ਚੰਗਾ ਭਲਾ ਮੈਂ ਰੋਜ cab ਤੇ ਘਰ ਆਂਦਾ ਸੀ,
ਸਹੀ ਸਲਾਮਤ ਵਕਤ ਤੇ ਪੁਹੰਚ ਵੀ ਜਾਂਦਾ ਸੀ,
ਪਰ ਪਤਾ ਨੀ ਅੱਜ ਕੀ ਮੇਰੇ ਦਿਲ ਵਿੱਚ ਆਈ,
Rapido ਤੋਂ ਮੈਂ scooty book ਕਰਾਈ,
ਤੇ ਮੁੰਡਾ ਓਹਨਾਂ ਦਾ ਆ ਵੀ ਗਿਆ, ਬੜੇ ਅਦਬ
ਨਾਲ ਓਹਨੇ ਮੈਨੂੰ ਪਿੱਛੇ ਬੈਠਾ ਵੀ ਲਿਆ,
ਪਰ ਜਿੰਨੀ ਚਿਰ ਉਹ ਚਲਾਂਦਾ ਰਿਹਾ,
ਕਾਲਜਾ ਮੇਰਾ ਮੇਰੇ ਮੂੰਹ ਵਿੱਚ ਹੀ ਰਿਹਾ,
ਤੁਰਦਿਆਂ ਹੀਂ ਸੱਜੇ ਪਾਸੇ ਦੌੜ ਓਹਨੇ ਲਗਾਈ,
ਦੇਖਣ ਸਾਨੂੰ ਆਟੋਰਿਕਸ਼ਾ, ਦੁਕਾਨਾਂ ਵਾਲੇ ਭਾਈ,
ਤੇ ਪਹਿਲੀ ਵਾਰੀ ਜ਼ਿੰਦਗੀ ਚ ਮੇਰੇ ਦਿਲ ਵਿੱਚ ਆਈ,
ਮੈਂ ਕਿਹਾ ਫੜ ਲੈਣ ਸਾਨੂੰ ਪੁਲਸ ਵਾਲੇ ਭਾਈ,
ਪੁੱਲ ਦੇ ਥੱਲੇ ਫਿਰ ਅਸੀਂ ਜਾ ਪੁੱਜੇ ਆਂ,
ਮਾੜੀ ਕੁ ਜਾ ਕੇ brake ਓਹਨੇ ਆ ਲਈ,
ਤੇ ਮੇਰਾ ਜੀ ਕੀਤਾ ਕੇ ਇਥੇ ਹੀ ਉੱਤਰ ਜਾਂ,
ਦੇ ਦਾਂ ਇਹਨੂੰ ਜਿਹੜੇ ਇਹਦੇ ਬਣਦੇ ਪੱਚੀ ਸਤਾਈ,
ਪਰ ਮੱਤ ਬੰਦੇ ਦੀ ਜਦੋਂ ਹੋਵੇ ਪਈ ਮਾਰੀ,
ਜਾਂ ਫਿਰ ਕਿਸਮਤ ਚ ਹੀ ਲਿਖੀ ਹੋਵੇ ਕੋਈ ਖੁਆਰੀ,
ਫੈਂਸਲਾ ਫਿਰ ਮੈਂ, ਗ਼ਲਤ ਲਿਆ,
ਚੁੱਪ ਕਰਕੇ ਮੈਂ ਪਿੱਛੇ ਬੈਠਾ ਹੀ ਰਿਹਾ,
ਪੁੱਲ ਟੱਪ ਕੇ ਤੇ ਫਿਰ ਓਹਨੇ ਗਲੀਆਂ ਚ ਪਾ ਲੀ,
speed ਹੋਣੀ ਚਾਹਦੀ ਸੀ ਵੀਹ ਓਹਨੇ ਚਲਾਈ ਚਾਲੀ,
ਸੱਚ ਕਹਿਣਾ ਲਾਜ਼ਿਮ ਸੀ ਸਾਡਾ ਖੰਬੇ ਚ ਵੱਜਣਾ,
ਪਤਾ ਨੀ ਕਿਵੇਂ ਜੇ ਕੱਢ ਕੇ ਟੱਕਰ ਓਹਨੇ ਹੋਣੇ ਬਚਾ ਲੀ,
ਪੌਹੰਚੇ signal ਤੇ ਤਾਂ ਬੱਤੀ ਓਥੇ ਲਾਲ ਸੀ,
ਮਾਂ ਦੇ ਪੁੱਤ ਨੇ ਕੀਤਾ ਓਥੇ ਵੀ ਕਮਾਲ ਸੀ,
ਪਿੱਛੇ ਕਰਕੇ ਨਾਲ ਦੀ ਸੜਕ ਓਹਨੇ ਪਾ ਲੀ,
ਜਿੱਥੇ ਹੈ ਨੀ ਸੀ ਬੱਤੀ ਓਹਨੇ ਓਥੋਂ ਦੀ ਘੁਮਾ ਲੀ,
ਆਖ਼ਿਰੀ ਮੀਲ, ਓਹਨੇ ਕੱਢ ਦੇਣੇ ਸੀ ਮੇਰੇ ਆਖਰੀ ਸਾਹ,
ਪੂਰੇ Rush ਚ ਓਹਨੇ ਸੂਈ ਨਾ ਆਣ ਦਿੱਤੀ ਪੰਜਾਹ ਤੋਂ ਠਾਂ,
ਤੇ ਘਰ ਕੋਲੇ ਆ ਕੇ ਫਿਰ ਓਹਨੇ ਲਾਇਆ ਮੈਨੂੰ ਹੇਠਾਂ,
ਦਿਲ ਮੇਰਾ ਧੱਕ ਧੱਕ ਕਰਨੋਂ ਹਟਿਆ ਆਏ ਮੇਰੇ ਸਾਹ ਚ ਸਾਹ,
ਰੁਪਈਏ ਓਹਦੇ ਸੱਤਰ ਫਿਰ ਓਹਨੂੰ Gpay ਕੀਤੇ,
ਦੱਸ ਮੈਂ ਸ਼ੁਕਰਾਨੇ ਵੱਲੋਂ ਨਾਲ ਮੰਦਰ ਚੜਾ ਦਿੱਤੇ,
ਤੇ ਓਹ ਦਿਨ ਗਿਆ ਤੇ ਅੱਜ ਦਿਨ ਹੈ ਆਇਆ,
ਫਿਰ ਮੈਂ ਕਦੇ scooty ਤੇ ਪੈਰ ਨੀ ਪਾਇਆ!
No comments:
Post a Comment