ਮੈਂ ਆਪਣੀਆਂ ਰਾਹਵਾਂ ਆਪ ਬਣਾ ਲਵਾਂਗਾ,
ਮੈਂ ਤੇਰੇ ਕੋਈ ਮੁਥਾਜ ਨਹੀਂ,
ਮੈਂ ਮੁਹੱਬਤਾਂ ਕਿਤੋਂ ਹੋਰ ਪਾ ਲਵਾਂਗਾ, ਫੇਰ ਕੀ ਤੇਰੇ
ਵਫ਼ਾ ਬਦਲੇ ਵਫ਼ਾ ਰਿਵਾਜ਼ ਨਹੀਂ,
ਤੂੰ ਕਿੰਝ ਮੈਨੂੰ ਰੋਕ ਲਵੇਂਗਾ? ਮੈਂ ਵੀ ਸ਼ਾਹੀਨ ਹਾਂ,
ਖੁੱਲਾ ਹੈ ਪੂਰਾ ਅਕਾਸ਼ ਮੇਰੇ ਲਈ,
ਤੂੰ ਰਾਜੀ ਰਹਿ, ਮੈਂ ਚੁੱਲਾ ਕੀਤੇ ਹੋਰ ਬਾਲ ਲਵਾਂਗਾ,
ਲਾ ਕੇ ਖਾਣ ਦਾ ਜੇ ਤੇਰੇ ਰਿਵਾਜ਼ ਨਹੀਂ,
ਸਦੀਆਂ ਤੋਂ ਮਨੁੱਖ ਲੜਦਾ, ਮਰਦਾ ਆਇਆ ਹੈ,
ਕੀ ਓਹਨੇ ਆਖਿਰ ਖੱਟਿਆ ਹੈ?
ਤੂੰ ਵੀ ਚਲਾ ਕੇ ਦੇਖ ਲੈ ਨੇਜਾ ਆਪਣਾ, ਹੁੰਨਾ
ਤੂੰ ਕਾਮਯਾਬ ਕੇ ਨਹੀਂ,
ਅਸੀਂ ਮਰ ਜਾਵਾਂਗੇ, ਫੁੱਲ ਬਣ ਕੇ ਖਿਲ ਆਵਾਂਗੇ,
ਗੀਤ ਹਵਾ ਨਾਲ ਗਾਵਾਂਗੇ,
ਤੂੰ ਵੀ ਕਦੇ ਦੇਖ ਲੈਅ, ਜੇ ਤੂੰ ਕਿਤੇ ਡਿੱਗ ਪਵੇਂ,
ਹੈ ਬੰਦੇ ਚਾਰ ਤਿਆਰ ਕੇ ਨਹੀਂ,
ਮੈਂ ਆਪਣੀਆਂ ਰਾਹਵਾਂ ਆਪ ਬਣਾ ਲਵਾਂਗਾ,
ਮੈਂ ਤੇਰੇ ਕੋਈ ਮੁਥਾਜ ਨਹੀਂ,
ਮੈਂ ਮੁਹੱਬਤਾਂ ਕਿਤੋਂ ਹੋਰ ਪਾ ਲਵਾਂਗਾ, ਫੇਰ ਕੀ ਤੇਰੇ
ਵਫ਼ਾ ਬਦਲੇ ਵਫ਼ਾ ਰਿਵਾਜ਼ ਨਹੀਂ!
No comments:
Post a Comment