ਸਾਥੋਂ ਦੂਰ ਹੀ ਰਹਿ ਵੇ ਲੋਕਾ

ਐਥੈ ਅਜਬ ਚਲਣ ਨੇ ਯਾਰੀਆਂ ਦੇ,
ਸਾਥੋਂ ਨਹੀਂ ਨਿਭ ਪਾਣੀਆਂ ਨੇ,
ਸਾਥੋਂ ਦੂਰ ਹੀ ਰਹਿ ਵੇ ਲੋਕਾ!

ਐਥੇ ਯਾਰ ਓਹੀ ਹੈ,
ਜਿਹੜਾ ਭਰਕੇ ਗਲਾਸ ਵਿਸਕੀ ਫੜਾਵੇ,
ਜਿਹੜਾ ਯਾਰ ਦੇ ਮੂਹ ਦੀ ਸਿਗਰਟ ਸੁਲਗਾਵੇ,
ਜਿਹੜਾ ਅੰਨੇ ਖੂਹ ਵਿੱਚ ਯਾਰ ਨੂੰ ਧੱਕਦਾ ਜਾਵੇ,
ਜਿਹੜਾ ਯਾਰ ਦਾ ਧਨ ਮਾਲ ਰੁੜਾਵੇ,
ਸਾਥੋਂ ਨਹੀਂ ਹੁੰਦਾ, ਸਾਨੂੰ ਲਗਦਾ ਹੈ ਏ ਧੋਖਾ,
ਸਾਥੋਂ ਦੂਰ ਹੀ ਰਹਿ ਵੇ ਲੋਕਾ!

ਐਥੇ ਫਜ਼ੂਲ ਹਾਸਾ ਖੇਡਾ ਹੀ ਸਭ ਕੁੱਜ ਹੈ,
ਐਥੇ ਫਿਕਰ, ਪਰਵਾਹ, ਦਰਸ਼ਨ ਸਭ ਤੁਛ ਹੈ,
ਮੰਦੇ ਹੋਵੋ ਯਾ ਚੰਗੇ ਬਸ ਖੁਸ਼ਾਮਦ ਮੁੱਖ ਹੈ,
ਸਾਥੋਂ ਨਹੀਂ ਹੁੰਦਾ, ਸਾਨੂੰ ਲਗਦਾ ਹੈ ਏ ਔਖਾ,
ਸਾਥੋਂ ਦੂਰ ਹੀ ਰਹਿ ਵੇ ਲੋਕਾ!

ਅਸੀਂ ਮਜਮੂਨ ਸਾਰੇ ਗ਼ਲਤ ਪੜੇ ਹੋਏ ਨੇ,
ਸਾਡੀ ਸੋਚ ਦੇ ਪੰਛੀ ਕੀਤੇ ਪਿੱਛੇ ਹੀ ਖੜੇ ਹੋਏ ਨੇ,
ਅਸੀਂ ਤੇਰੀ ਤਰੱਕੀ ਲਈ ਖੁਦ ਨਾਲ ਵਾਦੇ ਕਰੇ ਹੋਏ ਨੇ,
ਸਾਡੇ ਨਾਲ ਨਿਭ ਜਾਣਾ ਨਹੀਓਂ ਕੰਮ ਕੋਈ ਸੌਖਾ,
ਸਾਥੋਂ ਦੂਰ ਹੀ ਰਹਿ ਵੇ ਲੋਕਾ!

No comments:

Post a Comment