ਗਰੀਬ ਹਾਂ ਅਸੀਂ ਚਲ ਗਰੀਬ ਹੀ ਸਹੀ,
ਬਦਨਸੀਬ ਹਾਂ ਅਸੀਂ ਬੇਨਸੀਬ ਵੀ ਸਹੀ,
ਫਿਰ ਵੀ ਕਦੇ ਕਿਸੇ ਦਾ ਹੱਕ ਤਾਂ ਨੀ ਮਾਰਦੇ,
ਯਾਰੀ ਪਾ ਕੇ ਕਿਸੇ ਨਾਲ ਯਾਰ ਮਾਰ ਤਾਂ ਨੀ ਕਰਦੇ,
ਵਣ ਵਣ ਦੇ ਪੰਛੀ ਹਾਂ ਦਰ ਦਰ ਦੇ ਮੁਰੀਦ ਹਾਂ,
ਲੋੜ ਖਾਤਰ ਭਟਕਣਾ ਸਾਡਾ ਇਹੋ ਨਸੀਬ ਆ,
ਜਿੰਨਾ ਮਿਲ ਜਾਂਦਾ ਓਹਦੇ ਨਾਲ ਹੀ ਗੁਜ਼ਾਰਾ ਹਾਂ ਕਰਦੇ,
ਫ਼ਕੀਰਾਂ ਦੇ ਖੋ ਖੋ ਕਚਕੌਲ ਤਿਜੌਰੀਆਂ ਨੀ ਭਰਦੇ,
ਹਸਰਤਾਂ ਨੇ ਸਮਿਆਂ ਤੋਂ ਬੁਹਤ ਉਡਾਣਾਂ ਨੇ ਭਰੀਆਂ,
ਕਰਣ ਵਾਲਿਆਂ ਨੇ ਬਹੁਤ ਤਰੱਕੀਆਂ ਨੇ ਕਰੀਆਂ,
ਪਰ ਕੌਣ ਪੂਜੇ ਅੱਜ ਖਿਲਜੀਆਂ ਤੇ ਬਾਬਰਾਂ ਨੂੰ,
ਗਰੀਬਾਂ ਦੀ ਲਾਸ਼ਾਂ ਤੇ ਜਿਹੜੇ ਮਹਿਲ ਰਹੇ ਖੜ੍ਹੇ ਕਰਦੇ,
ਮੈਂ ਇੱਕ ਸੁਣੀ ਕਹਾਣੀ ਸੀ, ਮੈਂ ਇੱਕ ਪੜ੍ਹਿਆ ਗ੍ਰੰਥ ਸੀ,
ਉਸ ਚ ਲਿਖੀ ਹੋਈ ਸੀ ਕਥਾ ਕੌਰਵਾਂ ਤੇ ਪਾਂਡਵਾਂ ਦੀ,
ਕਿੰਜ ਛਲ ਹੋਇਆ ਕਿੰਜ ਪਾਂਡਵ ਪਰਵਾਰ ਉੱਜੜ ਗਿਆ,
ਪਰ ਅੰਤ ਜਦੋਂ ਹੋਇਆ ਕੌਰਵਾਂ ਦੇ ਮੂੰਹ ਕਫ਼ਨ ਪਏ ਚੜਦੇ,
ਹੇ ਬੇਅੰਤ, ਹੇ ਅਨੰਤ, ਹੇ ਮਧੂਸੂਦਨ, ਹੇ ਕਰਮ ਵਿਧਾਤਾ,
ਕਰਨਾ ਇਨਸਾਫ਼ ਬੜੀ ਆਸ ਨਾਲ ਅਰਜ਼ ਪਏ ਕਰਦੇ!
No comments:
Post a Comment