ਹਾਲੇ ਹੁਣੇ ਮੈਨੂ ਨਾ ਤੋਰ ਨੀ ਮਾਏ,
ਕੋਈ ਵਰੇ ਦੋ ਕੁ ਰੁੱਕ ਜਾ ਹੋਰ ਨੀ ਮਾਏ,
ਹਾਲੇ ਕੱਲ ਬਚਪਨ ਮੇਰੇ ਨਾਲ ਖੇਡ ਗਿਆ ਹੈ,
ਹਾਲੇ ਤਾਂ ਮੇਰੇ ਦਿਲ ਵਿਚ ਗੁੱਡੀਆਂ ਦਾ ਚਾ ਹੈ,
ਹਾਲੇ ਮੈਨੂ ਗੁੱਡੀਆਂ ਤੋਂ ਨਾ ਵਿਛੋੜ ਨੀ ਮਾਏ,
ਹਾਲੇ ਹੁਣੇ ਮੈਨੂ ਨਾ ਤੋਰ ਨੀ ਮਾਏ...
ਹਾਲੇ ਤਾਂ ਮੇਰੀ ਮੱਤ ਬੱਚਿਆਂ ਵਾਲੀ ਹੈ,
ਹਾਲੇ ਜੱਗ ਦੀ ਕੋਈ ਸਮਝ ਨਾ ਮੈਨੂ ਬਾਹਲੀ ਹੈ,
ਦੱਸ ਮ਼ਾਏ ਤੂ ਕਾਹਤੋਂ ਕਰਦੀ ਕਾਹਲੀ ਹੈ,
ਇੱਕੀ ਹੋਈ ਉਮਰ ਕਿਹੜਾ ਹੋਗੀ ਕੋਈ ਚਾਲੀ ਹੈ,
ਹਾਲੇ ਤਾਂ ਮੈਂ ਹੈ ਕੋਈ ਕੱਚੀ ਡੋਰ ਨਾ ਮ਼ਾਏ,
ਹਾਲੇ ਹੁਣੇ ਮੈਨੂ ਨਾ ਤੋਰ ਨੀ ਮਾਏ...
ਹਾਲੇ ਅੱਜ ਮੇਰੇ ਤੇ ਜੋਬਨ ਰੰਗ ਚੜਿਆ ਹੈ,
ਹਾਲੇ ਅੱਜ ਇਸ ਪੜਾ ਦਾ ਪਿਹਲਾ ਸੂਰਜ ਖਿੜਿਆ ਹੈ,
ਹਾਲੇ ਤਾਂ ਦਿਲ ਮੇਰੇ ਬਸ ਬੀਜ ਪੁੰਗਰੇ ਸਨ,
ਮੀਤ ਦੀ ਪ੍ਰੀਤ ਦੇ ਕੋਈ ਫੁੱਲ ਨਾ ਖਿੜੇ ਸਨ,
ਹਾਲੇ ਮੈਨੂ ਕਿਸੇ ਹਾਨ ਦੇ ਦੀ ਲੋੜ ਨਾ ਮ਼ਾਏ,
ਹਾਲੇ ਹੁਣੇ ਮੈਨੂ ਨਾ ਤੋਰ ਨੀ ਮਾਏ...
ਹਾਲੇ ਮੈਂ ਚਿਰ ਬਿਹ ਤ੍ਰਿੰਜਨਾ ਚ ਚਰਖਾ ਕੱਤਣਾ ਹੈ,
ਸਖੀਆਂ ਦੇ ਸੰਗ ਖੇਡਣਾ,ਨੱਚਣਾ,ਹੱਸਣਾ ਹੈ,
ਹਾਲੇ ਮੈਂ ਬਸੰਤੀ ਪੌਣਾ ਨਾਲ ਲੈਣੇ ਨੇ ਹੁਲਾਰੇ,
ਉੱਡ ਕੇ ਫੜਨਾ ਹੈ ਚੰਨ ਛੂਨੇ ਨੇ ਤਾਰੇ,
ਹਾਲੇ ਕਰ ਨਾ ਮੇਰੀਆਂ ਵਾਗਾਂ ਕਿਸੇ ਵੱਸ ਹੋਰ ਨੀ ਮ਼ਾਏ,
ਹਾਲੇ ਹੁਣੇ ਮੈਨੂ ਨਾ ਤੋਰ ਨੀ ਮਾਏ...
ਮੰਨਿਆ ਕੇ ਮੈਂ ਬਾਬਲ ਦੇ ਸਿਰ ਭਾਰ ਹਾਂ,
ਹਾਂ ਕਿਸੇ ਦੀ ਅਸਲ ਥੋਡੇ ਕੋਲ ਬੱਸ ਉਧਾਰ ਹਾਂ,
ਇਤਨੇ ਵਾਰੇ ਰੱਖਿਆ ਤੁਸਾਂ ਬੜੇ ਲਾੜ ਲਡਾਏ ,
ਕੁਝ ਚਿਰ ਹੋਰ,ਬਸ ਕੁਝ ਚਿਰ ਹੋਰ ਨੀ ਮ਼ਾਏ,
ਫਿਰ ਦੇਵੀਂ ਮੈਨੂ ਤੂ ਤੋਰ ਨ ਮ਼ਾਏ,
ਪਰ ਹਾਲੇ ਹੁਣੇ ਮੈਨੂ ਨਾ ਤੋਰ ਨੀ ਮਾਏ...
ਕੋਈ ਵਰੇ ਦੋ ਕੁ ਰੁੱਕ ਜਾ ਹੋਰ ਨੀ ਮਾਏ,
ਹਾਲੇ ਕੱਲ ਬਚਪਨ ਮੇਰੇ ਨਾਲ ਖੇਡ ਗਿਆ ਹੈ,
ਹਾਲੇ ਤਾਂ ਮੇਰੇ ਦਿਲ ਵਿਚ ਗੁੱਡੀਆਂ ਦਾ ਚਾ ਹੈ,
ਹਾਲੇ ਮੈਨੂ ਗੁੱਡੀਆਂ ਤੋਂ ਨਾ ਵਿਛੋੜ ਨੀ ਮਾਏ,
ਹਾਲੇ ਹੁਣੇ ਮੈਨੂ ਨਾ ਤੋਰ ਨੀ ਮਾਏ...
ਹਾਲੇ ਤਾਂ ਮੇਰੀ ਮੱਤ ਬੱਚਿਆਂ ਵਾਲੀ ਹੈ,
ਹਾਲੇ ਜੱਗ ਦੀ ਕੋਈ ਸਮਝ ਨਾ ਮੈਨੂ ਬਾਹਲੀ ਹੈ,
ਦੱਸ ਮ਼ਾਏ ਤੂ ਕਾਹਤੋਂ ਕਰਦੀ ਕਾਹਲੀ ਹੈ,
ਇੱਕੀ ਹੋਈ ਉਮਰ ਕਿਹੜਾ ਹੋਗੀ ਕੋਈ ਚਾਲੀ ਹੈ,
ਹਾਲੇ ਤਾਂ ਮੈਂ ਹੈ ਕੋਈ ਕੱਚੀ ਡੋਰ ਨਾ ਮ਼ਾਏ,
ਹਾਲੇ ਹੁਣੇ ਮੈਨੂ ਨਾ ਤੋਰ ਨੀ ਮਾਏ...
ਹਾਲੇ ਅੱਜ ਮੇਰੇ ਤੇ ਜੋਬਨ ਰੰਗ ਚੜਿਆ ਹੈ,
ਹਾਲੇ ਅੱਜ ਇਸ ਪੜਾ ਦਾ ਪਿਹਲਾ ਸੂਰਜ ਖਿੜਿਆ ਹੈ,
ਹਾਲੇ ਤਾਂ ਦਿਲ ਮੇਰੇ ਬਸ ਬੀਜ ਪੁੰਗਰੇ ਸਨ,
ਮੀਤ ਦੀ ਪ੍ਰੀਤ ਦੇ ਕੋਈ ਫੁੱਲ ਨਾ ਖਿੜੇ ਸਨ,
ਹਾਲੇ ਮੈਨੂ ਕਿਸੇ ਹਾਨ ਦੇ ਦੀ ਲੋੜ ਨਾ ਮ਼ਾਏ,
ਹਾਲੇ ਹੁਣੇ ਮੈਨੂ ਨਾ ਤੋਰ ਨੀ ਮਾਏ...
ਹਾਲੇ ਮੈਂ ਚਿਰ ਬਿਹ ਤ੍ਰਿੰਜਨਾ ਚ ਚਰਖਾ ਕੱਤਣਾ ਹੈ,
ਸਖੀਆਂ ਦੇ ਸੰਗ ਖੇਡਣਾ,ਨੱਚਣਾ,ਹੱਸਣਾ ਹੈ,
ਹਾਲੇ ਮੈਂ ਬਸੰਤੀ ਪੌਣਾ ਨਾਲ ਲੈਣੇ ਨੇ ਹੁਲਾਰੇ,
ਉੱਡ ਕੇ ਫੜਨਾ ਹੈ ਚੰਨ ਛੂਨੇ ਨੇ ਤਾਰੇ,
ਹਾਲੇ ਕਰ ਨਾ ਮੇਰੀਆਂ ਵਾਗਾਂ ਕਿਸੇ ਵੱਸ ਹੋਰ ਨੀ ਮ਼ਾਏ,
ਹਾਲੇ ਹੁਣੇ ਮੈਨੂ ਨਾ ਤੋਰ ਨੀ ਮਾਏ...
ਮੰਨਿਆ ਕੇ ਮੈਂ ਬਾਬਲ ਦੇ ਸਿਰ ਭਾਰ ਹਾਂ,
ਹਾਂ ਕਿਸੇ ਦੀ ਅਸਲ ਥੋਡੇ ਕੋਲ ਬੱਸ ਉਧਾਰ ਹਾਂ,
ਇਤਨੇ ਵਾਰੇ ਰੱਖਿਆ ਤੁਸਾਂ ਬੜੇ ਲਾੜ ਲਡਾਏ ,
ਕੁਝ ਚਿਰ ਹੋਰ,ਬਸ ਕੁਝ ਚਿਰ ਹੋਰ ਨੀ ਮ਼ਾਏ,
ਫਿਰ ਦੇਵੀਂ ਮੈਨੂ ਤੂ ਤੋਰ ਨ ਮ਼ਾਏ,
ਪਰ ਹਾਲੇ ਹੁਣੇ ਮੈਨੂ ਨਾ ਤੋਰ ਨੀ ਮਾਏ...
No comments:
Post a Comment