ਓ! ਚੰਨ ਦੇ ਟੋਟਿਆਂ, ਓ! ਅੰਬਰ ਦੇ ਤਾਰਿਆ

ਓ! ਚੰਨ ਦੇ ਟੋਟਿਆਂ,

ਓ! ਅੰਬਰ ਦੇ ਤਾਰਿਆ,

ਕਿੰਨੀ ਦੇਰ ਲਾਈ ਤੂੰ,

ਆਉਂਦੇ ਆਉਂਦੇ ਪਿਆਰਿਆ,

 

ਦੁੱਖ ਡਾਢਿਆਂ ਵੇ ਨਿੱਤ,

ਤੇਰੀ ਅੰਮੀ ਨੂੰ ਲਤਾੜਿਆ,

ਉੱਤੋਂ ਤਾਣੇ ਮਿਹਣੇ ਜੱਗ

ਦਿਆਂ  ਵਿੰਨ ਵਿੰਨ ਮਾਰਿਆ, 

ਓ! ਚੰਨ ਦੇ ਟੋਟਿਆਂ,

ਓ! ਅੰਬਰ ਦੇ ਤਾਰਿਆ...  


ਵੇ ਕਿਹੜੀ ਕਿਹੜੀ ਮੜੀ ਤੇ 

ਕਿਹੜੀ ਕਿਹੜੀ ਮਸਾਣੀ ਵੇ,

ਥੱਕ ਗਈ ਸੀ ਵਰ੍ਹਿਆਂ, 

ਸੂਰਜਾਂ ਨੂੰ ਦਿੰਦੀ-ਦਿੰਦੀ ਪਾਣੀ ਵੇ,

ਕਿੱਥੇ ਕਿੱਥੇ ਨਾ ਵਾਜ ਲਈ ਸੀ,

ਕੀਹਦੇ ਕੀਹਦੇ ਕੋਲੋਂ ਨਾ

ਮੰਗਿਆ ਸੀ ਤੈਨੂੰ ਵੇ ਪਿਆਰਿਆ,      

ਓ! ਚੰਨ ਦੇ ਟੋਟਿਆਂ,

ਓ! ਅੰਬਰ ਦੇ ਤਾਰਿਆ...    


ਵੇ! ਨਿੱਤ ਮੈਂ ਵੇ ਸੋਚਣਾ,

ਚੰਨ ਅੱਜ ਝੋਲੀ ਮੇਰੀ ਆਵੇਗਾ,

ਮੇਰੇ ਚੇਹਰੇ ਦੀਆਂ ਲਾਲੀਆਂ

ਦਾ ਸੂਰਜ ਕਲ ਵੇਹੜਾ ਰੁਸ਼ਨਾਵੇਗਾ, 

ਪਰ ਤੂੰ ਤਾਂ ਅੰਮੜੀ ਆਪਣੀ ਨੂੰ,

ਤਰਸਾ ਹੀ ਵੇ ਮਾਰਿਆ,

ਓ! ਚੰਨ ਦੇ ਟੋਟਿਆਂ,

ਓ! ਅੰਬਰ ਦੇ ਤਾਰਿਆ...  


ਹੁਣ ਅੱਜ ਚਿਰਾਂ ਬਾਦ ਹੋਈ ਸੋਖੀ ਆਂ,

ਨਾਲ ਛੁੱਟੀ ਥੀਂ ਜੱਗ ਦੋਖੀ ਆਂ,

ਤੇ ਅੱਜ ਹਰ ਨਜ਼ਰਾਂ ਚ ਪਾਰ ਆਂ

ਭਾਵੇਂ ਓਹੀਓ ਉਹ ਮੈਂ ਵੇ ਨਾਰ ਆਂ,

ਤੇ ਮੂੰਹ ਬੰਦ ਹੋਏ ਵੇ ਸਾਰਿਆਂ,

ਓ! ਚੰਨ ਦੇ ਟੋਟਿਆਂ,

ਓ! ਅੰਬਰ ਦੇ ਤਾਰਿਆ...


ਤੇ ਮੁੱਕੀ ਵੇ ਨਿੱਤ ਨਿੱਤ ਦੀ 

ਨਾਲੇ ਖੁੜਬਾ ਖੁੜਬੀ,

ਤੇ ਮਹਿਣੇ ਸੱਸੂ ਦੇ ਨੀ, 

ਭਾਵੇਂ ਪੇਕੇਇਓਂ ਨਾ ਹੀ ਮੁੜਦੀ,

ਵੇ ਅੱਜ ਮੈਨੂੰ ਵੇ ਸਭ ਨੇ ਸਵਿਕਾਰਿਆ,


ਓ! ਚੰਨ ਦੇ ਟੋਟਿਆਂ,

ਓ! ਅੰਬਰ ਦੇ ਤਾਰਿਆ,

ਕਿੰਨੀ ਦੇਰ ਲਾਈ ਤੂੰ,

ਆਉਂਦੇ ਆਉਂਦੇ ਪਿਆਰਿਆ!

No comments:

Post a Comment