ਚਿੜੀਆਘਰ ਇੱਕ ਦਿਨ ਅਸੀਂ ਘੁੱਮਣ ਗਏ ਸਾਂ,
ਸਫਾਰੀ ਦੀ ਟਿਕਟ ਲਈ line ਚ ਖੜੇ ਹੋਏ ਆਂ,
ਇਹਨੇ ਨੂੰ ਇੱਕ ਬੰਦਾ ਹੋਰ ਓਥੇ ਆ ਗਿਆ,
ਆ ਗਿਆ ਤੇ ਆ ਕੇ ਰੌਲਾ ਓਹਨੇ ਪਾ ਲਿਆ,
ਕਹਿੰਦਾ, ਪਰੇ ਹੋ ਜੋ ਟਿਕਟ ਪਿਹਲਾਂ ਮੈਂ ਲਊਂਗਾ,
ਜੋ ਕੋਈ ਖਹਿਆ ਮੇਰੇ ਨਾਲ ਓਹਨੂੰ ਮੂਧਾ ਪਾ ਲਊਂਗਾ,
ਸਾਰਿਆਂ ਨੇ ਅਸੀਂ ਓਹਨੂੰ ਬੜਾ ਸਮਝਾਇਆ,
ਟਿਕਟ ਲੈਣੀ ਤਾਂ ਪਿੱਛੇ line ਚ ਲੱਗ ਤਾਇਆ,
ਪਰ ਉਹ ਕਿਸੇ ਦੀ ਕੋਈ ਗੱਲ ਨਾ ਸੁਣੇ,
ਲੱਗਦਾ ਸੀ ਜੇ ਹੋਰ ਕਿਹਾ ਲੜ ਪਊਗਾ ਹੁਣੇ,
ਡਰਦਿਆਂ ਨੇ ਫਿਰ ਸਾਰਿਆਂ ਨੇ ਇਹੋ ਕਿਹਾ,
ਜਾ ਭਾਈ ਜਾ ਤੂੰ ਸਾਰਿਆਂ ਤੋਂ ਮੂਹਰੇ ਹੋ ਜਾ,
ਮੂਹਰੇ ਹੋਕੇ ਫਿਰ ਟਿਕਟਾਂ ਉਹ ਕੱਢਣ ਲੱਗਾ,
ticket console ਤੇ ਪੁੱਠੇ ਸਿੱਧੇ ਬਟਨ ਦੱਬਣ ਲੱਗਾ,
ਕਦੇ Next Next ਦੱਬੇ ਕਦੇ back ਆ ਜਾਵੇ,
ਹੱਥ ਪੈਰ ਬੁਹਤ ਮਾਰੇ ਪਰ ਕੁਛ ਓਹਨੂੰ ਸਮਝ ਨਾ ਆਵੇ,
ਸਾਰਿਆਂ ਨਾਲ ਤਾਂ ਉਹ ਪਹਿਲਾਂ ਹੀਂ ਲੜ ਸੀ ਪਿਆ,
ਮਦਦ ਓਹਦੀ ਨੂੰ ਤਾਹੀਓਂ ਕੋਈ ਅੱਗੇ ਵੀ ਨਾ ਆਇਆ,
ਕੱਚਾ ਜਿਹਾ ਹੋ ਕੇ ਫਿਰ ਉਹ ਆਪ ਹੀ ਹੈ ਕਹਿੰਦਾ,
ਤੁਸੀਂ ਕਰਾ ਲੋ ਐਥੋਂ ਮੈਂ cash counter ਤੋਂ ਲੈ ਲੈਂਦਾ,
ਤੇ ਬਾਗ਼ ਵਿੱਚ ਫਿਰ ਉਹ ਜਦੋਂ ਕਿਸੇ ਨੂੰ ਵੀ ਮਿਲੇ,
ਅੱਖ ਓਹਦੀ ਕਿਸੇ ਦੀ ਅੱਖ ਨਾਲ ਨਾ ਰਲੇ,
ਸਿਰ ਜਾ ਸਿੱਟ ਕੇ ਫਿਰ ਉੱਥੇ ਤੁਰਿਆ ਫਿਰਦਾ ਰਿਹਾ,
ਭੇਤ ਓਹਦਾ ਖੁੱਲਣ ਦਾ ਜਿਵੇਂ ਓਹਨੂੰ ਡਰ ਸੀ ਖਾ ਰਿਹਾ,
ਤੇ ਗੱਲ ਓਹਦੇ ਪਤਾ ਨੀ ਸਮਝ ਆਈ ਕੇ ਨਹੀਂ ਆਈ,
ਆਵੇਂ ਕਾਗਜ਼ੀ ਸ਼ੇਰ ਬਣਿਆ ਨਹੀਂ ਮਿਲਦੀ ਵਡਿਆਈ,
ਕੇ ਦੁਨੀਆਂ ਜੇ ਕਿਸੇ ਸੱਚੀ ਆਪਣੀ ਹੈ ਬਨਾਉਣੀ,
ਨਾਲ ਖਿਦਮਤ ਤੇ ਮੋਹੱਬਤ ਪੈਂਦੀ ਹੈ ਇਹ ਕਮਾਉਣੀ,
ਦਬਕੇ ਨਾਲ ਬੰਦਾ ਕਿਸੇ ਨੂੰ ਦੱਬ ਜਰੂਰ ਸਕਦਾ,
ਪਰ ਦਿਲੋਂ ਕਿਸੇ ਨੂੰ ਆਪਣਾ ਨਹੀਓਂ ਕਰ ਸਕਦਾ!
No comments:
Post a Comment