ਤੂੰ ਆਪਣੀ ਜ਼ਮੀਨ ਤੇ ਖੁਸ਼ ਰਹਿ ਸ਼ਾਦ ਰਹਿ,
ਕਿਸੇ ਨੂੰ ਬਰਬਾਦ ਕਰਨ ਦੇ ਖ਼ਾਬ ਨਾ ਲੈਅ,
ਲੜ ਲੜ ਕੇ ਕਿਸੇ ਨੂੰ ਭਲਾਂ ਕੱਦ ਕੁੱਝ ਲੱਭਿਆ,
ਹੋਏ ਜਿਹੜੇ ਨੁਕਸਾਨ ਓਹਨਾ ਦਾ ਹਿਸਾਬ ਲੈਅ,
ਆਵਾਮ ਤੇਰੀ ਬੁੱਕ ਬੁੱਕ ਹੰਝੂ ਰੋਜ ਰੋਂਦੀ ਆ,
ਦੇਖ ਓਹਨਾ ਦੇ ਦੁਖਾਂ ਨੂੰ ਕਿਤੋਂ ਮਹਿਤਾਬ ਲੈਅ,
ਦੋ ਬਿੱਲੀਆਂ ਦੀ ਲੜਾਈ ਚੋਂ ਖੱਟ ਜਾਂਦੇ ਬਾਂਦਰ,
ਨਹੀਂ ਪੜੀ ਤਾਂ ਤੀਜੀ ਵਾਲੀ ਦੁਬਾਰਾ ਕਿਤਾਬ ਲੈਅ,
ਹੱਥ ਮਿਲਾ, ਗੱਲ ਲੱਗ ਕੇ ਵਰਤਣ ਦਾ ਯੁੱਗ ਏ,
ਕਰ ਭਲਾ ਮੁਲਕ ਦਾ ਦੁਆਵਾਂ ਤੇ ਸੁਵਾਬ ਲੈਅ!
No comments:
Post a Comment