ਉਹ ਜਦੋਂ ਸੋਚਾਂ ਵਿੱਚ ਪੈ ਜਾਂਦੀ ਆ,
ਮੈਂ ਫ਼ਿਕਰਾਂ ਵਿੱਚ ਪੈ ਜਾਂਦਾ ਹਾਂ,
ਤੇ ਕੋਸ਼ਿਸ਼ ਕਰਦਾ ਹਾਂ ਸਮਝਣ ਦੀ,
ਕੇ ਖ਼ਫ਼ਾ ਹੈ ਯਾ ਉਦਾਸ ਹੈ?
ਕੇ ਇਹ ਕੋਈ ਅੱਜ ਕੱਲ ਦੀ ਗੱਲ ਹੈ?
ਯਾ ਬਹੁਤ ਪੁਰਾਣੀ ਕੋਈ ਬਾਤ ਹੈ?
ਕੇ ਮੈਂ ਉਸਨੂੰ ਕਿਹਾ ਸੀ ਕੁੱਝ ਤੇ ਮੈਂ ਨਹੀਂ ਕੀਤਾ?
ਕੇ ਕੁਛ ਉਸਨੇ ਮੈਨੂੰ ਮਨਾ ਕੀਤਾ ਸੀ ਤੇ ਮੈਂ ਕਰ ਦਿੱਤਾ?
ਮੈਂ ਅੰਦਾਜ਼ੇ ਲਾਉਣਾ ਹਾਂ ਤੇ ਸੋਚਦਾ ਹਾਂ,
ਸ਼ਾਇਦ ਉਹ ਘਰ ਰਹਿ ਕੇ ਥੱਕ ਗਈ ਆ,
ਸ਼ਾਇਦ ਕੀਤੇ ਹੁਣ ਘੁੰਮ ਕੇ ਆਣਾ ਚਾਹੀਦਾ?
ਯਾਂ ਸ਼ਾਇਦ ਇਹ ਮਕਾਨ ਅੱਛਾ ਨਹੀਂ ਹੈ,
ਸ਼ਾਇਦ ਇਹਨੂੰ ਹੀ ਬਦਲ ਦੇਣਾ ਚਾਹੀਦਾ?
ਯਾ ਫਿਰ ਉਹਨੇ ਕੋਈ ਖ਼ਬਰ ਪੜ੍ਹ ਲਈ ਆ,
ਕਿਤੇ ਕੁਛ ਹੋ ਤਾਂ ਨਹੀਂ ਗਿਆ ਆ?
ਖ਼ਬਰ ਚੰਗੀ ਹੁੰਦੀ ਵੀ ਕਿੱਥੇ ਕੋਈ ਆ!
ਕੇ ਓਹਨੂੰ ਯਾਦ ਆ ਰਹੀ ਹੈ ਆਪਣੀ ਅੰਮੀਂ ਤੇ ਵੀਰੇ ਦੀ?
ਓਧਰ ਗਏ ਵੀ ਦੇਰ ਬੁਹਤ ਹੀ ਗਈ ਆ,
ਅਜਬ ਜੀ ਰਸਮ ਹੈ ਵਿਆਹ ਵੀ,
ਕੇ ਸਭ ਕੁਛ ਛੱਡ ਕੇ ਚਲੇ ਜਾਓ ਦੂਰ,
ਪਰ ਇਸ ਚਾ ਮੈਂ ਕਰ ਵੀ ਸਕਦਾ ਕੀ ਹਾਂ,
ਰਸਮਾਂ ਬਿਨ ਨਾ ਅਸੀਂ ਮਰ ਸਕਦੇ ਆ,
ਰਸਮਾਂ ਬਿਨ ਨਾ ਅਸੀਂ ਸਕਦੇ ਜੀ ਹਾਂ,
ਯਾ ਫਿਰ ਮੇਰਾ ਕੰਮ ਤੇ ਸ਼ੌਂਕ,
ਇਹ ਨੇ ਕਾਰਨ ਉਸਦੀ ਉਦਾਸੀ ਦਾ,
ਦੋਹਾਂ ਵਿੱਚ ਮੈਨੂੰ ਉਸ ਤੋਂ ਦੂਰ ਜਾਣਾ ਪੈਂਦਾ,
ਸੋਚ ਨੂੰ ਕਿਤੇ ਹੋਰ ਟਿਕਾਣਾ ਪੈਂਦਾ,
ਕੇ ਮੈਂ ਕਿਹੜਾ ਮੋਹਰਾ ਹਾਰ ਜਾਵਾਂ,
ਆਪਣੀ ਰਾਣੀ ਨੂੰ ਬਚਾਣ ਲਈ?
ਤੇ ਮੈਂ ਅੰਦਰ ਬਾਹਰ ਬੇਚੈਨੀ ਨਾਲ ਨਿਕਲਦਾ ਵੜਦਾ,
ਐਵੇਂ ਝੂਠੇ ਮੂਠੇ ਰੁੱਝੇ ਹੋਣ ਦੇ ਖੇਲ ਜ਼ੇ ਕਰਦਾ,
ਚੋਰੀ ਚੋਰੀ ਓਹਨੂੰ ਹਾਂ ਤੱਕਦਾ,
ਤੇ ਸੋਚਦਾ ਹਾਂ ਕੀ ਗੱਲ ਹੋ ਸਕਦੀ ਹੈ,
ਚੁੱਪ ਰਹਾਂ ਕੇ ਕੁੱਝ ਕਹਾਂ?
ਤੇ ਫਿਰ ਉਲਜਦਾ ਹਾਂ,
ਕੇ ਚੁੱਪ ਰਹਿਣ ਨਾਲ ਗੱਲ ਵੱਧ ਸਕਦੀ ਹੈ?
ਕੇ ਕੁਛ ਕਹਿਣ ਨਾਲ ਹੋਰ ਵਿਗੜ ਸਕਦੀ ਹੈ?
ਪਰ ਕਿਸੇ ਗੱਲ ਦਾ ਕੋਈ ਜਵਾਬ ਨਹੀਂ ਆਂਦਾ,
ਸੋਚ ਉਲਜ ਜਾਂਦੀ ਹੈ,
ਮੰਨ ਪਰੇਸ਼ਾਨ ਹੋ ਜਾਂਦਾ ਹੈ,
ਦਿਮਾਗ ਖੱਪ ਜਾਂਦਾ ਹੈ,
ਖੂਨ ਪਾਣੀ ਇੱਕ ਹੋ ਜਾਂਦਾ ਹੈ,
ਜੀਣਾ ਮਰਨਾ ਇੱਕੋ ਜਿਹਾ ਜਾਪਣ ਲੱਗਦਾ ਹੈ,
ਤੇ ਮੈਂ ਮੁੜ ਘੁੜ ਕੇ ਆ ਜਾਣਾ ਹਾਂ ਓਥੇ ਹੀ,
ਕੇ ਖ਼ਫ਼ਾ ਹੈ ਕੇ ਉਦਾਸ ਹੈ?
ਕੇ ਇਹ ਕੋਈ ਅੱਜ ਕੱਲ ਦੀ ਗੱਲ ਹੈ,
ਯਾ ਬੁਹਤ ਪੁਰਾਣੀ ਕੋਈ ਗੱਲ ਬਾਤ ਹੈ?
No comments:
Post a Comment