ਅਸਾਂ ਰੱਬ ਕੋਲੋਂ ਜਦੋਂ ਰੱਬ ਚਾਹਿਆ

ਅਸਾਂ ਰੱਬ ਕੋਲੋਂ ਜਦੋਂ ਰੱਬ ਚਾਹਿਆ,
ਉਸ ਕੁੱਲ ਆਲਮ ਦੇ ਮਾਲਕ ਕੋਲੋਂ,
ਜੱਦ ਉਸਦਾ ਅਸਾਂ ਨੇ ਸਭ ਚਾਹਿਆ,
ਤੱਦ ਉਸ ਰੱਬ ਸੱਚੇ ਇਹ ਖੇਲ ਰਚਾਇਆ,
ਤੇਰਾ ਮੇਰਾ ਯਾਰਾ ਉਸ ਮੇਲ ਕਰਾਇਆ,
ਅਸਾਂ ਰੱਬ ਕੋਲੋਂ ....

ਸਾਨੂ  ਇਤਬਾਰ ਸੀ ਓਹ ਇੱਕ ਦਿਨ ਆਵੇਗਾ,
ਮਸਕੀਨ ਦੇ ਦਿਲ ਦੀ ਮੁਰਾਦ ਜਰੂਰ ਪੁਗਾਵੇਗਾ,
ਰਾਹ ਤੱਕਦੇ ਰਿਹੰਦੇ ਸਾਂ ਅੱਜ ਆਇਆ,ਅੱਜ ਆਇਆ?
ਫਿਰ ਨਾਲ ਤੇਰੇ ਮੇਲ ਹੋਏ,ਦਿਲ ਜਾਂ ਆਪੇ ਬੋਲ ਪਏ,
ਘੁੱਟ ਕੇ ਫੜ ਲਾ ਹੱਥ  ਇਹਦਾ,ਅੱਜ ਆਇਆ,ਅੱਜ ਆਇਆ,
ਅਸਾਂ ਰੱਬ ਕੋਲੋਂ ....

ਪਿਹਲੋੰ ਪਿਹਲ ਤਾਂ ਇਹ ਯਕੀਨ ਨਾ ਆਇਆ,
ਕੇ ਨੱਗ ਐਸਾ ਰੱਬ ਸਾਡੀ ਝੋਲੀ ਹੈ ਪਾਇਆ,
ਫਿਰ ਹੋਲੇ ਹੋਲੇ ਦਿਲ ਨੂ ਇਤਬਾਰ ਹੋਇਆ,
ਇਸ ਗਰੀਬ ਸੁਦਾਮੇ ਦੇ ਦੁਖ ਕੱਟਣ ਵਾਸਤੇ,
ਹੈ ਕ੍ਰਿਸ਼ਨ ਮੁਰਾਰੀ ਗੋਕੁਲ ਗੱਦੀ ਛੱਡ ਆਇਆ,
ਅਸਾਂ ਰੱਬ ਕੋਲੋਂ ....

ਸਭ ਮੇਟ ਲਏ ਤੂੰ ਆ ਫਿਰ ਗਮ  ਦਿਲ ਦੇ,
ਹੁਣ ਅਸੀਂ ਹਰ ਪਲ ਹਾਂ ਵਾਂਗ ਫੁੱਲ ਦੇ ਖਿਲਦੇ,
ਹਨੇਰੇ ਦਾ ਜੀਵਨ ਚ ਰਿਹਾ ਇੱਕ ਕਤਰਾ ਵੀ,
ਹਰ ਪਾਸੇ ਹੈ ਹੁਣ ਚਾਨਣ ਹੀ ਚਾਨਣ ਛਾਇਆ,
ਅਸਾਂ ਰੱਬ ਕੋਲੋਂ ....

No comments:

Post a Comment