ਇਸੇ ਕਰਕੇ ਛੱਡਣੀ ਪਈ ਗੱਡੀ

ਬੈਠਣ ਲਈ ਖੜਨ ਲਈ ਤਾਂ ਕੀ,
ਓਹਦੇ ਵਿੱਚ ਤਾਂ ਚੜਨ ਲਈ ਵੀ ਥਾਂ ਨਹੀਂ ਸੀ,
ਇਸੇ ਕਰਕੇ ਛੱਡਣੀ ਪਈ ਗੱਡੀ,
ਨਹੀਂ ਤਾਂ ਟਿਕਟ ਤਾਂ ਪੂਰੀ ਮੈਂ ਲਈ ਹੋਈ ਸੀ!

ਤੂੜੀ ਦੇ ਟਰੱਕ ਵਾਂਗੂ ਲੱਦੀ ਹੋਈ ਸੀ ਗੱਡੀ,
ਸਵਾਰੀ ਚੜ ਸਕਦੀ ਸੀ ਉਹਦੇ ਚ ਪੂਰੀ ਨਾ ਅੱਧੀ,
ਦੇਖ ਬਾਹਰ ਲਮਕਿਦਆਂ ਦਰਵਾਜਿਆਂ ਤੋ ਬੰਦਿਆਂ ਨੂ,
ਹਵਾ ਤੱਕ ਓਦਰੋਂ ਤਾਂ ਮੁੜ ਗਈ ਸੀ,
ਇਸੇ ਕਰਕੇ ਛੱਡਣੀ ਪਈ ਗੱਡੀ,
ਨਹੀਂ ਤਾਂ ਟਿਕਟ ਤਾਂ ਪੂਰੀ ਮੈਂ ਲਈ ਹੋਈ ਸੀ!

ਸੋਚ ਸੋਚ ਕੇ ਓਹਨੁ ਮੈਂ ਕੀ ਕੀ ਸਨ ਸੁਪਨੇ ਨੇ ਸਜਾਏ,
ਕਾਲੇ ਕੋਟ ਵਾਲੇ ਬਾਬੂ ਤੋਂ ਲੁਧਿਆਣੇ ਦੇ ਟਿਕਟ ਸਨ ਕਰਾਏ,
ਪਰ ਦੇਖ ਗੱਡੀ ਮੇਰੀ ਤਾਂ ਮੱਤ ਹੀ ਮਾਰੀ ਗਈ ਸੀ,
ਗੱਡੀ ਚੜਨਾ ਤਾਂ ਦੂਰ ਪਲੇਟਫਾਰਮ ਤੇ ਖੜਨ  ਦੀ ਹਿੱਮਤ ਨਾ ਰਹੀ ਸੀ,
ਇਸੇ ਕਰਕੇ ਛੱਡਣੀ ਪਈ ਗੱਡੀ,
ਨਹੀਂ ਤਾਂ ਟਿਕਟ ਤਾਂ ਪੂਰੀ ਮੈਂ ਲਈ ਹੋਈ ਸੀ!

ਓਦਨ ਤੋਂ ਬਾਅਦ ਆਪਾਂ ਤਾਂ ਕੰਨਾ ਨੂ ਹੱਥ ਲਾਏ,
ਮਿੱਤਲ ਬੰਦਾ ਬਿਨਾ reservation ਦਿੱਲੀ ਪਲੇਟਫਾਰਮ ਪੈਰ ਨਾ ਪਾਏ,
ਤੁਸੀਂ ਯਾਰੋ  ਮੇਰੇ  ਤਜਰਬੇ ਤੋਂ ਸਬਕ ਲੈਣਾ,
ਟਿਕਟ reserve ਕਰਵਾ ਕੇ ਹੀ ਪਲੇਟਫਾਰਮ ਬਿਹਨਾ,
ਨਹੀਂ ਤਾਂ ਤੁਹਾਡੇ ਨਾਲ ਹੋ ਸਕਦੀ ਕੁੱਤੀ ਜਿਹੜੀ ਮੇਰੇ ਨਾਲ ਹੋਈ ਸੀ,
ਇਸੇ ਕਰਕੇ ਛੱਡਣੀ ਪਈ ਗੱਡੀ,
ਨਹੀਂ ਤਾਂ ਟਿਕਟ ਤਾਂ ਪੂਰੀ ਮੈਂ ਲਈ ਹੋਈ ਸੀ!

No comments:

Post a Comment