ਓ ਹਾਨੀਆ, ਓ ਹਾਨੀਆ

ਓ ਹਾਨੀਆ, ਓ ਹਾਨੀਆ
ਓ ਹਾਨੀਆ, ਓ ਹਾਨੀਆ,

ਜਦ ਤੱਕ ਸਾਹ ਰਹਿਣਗੇ, ਹਾਇਓ ਮੇਰੇ ਹਾਨੀਆ,
ਵਹਿੰਦੇ ਰਹਾਂਗੇ, ਇੱਕ ਦੂਜੇ ਦੇ ਵੇ ਪਾਣੀਆਂ,
ਮਰ ਜਾਂਵਾਂਗੇ, ਜੱਗ ਗਾਉਗਾ ਕਹਾਣੀਆਂ,
ਓ ਹਾਨੀਆ, ਓ ਹਾਨੀਆ

ਵਿਛੜ ਜਾਈਏ ਤਾਂ ਇੱਕ ਦੂਜੇ ਨੂੰ ਲੱਭਣਾ,
ਦੂਰ ਹੋ ਜਾਈਏ ਤਾਂ ਭਾਲ ਵਿੱਚ ਭਟਕਣਾ,
ਬਾਜ ਇੱਕ ਦੂਜੇ ਦੇ ਲੱਗਣਾ ਸੱਖਣਾ ਸੱਖਣਾ,
ਉਮਰਾਂ ਗਲ ਲੱਗ ਲੱਗ ਆਪਾਂ ਵੇ ਬਿਤਾਨੀਆਂ,
ਓ ਹਾਨੀਆ, ਓ ਹਾਨੀਆ

ਕੱਜਣਾ ਇੱਕ ਦੂਜੇ ਦਾ ਦਮ ਦਮ ਆਪਾਂ ਪਰਦਾ,
ਲੜਨਾ ਹਰ ਆਈ ਨਾਲ ਇਕੱਠੇ ਹੋ ਸ਼ੇਰੇ ਮਰਦਾ,
ਐਸੀ ਪੱਕੀ ਵੱਜਰ ਇੰਦਰ ਦਾ ਵੀ ਨਾ ਪਾੜ ਸਕਦਾ,
ਪੀਂਗਾ ਪ੍ਰੀਤ ਦੀਆਂ ਵੇ ਅਰਸ਼ਾਂ ਪਾਰ ਚਢਾਣੀਆਂ,
ਓ ਹਾਨੀਆ, ਓ ਹਾਨੀਆ

ਇੱਕ ਮਾਂ ਦੇ ਭਾਵੇਂ ਵੇ ਆਪਾਂ ਨਾ ਹੋਏ ਜੰਮੇ,
ਪਰ ਆਪਣੀ ਹੋਵੇ ਐਸੀ ਦੋ ਦਾ ਨਾਂ ਕੋਈ ਮੰਨੇ,
ਜਿਹੜਾ ਦੇਖੇ ਕੇਹੇ ਉਹ ਜਾਂਦੇ ਰਾਮ ਲਖਨ ਨੇ,
ਨਿਭ ਨਿੱਤ ਨਿੱਤ ਜੱਗ ਤੇ ਐਸੀਆਂ ਆਪਾਂ ਜਾਣੀਆਂ,
ਓ ਹਾਨੀਆ, ਓ ਹਾਨੀਆ

No comments:

Post a Comment