ਏਨੀ ਕੀਹਦੇ ਵਿੱਚ ਜਾਣ ਪਈ ਆ

ਤੂੰ ਨਹੀਂ ਮਿਲਿਆ ਰੋ ਪਿਆ ਆਂ,

ਬੰਦਾ ਹੀ ਹਾਂ ਭਗਵਾਨ ਨਹੀਂ ਆਂ,


ਜਰ ਲਵੇ ਕੋਈ ਹੱਸ ਕੇ ਨੁਕਸਾਨ,

ਏਨੀ ਕੀਹਦੇ ਵਿੱਚ ਜਾਨ ਪਈ ਆ,


ਵਕ਼ਤ ਦੇ ਨਾਲ ਕਰ ਲੇ ਦੋ ਦੋ ਹੱਥ,

ਐਡਾ ਕੋਈ ਵੀ ਸਾਨ੍ਹ ਨਹੀਂ ਆ,


ਘਰ ਛੱਡ ਤਾਂ ਦਿੱਤਾ ਲੋੜਾਂ ਖਾਤਰ,

ਵਾਪਿਸ ਮੁੜਨਾ ਆਸਾਨ ਨਹੀਂ ਆ,


ਕੋਈ ਕਿਸੇ ਨੂੰ ਭਲਾਂ ਕੀ ਜਾਣੇ,

ਆਪਣੀ ਕਿਸੇ ਨੂੰ ਪਛਾਣ ਨਹੀਂ ਆ!

No comments:

Post a Comment