Fake Reservation

ਪੱਲੇ ਓਹਦੇ ਸੀ

ਕੁਛ ਵੀ ਨਹੀਂ,

ਨਾ ਮੇਹਨਤ, ਨਾ ਮਸ਼ੱਕਤ,

ਨਾ ਸ਼ੌਂਕ, ਨਾ ਚਾਹਤ,

ਨਾ ਜਸਬਾ, ਨਾ ਹਿੰਮਤ,

ਨਾ ਲਿਖਾਈ, ਨਾ ਪੜਾਈ,

ਬੱਸ ਉਹ ਤਾਂ ਸੀ 

ਉੱਚੇ ਖ਼ਾਨਦਾਨ ਦੀ ਧੀ,

ਬਾਪ ਦੀ ਲਾਡਲੀ,

ਮਾਂ ਦੀ ਝੰਬਲਾਈ ਹੋਈ,


ਜਿਹੜੀ ਬਾਪ ਦੇ, 

ਦਬਦਬੇ ਤੇ ਜੋਰ ਤੇ,

ਢਾਹ ਰਹੀ ਸੀ ਜੁਲਮ,

ਹਰ ਮਿਹਨਤਕਸ਼,

ਹਰ ਹੁਨਰਮੰਦ,

ਪਰ ਫਿਰਕੇਬਾਜ਼ੀ,

ਪਰ ਚਾਲਸਾਜ਼ੀ ਦੇ,

ਪੱਖੋਂ ਕਮਜੋਰ ਤੇ,


ਖੋ ਲਈ ਸੀ,

ਲੁੱਟ ਲਈ ਸੀ,

ਖਾ ਲਈ ਸੀ,

ਹਥਿਆ ਲਈ ਸੀ,

ਜਗਹ ਉਹਨੇ,

ਵਿੱਦਿਆ ਮੰਦਰ ਚ,

ਝੂਠਾ ਮੂਠਾ ਕਾਗਜ਼

ਬਣਵਾ ਕੇ ਉਸ ਖੇਲ ਦਾ,

ਜਿਸਦਾ ਖੇਡਣਾ ਤਾਂ ਦੂਰ

ਉਸਨੂੰ ਕੋਈ ਸਮਝ

ਤੱਕ ਨਹੀਂ ਸੀ!

No comments:

Post a Comment