ਜਿਹੜੀ ਗੱਲ ਦਾ ਡਰ ਹੁੰਦਾ ਉਹ ਹੋ ਕੇ ਰਹਿੰਦੀ,
ਤਕਦੀਰ ਇੰਞ ਲੱਗਦਾ ਜਿਵੇਂ ਬਦਲੇ ਹੈ ਲੈਂਦੀ,
ਗੋਰੇ ਗੋਰੇ ਸੱਜਣਾ ਦੇ ਹੱਥ ਗੈਰਾਂ ਦੀ ਮਹਿੰਦੀ!
ਜਿਹੜੀ ਗੱਲ ਦਾ ਡਰ ਹੁੰਦਾ ਉਹ ਹੋ ਕੇ ਰਹਿੰਦੀ,
ਤਕਦੀਰ ਇੰਞ ਲੱਗਦਾ ਜਿਵੇਂ ਬਦਲੇ ਹੈ ਲੈਂਦੀ,
ਗੋਰੇ ਗੋਰੇ ਸੱਜਣਾ ਦੇ ਹੱਥ ਗੈਰਾਂ ਦੀ ਮਹਿੰਦੀ!
ਦੋ ਖੰਭ ਚਿੜੀਏ ਦੇ ਦੇ ਉਧਾਰੇ ਅਸੀਂ ਹੈ ਉੱਡਣਾ ਨੀ,
ਪਤਨੋ ਦੂਰ ਘਰ ਸੱਜਣਾ ਦਾ ਭਲਕੇ ਹੈ ਪੁੱਜਣਾ ਨੀ,
ਇੱਕ ਸੁਣੀ ਦਾ ਦੁਨੀਆ ਤੇ ਹੈ ਆਲਾ ਦੇਸ਼ ਅਮਰੀਕਾ,
ਜਿੱਥੇ ਦੇ ਲੋਕਾਂ ਨੂੰ ਹੈ ਤਕਨੀਕ ਦਾ ਬੜਾ ਹੀ ਸਲੀਕਾ,
ਮੈਂ ਵੀ ਓਹਨਾਂ ਦੇ ਕੋਲ ਜਾ ਕੰਮ ਦਾ ਹੁਨਰ ਸਿੱਖਣਾ ਈ,
ਦੋ ਖੰਭ ਚਿੜੀਏ ਦੇ ਦੇ ਉਧਾਰੇ ਅਸੀਂ ਹੈ ਉੱਡਣਾ ਨੀ...
ਮੈਂ ਦੇਖ ਕੇ ਆਉਣੇ ਨੇ ਜਾ ਕੇ ਦੇਸ਼ ਯੂਨਾਨ ਤੇ ਮਿਸਰ,
ਸੱਭਿਅਤਾ ਦੇ ਸੀ ਜਿਹੜੇ ਆਪਣੇ ਸਮਿਆਂ ਤੇ ਸਿਖਰ,
ਕਿਓਂ ਹੋਏ ਬਰਬਾਦ ਕੀ ਹੋਈ ਓਹਨਾ ਦੇ ਘਟਨਾ ਸੀ,
ਦੋ ਖੰਭ ਚਿੜੀਏ ਦੇ ਦੇ ਉਧਾਰੇ ਅਸੀਂ ਹੈ ਉੱਡਣਾ ਨੀ...
ਇੱਕ ਦੇਖ ਕੇ ਆਉਣਾ ਮੈਂ ਜਿਹੜੇ ਦੇਸ਼ੋਂ ਬਾਹਰ ਗਏ,
ਓਹ ਕਿਸ ਤਰਾਂ ਕਿੰਨਾ ਹਲਾਤਾਂ ਚ ਵਕਤ ਗੁਜਾਰ ਰਹੇ,
ਕੀ ਖ਼ਾਮੀਆਂ ਕੀ ਖੂਬੀਆਂ ਓਹਨਾ ਤੋਂ ਜਾ ਪੁੱਛਨਾ ਈ,
ਦੋ ਖੰਭ ਚਿੜੀਏ ਦੇ ਦੇ ਉਧਾਰੇ ਅਸੀਂ ਹੈ ਉੱਡਣਾ ਨੀ...
ਤੁਸੀਂ ਦਿਲਾ ਦੇ ਰਾਜੇ ਤਾਹੀਓਂ ਥੋਡੇ ਸਿਰ ਤੇ ਤਾਜ ਹੈ,
ਦੇਸ਼ ਦੇ ਦਾਨਿਸ਼ਮੰਦ ਕਰਦੇ ਇਥੋਂ ਦੁਨੀਆ ਦਾ ਕਾਜ ਹੈ,
ਨਿੱਘੇ ਸੁਭਾਅ ਦੇ ਮਿੱਠੀ ਜੀ ਬੋਲੀ ਬੋਲਣ ਵਾਲਿਓ,
ਹਰ ਇੱਕ ਨੂੰ ਪਿਆਰਾ ਦੇ ਤੋਲ ਚ ਤੋਲਣ ਵਾਲਿਓ,
ਬੱਸ ਮੋਹੱਬਤ ਹੀ ਮੋਹੱਬਤ ਹੀ ਥੋਡੇ ਤਾਂ ਰਿਵਾਜ਼ ਹੈ,
ਤੁਸੀਂ ਦਿਲਾ ਦੇ ਰਾਜੇ ਤਾਹੀਓਂ ਥੋਡੇ ਸਿਰ ਤੇ ਤਾਜ ਹੈ...
ਚੁੱਪ ਚੁੱਪ ਸ਼ਾਂਤ ਸ਼ਾਂਤ ਪਰ ਅੰਦਰ ਲਾਵਾ ਤਪਦਾ ਏ,
ਤੁਸੀਂ ਦਿਖਾਇਆ ਦੇਸ਼ ਨੂੰ ਕੀ ਕੀਤਾ ਜਾ ਸਕਦਾ ਏ,
ਕਹਿਣਾ ਘੱਟ ਪਰ ਕਰਨਾ ਬੁਹਤ ਥੋਡਾ ਮਿਜ਼ਾਜ਼ ਹੈ,
ਤੁਸੀਂ ਦਿਲਾ ਦੇ ਰਾਜੇ ਤਾਹੀਓਂ ਥੋਡੇ ਸਿਰ ਤੇ ਤਾਜ ਹੈ...
ਹਾਲੇ ਤਾਂ ਹੋਰ ਹੋਰ ਬੌਹਤ ਤਰੱਕੀਆਂ ਹੋਣੀਆਂ ਨੇ,
ਦੁਨੀਆ ਦੀਆਂ ਤੁਸਾਂ ਵੱਲ ਸਭ ਅੱਖੀਆਂ ਹੋਣੀਆਂ ਨੇ,
ਥੋਡੀ ਬੁਲੰਦੀ ਦਾ ਮੈਂ ਸਮਝਦਾਂ ਹਾਲੇ ਤਾਂ ਆਗਾਜ਼ ਹੈ,
ਤੁਸੀਂ ਦਿਲਾ ਦੇ ਰਾਜੇ ਤਾਹੀਓਂ ਥੋਡੇ ਸਿਰ ਤੇ ਤਾਜ ਹੈ!