ਇਧਰ ਉਧਰ, ਓਧਰ ਇਧਰ,
ਪਤਾ ਨੀ ਕਿੱਧਰ ਕਿੱਧਰ,
ਦੀਆਂ ਗੱਲਾਂ ਦੇ ਸੋਚੀ ਪਏ ਆਂ,
ਸੋਚ ਸੋਚ ਕੇ ਇੱਕਲੇ ਜਦੋਂ ਥੱਕ ਗਏ ਆਂ,
ਫਿਰ ਇੱਕ ਦੂਜੇ ਨਾਲ ਕਰਨ ਲੱਗ ਪਏ ਆਂ,
ਗੱਲ ਦੋਹਾਂ ਦੀ ਵਿੱਚ ਹੀ
ਸੱਚੀ ਕੋਈ ਤੱਤ ਨਹੀਂ ਸੀ,
ਫਿਰ ਵੀ ਇੱਕ ਦੂਜੇ ਨੂੰ ਹਾਂ ਹਾਂ ਕਰਦੇ,
ਤਿੰਨ ਚਾਰ ਘੰਟੇ ਲੱਗੇ ਰਹੇ ਆਂ,
ਮਤਾ ਫਿਰ ਅਸੀਂ ਇਹ ਪਕਾਇਆ ਸੀ,
ਰੋਟੀ ਖਾ ਕੇ, ਹੁਣ ਪੱਕਾ ਕੰਮ ਕਰਾਂਗੇ,
ਪਰ ਖਾਂਦੇ ਖਾਂਦੇ ਫਿਰ ਅਸੀਂ ਲੱਗ ਪਏ ਆਂ,
ਤੇ ਖਾ ਕੇ ਰੋਟੀ ਗੇੜਾ ਕੱਢਣ ਗਏ,
ਤੁਰਦੇ ਤੁਰਦੇ ਗੱਲ ਕਰਦੇ ਪਤਾ ਹੀ ਨਾ ਲੱਗਿਆ,
ਚਾਰ ਪੰਜ ਕਿਲੋਮੀਟਰ ਕਦ ਲੰਘ ਗਏ ,
ਤਿੰਨ ਚਾਰ ਮਹੱਲੇ ਪਿੱਛੇ ਛੱਡ ਆਏ ਆਂ,
ਫਿਰ ਲੈ ਕੇ ਆਟੋ ਵਾਪਸ ਆਏ,
ਕੇਤਲੀ ਚੋਂ ਮੈਂ ਚਾਹ ਦੇ ਦੋ ਕੱਪ ਪਾਏ,
ਦੋ ਚਾਰ ਜਾਣੇ ਸਾਡੇ ਕੋਲ ਹੋਰ ਆਕੇ ਬਹਿਗੇ,
ਫਿਰ ਅਸੀਂ ਓਹਨਾਂ ਦੇ ਨਾਲ ਲੱਗ ਗਏ ਆਂ,
ਬੱਸ ਇਦਾਂ ਹੀ ਲੰਘ ਗਿਆ ਕੱਲ ਦਿਨ ਸਾਰਾ,
ਤੁਹਾਨੂੰ ਹੁਣ ਕਿ ਦੱਸੀਏ, ਸਾਨੂੰ ਤਾਂ ਹਾਲੇ ਤੀਕ
ਆਪ ਸਮਝ ਨਹੀਂ ਆਈ, ਕੱਲ ਅਸੀਂ ਕਿ ਕਰ ਰਹੇ ਸਾਂ!
No comments:
Post a Comment