ਕੀ ਦੋਸ਼ ਕਿਸੇ ਨੂੰ ਦੇਈਏ,
ਕਿਓਂ ਕਹੀਏ ਸਾਜਿਸ਼ ਹੋਯੀ,
ਗ਼ਲਤੀ ਤਾਂ ਆਪਣੀ ਹੀ ਸੀ,
ਜੋ ਸੁਫ਼ਨੇ ਦੀ ਰਾਖੀ ਨਾ ਕੀਤੋਈ,
ਕਿਓਂ ਕਹੀਏ ਸਾਜਿਸ਼ ਹੋਯੀ,
ਗ਼ਲਤੀ ਤਾਂ ਆਪਣੀ ਹੀ ਸੀ,
ਜੋ ਸੁਫ਼ਨੇ ਦੀ ਰਾਖੀ ਨਾ ਕੀਤੋਈ,
ਸੁਫਨਾ ਅੱਖ ਚ ਸੀ ਤਾਂ,
ਦੁਨੀਆਂ ਰੰਗ ਬਰੰਗੀ ਲੱਗਦੀ,
ਲੀਰਾਂ ਚ ਵੀ ਸੀ ਜੇ ਫਿਰਦੇ,
ਨਾ ਦੇਹ ਠਰਦੀ ਨਾ ਧੁੱਪ ਲੱਗਦੀ,
ਸੁਫ਼ਨੇ ਨੂੰ ਜੇ ਸੋਚਦੇ,
ਇੱਕ ਖੁਮਾਰੀ ਜੀ ਚੜਦੀ,
ਸੁਫ਼ਨੇ ਦਾ ਜੇ ਪੂਰਾ ਹੋਣਾ ਲੋਚਦੇ,
ਹਰ ਸੂਲ ਪਿਆਰੀ ਲੱਗਦੀ,
ਪਰ ਪਤਾ ਨੀ ਕਿੱਥੋਂ ਵਹਿਮ ਪੈ ਗਿਆ,
ਜਾਂ ਖੋਰੇ ਕੋਈ ਸੀ ਕਹਿ ਗਿਆ,
ਸੁਫ਼ਨੇ ਦੇ ਰਸਤੇ ਚ ਬਸ ਖ਼ਾਰਾਂ,
ਇਸ ਰਸਤੇ ਫੁੱਲ ਨਹੀਂ ਕੋਈ,
ਕੇ ਇਸ ਰਸਤੇ ਜਿੰਨੇ ਗਏ,
ਰਾਂਝੇ ਬਣੇ ਮਜਨੁ ਬਣੇ,
ਸੱਸੀ ਵਾਂਙ ਰੇਤ ਰੁਲੇ,
ਪਰ ਪੂਰ ਨਾ ਚੜ੍ਹਿਆ ਕੋਈ,
ਮਿਰਜ਼ੇ ਵਾੰਗੂ ਕਤਲ ਹੋਏ,
ਫ਼ਰਹਾਦ ਵਾਂਗੂ ਫਜ਼ੂਲ ਯਤਨ ਗਏ,
ਸੋਹਣੀ ਵਾਂਙ ਅੱਧ ਵਿੱਚਕਾਰ,
ਦਰਿਆ ਦੇ ਡੁੱਬ ਮੋਏ,
ਪਰ ਪਾਰ ਨਾ ਉੱਤਰਿਆ ਕੋਈ,
ਤੇ ਗੱਲਾਂ ਸੁਣ ਕੇ ਸੋਚ ਕੇ,
ਸ਼ਾਇਦ ਦਿਲ ਡਰ ਗਿਆ ਸੀ,
ਸ਼ਾਇਦ ਸਭ ਨੇ ਸਹੀ ਜਾਂਦੇ,
ਭੁੱਲਿਆ ਹਾਂ ਮੈਂ ਹੀ ਕੋਈ,
ਬਸ ਫਿਰ ਮੈਂ ਸੁਫ਼ਨੇ ਦਾ
ਨਾ ਚਾਉਂਦੇ ਹੋਏ ਵੀ ਹੱਥ ਛੱਡ ਦਿੱਤਾ,
ਜਿਸਮ ਨੂੰ ਓਹਦੀ ਰੂਹ ਤੋਂ,
ਵੱਡ ਕੇ ਅੱਡ ਕਰ ਦਿੱਤਾ,
ਤੇ ਹੁਣ ਕੋਈ ਕੋਈ ਸਾਡੇ ਤੋਂ,
ਸੱੜਦਾ ਹੈ ਹਰਖ ਖਾਂਦਾ ਹੈ,
ਕੋਈ ਸਾਡੇ ਤੋਂ ਮਾਇਆ ਦਾ,
ਮੰਤਰ ਸਿੱਖਣਾ ਚਾਹੰਦਾ ਹੈ,
ਪਰ ਦਿਲ ਜਾਣਦਾ ਕੇ
ਇਸਦੀ ਹਾਲਾਤ ਕਿ ਹੋਇ ਪਈ,
ਕਦੇ ਇਹ ਦਸ਼ਰਥ ਹੈ ਮਹਿਲਾਂ ਦਾ,
ਜਿਸਦਾ ਰਾਮ ਕੋਲ ਨਹੀਂ,
ਤੇ ਕਦੇ ਇਹ ਗੌਤਮ ਹੈ ਰਾਜ ਨਗਰੀ ਦਾ,
ਸੱਚ ਲਈ ਆਤਮਾ ਜੀਹਦੀ ਤੜਫ ਰਹੀ,
ਪਰ ਸ਼ਾਯਦ ਮੇਰੀ ਵੀ ਇਹੀਓ ਲਿਖੀ ਸੀ,
ਜਿਵੇਂ ਸੁਣੀ ਸੀ ਜਿਵੇਂ ਪੜੀ ਸੀ,
ਆਸ਼ਿਕ਼ ਹੋਣਾ, ਦਿਲ ਲਾਉਣਾ,
ਦੋ ਘੜੀ ਦੋ ਪਲ ਕੋਲ ਆਉਂਣਾ,
ਫਿਰ ਕੋਈ ਟੂਣਾ ਹੋਣਾ,
ਅੜਚਨ ਆਉਣੀ, ਵਿਗਣ ਪੈਣੀ,
ਟੁੱਟ ਜਾਣੀ, ਵਿਛੋੜਾ ਪੈਣਾ,
ਬੱਸ ਯਾਦਾਂ ਵਿਚ ਹੀ ਚਾਹੁਣਾ,
ਨਾ ਕਦੇ ਮਿਲਣਾ ਨਾ ਕਦੇ ਮਿਲਾਉਣਾ,
ਤੱਤੇ ਠੰਡੇ ਹੋਂਕੇ ਲੈਣੇ,ਅੱਖੀਆਂ ਭਰਨਾ,
ਰਾਤਾਂ ਨੂੰ ਉੱਠ ਉੱਠ ਰੋਣਾ, ਮਰ ਮਰ ਜਿਓਣਾ!
ਦੁਨੀਆਂ ਰੰਗ ਬਰੰਗੀ ਲੱਗਦੀ,
ਲੀਰਾਂ ਚ ਵੀ ਸੀ ਜੇ ਫਿਰਦੇ,
ਨਾ ਦੇਹ ਠਰਦੀ ਨਾ ਧੁੱਪ ਲੱਗਦੀ,
ਸੁਫ਼ਨੇ ਨੂੰ ਜੇ ਸੋਚਦੇ,
ਇੱਕ ਖੁਮਾਰੀ ਜੀ ਚੜਦੀ,
ਸੁਫ਼ਨੇ ਦਾ ਜੇ ਪੂਰਾ ਹੋਣਾ ਲੋਚਦੇ,
ਹਰ ਸੂਲ ਪਿਆਰੀ ਲੱਗਦੀ,
ਪਰ ਪਤਾ ਨੀ ਕਿੱਥੋਂ ਵਹਿਮ ਪੈ ਗਿਆ,
ਜਾਂ ਖੋਰੇ ਕੋਈ ਸੀ ਕਹਿ ਗਿਆ,
ਸੁਫ਼ਨੇ ਦੇ ਰਸਤੇ ਚ ਬਸ ਖ਼ਾਰਾਂ,
ਇਸ ਰਸਤੇ ਫੁੱਲ ਨਹੀਂ ਕੋਈ,
ਕੇ ਇਸ ਰਸਤੇ ਜਿੰਨੇ ਗਏ,
ਰਾਂਝੇ ਬਣੇ ਮਜਨੁ ਬਣੇ,
ਸੱਸੀ ਵਾਂਙ ਰੇਤ ਰੁਲੇ,
ਪਰ ਪੂਰ ਨਾ ਚੜ੍ਹਿਆ ਕੋਈ,
ਮਿਰਜ਼ੇ ਵਾੰਗੂ ਕਤਲ ਹੋਏ,
ਫ਼ਰਹਾਦ ਵਾਂਗੂ ਫਜ਼ੂਲ ਯਤਨ ਗਏ,
ਸੋਹਣੀ ਵਾਂਙ ਅੱਧ ਵਿੱਚਕਾਰ,
ਦਰਿਆ ਦੇ ਡੁੱਬ ਮੋਏ,
ਪਰ ਪਾਰ ਨਾ ਉੱਤਰਿਆ ਕੋਈ,
ਤੇ ਗੱਲਾਂ ਸੁਣ ਕੇ ਸੋਚ ਕੇ,
ਸ਼ਾਇਦ ਦਿਲ ਡਰ ਗਿਆ ਸੀ,
ਸ਼ਾਇਦ ਸਭ ਨੇ ਸਹੀ ਜਾਂਦੇ,
ਭੁੱਲਿਆ ਹਾਂ ਮੈਂ ਹੀ ਕੋਈ,
ਬਸ ਫਿਰ ਮੈਂ ਸੁਫ਼ਨੇ ਦਾ
ਨਾ ਚਾਉਂਦੇ ਹੋਏ ਵੀ ਹੱਥ ਛੱਡ ਦਿੱਤਾ,
ਜਿਸਮ ਨੂੰ ਓਹਦੀ ਰੂਹ ਤੋਂ,
ਵੱਡ ਕੇ ਅੱਡ ਕਰ ਦਿੱਤਾ,
ਤੇ ਹੁਣ ਕੋਈ ਕੋਈ ਸਾਡੇ ਤੋਂ,
ਸੱੜਦਾ ਹੈ ਹਰਖ ਖਾਂਦਾ ਹੈ,
ਕੋਈ ਸਾਡੇ ਤੋਂ ਮਾਇਆ ਦਾ,
ਮੰਤਰ ਸਿੱਖਣਾ ਚਾਹੰਦਾ ਹੈ,
ਪਰ ਦਿਲ ਜਾਣਦਾ ਕੇ
ਇਸਦੀ ਹਾਲਾਤ ਕਿ ਹੋਇ ਪਈ,
ਕਦੇ ਇਹ ਦਸ਼ਰਥ ਹੈ ਮਹਿਲਾਂ ਦਾ,
ਜਿਸਦਾ ਰਾਮ ਕੋਲ ਨਹੀਂ,
ਤੇ ਕਦੇ ਇਹ ਗੌਤਮ ਹੈ ਰਾਜ ਨਗਰੀ ਦਾ,
ਸੱਚ ਲਈ ਆਤਮਾ ਜੀਹਦੀ ਤੜਫ ਰਹੀ,
ਪਰ ਸ਼ਾਯਦ ਮੇਰੀ ਵੀ ਇਹੀਓ ਲਿਖੀ ਸੀ,
ਜਿਵੇਂ ਸੁਣੀ ਸੀ ਜਿਵੇਂ ਪੜੀ ਸੀ,
ਆਸ਼ਿਕ਼ ਹੋਣਾ, ਦਿਲ ਲਾਉਣਾ,
ਦੋ ਘੜੀ ਦੋ ਪਲ ਕੋਲ ਆਉਂਣਾ,
ਫਿਰ ਕੋਈ ਟੂਣਾ ਹੋਣਾ,
ਅੜਚਨ ਆਉਣੀ, ਵਿਗਣ ਪੈਣੀ,
ਟੁੱਟ ਜਾਣੀ, ਵਿਛੋੜਾ ਪੈਣਾ,
ਬੱਸ ਯਾਦਾਂ ਵਿਚ ਹੀ ਚਾਹੁਣਾ,
ਨਾ ਕਦੇ ਮਿਲਣਾ ਨਾ ਕਦੇ ਮਿਲਾਉਣਾ,
ਤੱਤੇ ਠੰਡੇ ਹੋਂਕੇ ਲੈਣੇ,ਅੱਖੀਆਂ ਭਰਨਾ,
ਰਾਤਾਂ ਨੂੰ ਉੱਠ ਉੱਠ ਰੋਣਾ, ਮਰ ਮਰ ਜਿਓਣਾ!