ਚੱਕ ਲੋ ਥੈਲੇ,
ਸੂਰਜ ਨਿਕਲਣ ਤੋਂ ਪਹਿਲੇ ਪਹਿਲੇ,
ਗੇੜਾ ਮੰਡੀ ਲਾਓ ਆ,
ਦੁੱਧ ਵਾਲਾ ਮਾਂਝ ਕੇ ਟੋਪੀਆਂ,
ਕੱਢ ਕੇ ਬਟੂਏ ਚੋਂ ਸੋ ਰੁਪਈਆ,
ਰੱਖੋ ਦੋਧੀ ਤੇ ਨਿਗਾਹ,
ਘੰਟੀ ਖੜਕੇ,
ਦਰਵਾਜ਼ੇ ਦੀ ਕੁੰਡੀ ਬੜਕੇ,
ਖੋਲ ਕੇ ਦਰਵਾਜ਼ਾ,
ਕੰਮ ਵਾਲੀ ਤੋਂ ਸਫਾਈ ਲਓ ਕਰਾ,
ਚੱਕ ਲੋ ਥੈਲੇ,
ਸੂਰਜ ਨਿਕਲਣ ਤੋਂ ਪਹਿਲੇ ਪਹਿਲੇ
ਬਿੱਲ ਫੋਨ ਦਾ ਬਿੱਲ ਫੋਨ ਦਾ
ਯਾ ਬਿਜਲੀ ਦਾ,
ਜੇ ਕੋਈ ਪਿਆ ਹੈ ਹਾਲੇ ਬਾਕੀ,
ਉਹ ਵੀ ਦਿਯੋ ਭੁਗਤਾ,
ਚੱਕ ਲੋ ਥੈਲੇ,
ਸੂਰਜ ਨਿਕਲਣ ਤੋਂ ਪਹਿਲੇ ਪਹਿਲੇ
ਸਾਰੇ ਜਦੋਂ ਕੰਮ ਹੋ ਜਾਣ,
ਫਿਰ ਬੇਗਮ ਨੂੰ ਲਓ ਉਠਾ,
ਮੂੰਹ ਵਿਚ ਪਾ ਲੋ ਰੋਟੀ ਦੀ ਬੁਰਕੀ
ਤੇ ਦਫਤਰ ਨੂੰ ਹੋਵੋ ਰਵਾਂ
ਚੰਗਾ ਜੇ ਬਣਨਾ ਹੈ ਬੰਦਾ,
ਤਾਂ ਮੰਨ ਲਓ ਮੇਰੀ ਸਲਾਹ,
ਚੱਕ ਲੋ ਥੈਲੇ,
ਸੂਰਜ ਨਿਕਲਣ ਤੋਂ ਪਹਿਲੇ ਪਹਿਲੇ,
ਗੇੜਾ ਮੰਡੀ ਲਾਓ ਆ!
No comments:
Post a Comment