ਜੋਗੀਆ ਵੇ ਜੋਗੀਆ,
ਗਲਤੀ ਤੈਥੋਂ ਹੋਗੀ ਆ,
ਮਾਇਆ ਨਾਲ ਜੋ ਮਨ ਲਾਇਆ,
ਮਾਇਆ ਜੋ ਤੂੰ ਭੋਗੀ ਆ,
ਜੋਗੀਆਂ, ਸਿੱਧਾ, ਨਾਥਾਂ ਦਾ,
ਕੰਮ ਨਹੀਓਂ ਹੁੰਦਾ,
ਦੁਨੀਆਂ ਕਮਾਉਣਾ,
ਦੁਨੀਆਂ ਹੰਢਾਉਣਾ,
ਕੰਮ ਜੋਗੀਆਂ ਦਾ ਤਾਂ
ਹੁੰਦਾ ਬੱਸ ਲਿਵ ਨੂੰ
ਰੱਬ ਨਾਲ ਲਾਉਣਾ,
ਸੱਚ ਨੂੰ ਲੱਭਣਾਂ,
ਰੋਸ਼ਨੀ ਕਰਨੀ, ਚਾਨਣਾ ਫੈਲੋਨਾ,
ਜੋਗੀਆ ਵੇ ਜੋਗੀਆ,
ਗੁਰੂ ਲੱਭ, ਪੀਰ ਧਾਰ ਕੋਈ,
ਬੇੜੀ ਤੇਰੀ ਡੁੱਬਦੀ ਨੂੰ,
ਹੱਥ ਦੇ ਕੇ, ਜਿਹੜਾ ਲਾਵੇ ਪਾਰ ਕੋਈ,
ਵੇਲਾ ਹੱਥੋਂ ਤੇਰੇ ਖੁਸੱਦਾ ਜਾਂਦਾ,
ਲੇਖਾਂ ਕਰਮਾਂ ਦਾ ਵਧਦਾ ਜਾਂਦਾ,
ਕੋਈ ਕਰ ਕੋਸ਼ਿਸ਼ ਕੋਈ ਕਰ ਜਤਨ,
ਰੂਹ ਤੇਰੀ ਗਹਿਣੀ ਕੋਲ ਸ਼ਾਹੂਕਾਰ ਪਈ,
ਮੰਨ ਗੱਲ ਹੁਣ ਦੇਰੀਆਂ ਨਾ ਕਰ,
ਨਹੀਂ ਤਾਂ ਵੇਲਾ ਜਦੋਂ ਆਇਆ ਜਾਣ ਦਾ,
ਫਿਰ ਪਛਤਾਏਂਗਾ, ਫਿਰ ਕੁਰਲਾਏਂਗਾ,
ਕੰਮ ਜਿਹੜਾ ਕਰਨਾ ਸੀ ਕੀਤਾ ਹੀ ਨਹੀਂ!
ਗਲਤੀ ਤੈਥੋਂ ਹੋਗੀ ਆ,
ਮਾਇਆ ਨਾਲ ਜੋ ਮਨ ਲਾਇਆ,
ਮਾਇਆ ਜੋ ਤੂੰ ਭੋਗੀ ਆ,
ਜੋਗੀਆਂ, ਸਿੱਧਾ, ਨਾਥਾਂ ਦਾ,
ਕੰਮ ਨਹੀਓਂ ਹੁੰਦਾ,
ਦੁਨੀਆਂ ਕਮਾਉਣਾ,
ਦੁਨੀਆਂ ਹੰਢਾਉਣਾ,
ਕੰਮ ਜੋਗੀਆਂ ਦਾ ਤਾਂ
ਹੁੰਦਾ ਬੱਸ ਲਿਵ ਨੂੰ
ਰੱਬ ਨਾਲ ਲਾਉਣਾ,
ਸੱਚ ਨੂੰ ਲੱਭਣਾਂ,
ਰੋਸ਼ਨੀ ਕਰਨੀ, ਚਾਨਣਾ ਫੈਲੋਨਾ,
ਜੋਗੀਆ ਵੇ ਜੋਗੀਆ,
ਗੁਰੂ ਲੱਭ, ਪੀਰ ਧਾਰ ਕੋਈ,
ਬੇੜੀ ਤੇਰੀ ਡੁੱਬਦੀ ਨੂੰ,
ਹੱਥ ਦੇ ਕੇ, ਜਿਹੜਾ ਲਾਵੇ ਪਾਰ ਕੋਈ,
ਵੇਲਾ ਹੱਥੋਂ ਤੇਰੇ ਖੁਸੱਦਾ ਜਾਂਦਾ,
ਲੇਖਾਂ ਕਰਮਾਂ ਦਾ ਵਧਦਾ ਜਾਂਦਾ,
ਕੋਈ ਕਰ ਕੋਸ਼ਿਸ਼ ਕੋਈ ਕਰ ਜਤਨ,
ਰੂਹ ਤੇਰੀ ਗਹਿਣੀ ਕੋਲ ਸ਼ਾਹੂਕਾਰ ਪਈ,
ਮੰਨ ਗੱਲ ਹੁਣ ਦੇਰੀਆਂ ਨਾ ਕਰ,
ਨਹੀਂ ਤਾਂ ਵੇਲਾ ਜਦੋਂ ਆਇਆ ਜਾਣ ਦਾ,
ਫਿਰ ਪਛਤਾਏਂਗਾ, ਫਿਰ ਕੁਰਲਾਏਂਗਾ,
ਕੰਮ ਜਿਹੜਾ ਕਰਨਾ ਸੀ ਕੀਤਾ ਹੀ ਨਹੀਂ!
No comments:
Post a Comment