੂੰ ਵੀ ਹੁਣ ਐਵੇਂ ਨਾ ਦੱਬਲੀਏ,
ਬੱਚ ਬੱਚ ਕੇ ਹਰ ਥਾਂ ਤੋਂ ਚੱਲ ਬੱਲੀਏ!
ਨਾ ਮੰਦਰਾ, ਨਾ ਮਸੀਤਾਂ, ਨਾ ਡੇਰਿਆਂ ਚ ਜਾ,
ਨਾ ਹੀ ਗੇੜੇ ਐਵੇਂ ਸਦਰ ਬਜ਼ਾਰ ਦੇ ਲਾ,
ਨਹੀਓਂ ਛੁੱਟਦਾ, ਵਕਤ ਜੀਹਨੂੰ ਵੀ ਹੈ ਪੈ ਗਿਆ,
ਬੋਚ ਬੋਚ ਰੱਖ ਆਪਣਾ ਆਪ ਬੱਲੀਏ!
ਮੇਲੇ ਗੇਲੇ ਫਿਰ ਕਦੇ ਅੱਗੇ ਹੁੰਦੇ ਰਹਿਣਗੇ,
ਦਿਲਾਂ ਦੇ ਮੇਲ ਰੱਖ, ਚੇਹਰੇ ਵੀ ਰੂਬਰੂ ਹੋ ਲੈਣਗੇ,
ਸੱਚੇ ਜਿੰਨਾ ਦੇ ਪਿਆਰ, ਓਹ ਵੀ ਇਹ ਹੀ ਕਹਿਣਗੇ,
ਸਾਂਭ ਸਾਂਭ ਰੱਖ ਆਪਣਾ ਆਪ ਬੱਲੀਏ!
ਵਿਹਲਾ ਇਹ ਚਤੁਰਾਈਆਂ ਹੁਸ਼ਿਆਰੀਆਂ ਦਾ ਨਹੀਂ,
ਖ਼ਬਰ ਜਿਹੜੀ ਵੀ ਆਉਂਦੀ ਸੋਲਾਂ ਆਨੇ ਆ ਸਹੀ,
ਫਿਰ ਨਾ ਕਹੀਂ ਕਿਸੇ ਨੇ ਦੱਸਿਆ ਈ ਨਹੀਂ,
ਮੂੰਹ ਸਿਰ ਢੱਕ ਹੱਥ ਬੰਨ ਬੰਨ ਚੱਲੀਏ,
ਬੱਚ ਬੱਚ ਕੇ ਹਰ ਥਾਂ ਤੋਂ ਚੱਲ ਬੱਲੀਏ!
No comments:
Post a Comment