ਜ਼ਿੰਦਗੀ ਕਦੇ ਕਦੇ ਤਾਂ ਲਗਦਾ ਹੈ

ਜ਼ਿੰਦਗੀ ਕਦੇ ਕਦੇ ਤਾਂ ਲਗਦਾ ਹੈ,

ਮੁੱਠ ਕੁ ਅਮੀਰ ਯਾ ਬੋਹਤ ਹੀ

ਸਮਜ਼ਦਾਰ ਲੋਕਾਂ ਦੀ ਬਾਂਦੀ ਹੈ,

ਬਾਕੀ ਤਾਂ ਸਭ ਨੂੰ ਇੰਝ ਹੀ,

ਕੁੱਟਦੀ, ਮਾਰਦੀ ਤੇ ਭਜਾਂਦੀ ਹੈ,


ਕਿੰਨੇ ਕੂ ਮਨੁੱਖ ਹੋਣਗੇ ਇਸ ਧਰਤੀ ਤੇ,

ਜੌ ਕਹਿ ਸਕਦੇ ਹੋਣਗੇ,

ਕੇ ਓਹ ਪੂਰੀ ਤਰਾ ਖੁਸ਼ ਨੇ ਜ਼ਿੰਦਗੀ ਤੋਂ,

ਕੇ ਓਹ ਆਪਣੀ ਮਰਜ਼ੀ ਤੇ 

ਮਤਲਬ ਦੀ ਜ਼ਿੰਦਗੀ ਹੰਡਾ ਰਹੇ ਨੇ,

ਜਿੱਥੋਂ ਤੀਕ ਮੇਰੀ ਨਜ਼ਰ ਜਾਂਦੀ ਹੈ,


ਮੈਂ ਦੇਖਦਾ ਹਾਂ ਹਰ ਬੰਦਾ ਹੈ ਘਿਰਿਆ

ਹੋਇਆ, ਅਜੀਬ ਜਿਹੇ ਝਮੇਲੇ

ਮੁਸ਼ਕਿਲਾਂ ਤੇ ਜਿੰਮੇਵਾਰੀਆਂ ਚ,

ਰੁਜੇਂਵੇ ਤੇ ਦੌੜ ਭੱਜ ਹੀ ਜਿਸ ਵਿੱਚ,

ਬੰਦੇ ਦੇ ਬੱਸ ਸਾਥੀ ਨੇ,

ਜੌ ਬਚਾਈ ਰੱਖਦੇ ਨੇ ਉਸਨੂੰ, 

ਕੋਈ ਵੀ ਸਵਾਲ ਕਰਨ ਤੋਂ,

ਯਾਂ ਜ਼ਿੰਦਗੀ ਦੀ ਪੜਤਾਲ ਕਰਨ ਤੋਂ,


ਸ਼ਾਇਦ ਮੇਰੀ ਵੀ ਉਲਜਣ 

ਦਾ ਹੱਲ ਇਹ ਹੀ ਹੈ,

ਕੇ ਬੱਸ ਰੁੱਝੇ ਰਹੀਏ ਕੀਤੇ ਨਾ ਕੀਤੇ,

ਬੁਹਤਾ ਸੋਚੀਏ ਨਾ ਆਪੇ ਹਾਲੇ

ਕੇ ਕਿਧਰ ਨੂੰ ਜਾਣਾ, ਕੀ ਕਰਨਾ,


ਭਾਵੇਂ ਇਸ ਤੋਂ ਔਖਾ ਮੇਰੇ ਲਈ

ਸ਼ਾਇਦ ਹੋਰ ਕੁੱਝ ਵੀ ਨਹੀਂ ਹੈ,

ਭਾਵੇਂ ਦਮ ਜਾ ਘੁੱਟਦਾ ਹੈ,

ਬਿਨਾਂ ਸੋਚੇ ਦਿਨ ਹੰਡਾਣ ਚ,

ਜਿਵੇਂ ਕੇ ਬੇਹੱਦ ਤੰਗ ਜਗਹ

ਚ ਕਿਸੇ ਨੇ ਮੈਨੂੰ ਬੰਦ ਕਰ ਦਿੱਤਾ ਹੋਵੇ!

ਭੰਬੀਰੀਆਂ

 ਅੱਖਾਂ ਵਿੱਚ ਖ਼ਾਬ,

ਪੈਰਾਂ ਚ ਜ਼ੰਜੀਰੀਆਂ,

ਹਾਲੇ ਤਾਂ ਘੁੱਮਦੇ ਹਾਂ,

ਵਾਂਗ ਅਸੀਂ ਭੰਬੀਰੀਆਂ,


ਲੱਖ ਕੋਸ਼ਿਸ਼ਾਂ 

ਕੀਤੇ ਵੀ ਨਾ ਪੁੱਜ ਪਾਣੇ ਆ,

ਘੁੰਮ ਘੁਮਾ ਕੇ,

ਓਥੇ ਹੀ ਡਿੱਗ ਜਾਣੇ ਹਾਂ,


ਹਾਲੇ ਬੁਹਤ ਸਾਰੇ 

ਦਮਾਂ ਦੀ ਥੋੜ ਹੈ,

ਹਾਲੇ ਬੁਹਤ ਸਾਰੇ,

ਦਮ ਕਮਾਉਣ ਦੀ ਲੌੜ ਹੈ,


ਇਸ ਤੋਂ ਪਹਿਲਾਂ ਕੇ,

ਨਰਮਾਂ  ਤੇ ਕਣਕਾਂ,

ਚੁਗਣੀਆਂ ਛੱਡ ਕੇ,

ਸੁਫਨਿਆਂ ਦੀ ਉਡਾਣ

ਭਰ ਸਕੀਏ!

ਬੋਲੀ (Language)

ਬੋਲੀ ਖੁਸ਼ਬੂ, ਬੋਲੀ ਮਹਿਕ ਹੈ,

ਬੋਲੀ ਮਿਸ਼ਰੀ, ਬੋਲੀ ਸ਼ਹਦ ਹੈ,

ਹਰ ਇੱਕ ਦੀ ਹੈ ਆਪਣੀ ਲੱਜਤ,

ਹਰ ਇੱਕ ਦੀ ਆਪਣੀ ਬਾਤ ਹੈ,


ਤੇ ਅੱਜ ਇਹ ਦਿਲ ਵਿੱਚ ਸਵਾਲ ਆਇਆ,

ਕਿਹੜੀ ਬੋਲੀ ਦਾ ਕੀ ਹੋਇਆ,

ਕਿਹੜੀ ਬੋਲੀ ਦਾ ਕੀ ਹੋਏਗਾ,

ਕਿਹੜੀ ਬੋਲੀ ਕਿਤਾਬਾਂ ਚ ਬੰਦ ਹੋ ਜਾਏਗੀ,

ਕਿਹੜੀ ਬੋਲੀ ਦਾ ਹਰ ਥਾਂ ਨਾ ਹੋਏਗਾ,


ਰੂਮੀ ਦੀਆਂ ਗਜ਼ਲਾਂ ਪੜਦਾ ਹਾਂ,

ਤਾਂ ਲਗਦਾ ਫ਼ਾਰਸੀ ਵਿੱਚ ਹੀ

ਬੱਸ ਸਭ ਗੱਲ ਬਾਤ ਹੈ,

ਇਹਨੇ ਮਿੱਠੇ ਤੇ ਦਿਲ ਲਬਰੇਜ਼ ਲਫਜ਼ ਨੇ,

ਰੌਸ਼ਨ ਹੋ ਉੱਠਦੇ ਦਿਨ ਰਾਤ ਹੈ,


ਭਗਵਦ ਗੀਤਾ ਜਿਹੀ ਕਿਤਾਬ ਨਾ ਕੋਈ,

ਸੰਸਕ੍ਰਿਤ ਵਿੱਚ ਜੋ ਵੇਦ ਵਿਆਸ ਸੰਜੋਈ,

ਜ਼ਿੰਦਗੀ ਦੀ ਹਰ ਰਮਜ਼ ਬੈਠੀ ਹੈ ਲੁਕੋਈ,


ਪਾਲੀ ਵਿੱਚ ਗੌਤਮ ਦੇ ਬੋਲਾਂ ਦਾ,

ਧੰਮਪਦ ਗਿਆ ਰਚਿਆ ਸੀ,

ਜੀਵਨ ਦੇ ਦੁੱਖਾਂ ਤੋਂ ਛੁੱਟਣ ਦੀ,

ਜਿਸ ਵਿੱਚ ਸਭ ਵਿਥਿਆ ਈ,


ਤੇ ਅਰਸਤੂ ਤੇ ਸੁਕਰਾਤ ਜਿਹਨਾਂ

ਨੇ ਗ੍ਰੀਕ ਵਿੱਚ ਸੱਭ ਕੁਝ ਲਿਖਿਆ ਸੀ,

ਜਿਹਨਾਂ ਦੇ ਵਿਚਾਰਾਂ ਤੋਂ ਸੇਧ ਲਈ,

ਦੁਨੀਆ ਅੱਜ ਤੱਕ ਅੱਗੇ ਵਧ ਰਹੀ,


ਏਨੇ ਮਹਾਨ ਕੰਮ,

ਤੇ ਏਨੇ ਉੱਚ ਵਿਚਾਰ,

ਪਰ ਫਿਰ ਵੀ ਬੋਲੀ ਇਹਨਾਂ ਦਾ,

ਕਿਉਂ ਖਤਮ ਹੋਇਆ ਪਰਚਾਰ ਪਰਸਾਰ,


ਸੋਚਿਆ, ਸਮਜਿਆ ਤੇ ਪੜ੍ਹਿਆ ਹੈ,

ਤਾਂ ਇਹ ਹੀ ਸਮਝ ਹੈ ਆਇਆ,


ਬੋਲੀ ਜਸ਼ਨ ਹੈ, ਬੋਲੀ ਤਿਓਹਾਰ ਹੈ,

ਭਾਵੇਂ ਹਰ ਬੋਲੀ ਨਾਲ ਮੈਨੂੰ ਪਿਆਰ ਹੈ,

ਪਰ ਸੱਚ ਤਾਂ ਇਹ ਵੀ ਹੈ ਯਾਰੋ,

ਬੋਲੀ ਵਣਜ ਹੈ, ਬੋਲੀ ਵਿਓਪਾਰ ਹੈ,

ਬੋਲੀ ਬੇੜੀ ਹੈ, ਬੋਲੀ ਹਥਿਆਰ ਹੈ,

ਜਿਸ ਨਾਲ ਸਭ ਨੇ ਜਿੰਦਗੀ ਦੀ ਜੰਗ ਹੈ ਲੜਨੀ,

ਜਿਸ ਨਾਲ ਸਭ ਨੇ ਜਾਣਾ ਪਾਰ ਹੈ,


ਤੇ ਬੋਲੀ ਆਖਿਰ ਓਹੀ ਵੱਧਦੀ-ਫੁੱਲਦੀ,

ਤੇ ਬੋਲੀ ਆਖਿਰ ਓਹੀ ਪਸਰਦੀ,

ਜਿਸ ਥੀਂ ਰਿਜ਼ਕ ਰਜ਼ਾਕ ਹੈ ਜੁੜਦਾ,

ਜਿਸ ਨਾਲ ਕਾਰੋਬਾਰ ਹੈ ਚਲਦਾ,

ਭਾਵੇਂ ਸਦਾ ਸਦਾ ਲਈ ਹੁੰਦੇ,

ਉੱਚ ਤੇ ਮਹਾਨ ਵਿਚਾਰ ਆ!

खुद को भी देखते हैं दूसरे की नजर से

जब से हम पे ये फिकर पड़ी है,

सर पे छत होनी चाहिए,

और खाने को होना चाहिए घर पे,

हम हम नहीं रहे,

खुद को भी देखते हैं दूसरे की नजर से!