ਹਵਾ ਤੇ ਪਾਣੀ ਵਿੱਚੋਂ,
ਕੋਈ ਮੈਨੂੰ ਇਹ ਦੱਸਦੇ,
ਕਿਹੜੀ ਚੀਜ਼ ਜਾਦਾ ਜਰੂਰੀ ਹੈ,
ਮਰਦ ਵੱਡਾ ਹੈ, ਕੇ ਔਰਤ ਉੱਚੀ ਹੈ,
ਮੈਂ ਉਹਨੂੰ ਇਹ ਦੱਸ ਦਿਆਂਗਾ!
ਕੋਈ ਮੈਨੂੰ ਇਹ ਦੱਸਦੇ,
ਕਿਹੜੀ ਚੀਜ਼ ਜਾਦਾ ਜਰੂਰੀ ਹੈ,
ਮਰਦ ਵੱਡਾ ਹੈ, ਕੇ ਔਰਤ ਉੱਚੀ ਹੈ,
ਮੈਂ ਉਹਨੂੰ ਇਹ ਦੱਸ ਦਿਆਂਗਾ!
ਕਣਕਾਂ ਤੇ ਚੌਲਾਂ ਵਿਚੋਂ,
ਸਾਰੇ ਲੋਕੀਂ ਇੱਕ ਹੋ ਕੇ,
ਇੱਕ ਵਾਰੀ ਇਹ ਫ਼ੈਸਲਾ ਕਰ ਦੇਣ,
ਭੀ ਕਿਹੜੀ ਸ਼ੈ ਨਹੀਂ ਚਾਹੀਦੀ ਹੈ,
ਤੇ ਕਾਲੇ ਗੋਰੇ ਫਿਰ, ਇੱਕੋ ਮੰਤਰ ਨਾਲ ਮੈਂ,
ਸਾਰੇ ਇੱਕੋ ਜਿਹੇ ਕਰ ਦਿਆਂਗਾ!
ਫੁੱਲ ਜਰੂਰੀ ਚੰਬੇ ਦਾ,
ਜਾਂ ਪੱਤੇ ਕੌੜੇ ਨਿੱਮ ਦੇ ਨੇ,
ਜਾਂ ਫਿਰ ਸਰਦਾ ਬਿਨ ਟਾਹਲੀ ਦੇ,
ਕੋਈ ਇਸਦੀ ਪੜਤਾਲ ਕਰਲੇ,
ਮੈਂ ਹਰ ਜੁੱਸੇ ਵਿੱਚ ਫਿਰ,
ਰੰਗ ਇੱਕੋ ਜਿਹਾ ਭਰ ਦਿਆਂਗਾ!
ਫਰਕਾਂ ਨਾਲ ਹੀ ਕੰਮ ਚਲਦੇ ਦੇ,
ਫਰਕ ਮਿਟਾ ਕੇ ਸਾਰੇ,
ਦੁਨੀਆਂ ਕੋਈ ਬਣਾ ਕੇ ਦਿਖਾਦੇ,
ਮੈਂ ਭੀ ਓਹਦੇ ਮਗਰੇ ਚੱਲ ਕੇ,
ਦੁਨੀਆਂ ਆਪਣੀ ਓਵੇਂ ਬਦਲ ਦਿਆਂਗਾ!
ਸਾਰੇ ਲੋਕੀਂ ਇੱਕ ਹੋ ਕੇ,
ਇੱਕ ਵਾਰੀ ਇਹ ਫ਼ੈਸਲਾ ਕਰ ਦੇਣ,
ਭੀ ਕਿਹੜੀ ਸ਼ੈ ਨਹੀਂ ਚਾਹੀਦੀ ਹੈ,
ਤੇ ਕਾਲੇ ਗੋਰੇ ਫਿਰ, ਇੱਕੋ ਮੰਤਰ ਨਾਲ ਮੈਂ,
ਸਾਰੇ ਇੱਕੋ ਜਿਹੇ ਕਰ ਦਿਆਂਗਾ!
ਫੁੱਲ ਜਰੂਰੀ ਚੰਬੇ ਦਾ,
ਜਾਂ ਪੱਤੇ ਕੌੜੇ ਨਿੱਮ ਦੇ ਨੇ,
ਜਾਂ ਫਿਰ ਸਰਦਾ ਬਿਨ ਟਾਹਲੀ ਦੇ,
ਕੋਈ ਇਸਦੀ ਪੜਤਾਲ ਕਰਲੇ,
ਮੈਂ ਹਰ ਜੁੱਸੇ ਵਿੱਚ ਫਿਰ,
ਰੰਗ ਇੱਕੋ ਜਿਹਾ ਭਰ ਦਿਆਂਗਾ!
ਫਰਕਾਂ ਨਾਲ ਹੀ ਕੰਮ ਚਲਦੇ ਦੇ,
ਫਰਕ ਮਿਟਾ ਕੇ ਸਾਰੇ,
ਦੁਨੀਆਂ ਕੋਈ ਬਣਾ ਕੇ ਦਿਖਾਦੇ,
ਮੈਂ ਭੀ ਓਹਦੇ ਮਗਰੇ ਚੱਲ ਕੇ,
ਦੁਨੀਆਂ ਆਪਣੀ ਓਵੇਂ ਬਦਲ ਦਿਆਂਗਾ!
No comments:
Post a Comment