ਹੇ ਮਧੂਸੂਦਨ, ਹੇ ਮੋਹਨ ਮੁਰਾਰੀ,
ਮੈਂ ਤਾਂ ਹਾਂ ਗੁਣੇਗਰ, ਨਰਕਾਂ ਦਾ ਅਧਿਕਾਰੀ,
ਠੀਕ ਹੈ ਜੇ ਮੇਰੀ ਤੂੰ ਸੁੱਧ ਨਹੀਂ ਲੈਂਦਾ,
ਠੀਕ ਹੈ ਜੇ ਮੇਰੇ ਵੱਲ ਕਦੇ ਤੂੰ ਝਾਤ ਨਾ ਮਾਰੀ,
ਹੇ ਮਧੂਸੂਦਨ, ਹੇ ਮੋਹਨ ਮੁਰਾਰੀ
ਪਰ ਉਹ ਤਾਂ ਤੇਰੀ ਭਗਤ ਹੈ ਸੱਚੀ,
ਰੋਜ ਉਹ ਸਭ ਤੋਂ ਪਹਿਲਾਂ ਭੋਗ ਤੈਨੂੰ ਲਾਵੇ,
ਰੋਜ ਤੇਰੇ ਉਹ ਸਰੂਪ ਨੂੰ ਸਜਾਵੇ,
ਰੋਜ ਤੇਰੀ ਉਹ ਮੰਗਲ ਆਰਤੀ ਗਾਵੇ,
ਤੂੰ ਵੀਂ ਕਰਿਆ ਕਰ ਭਗਤੀ ਅਰਾਧਣਾ,
ਮੈਨੂੰ ਵੀ ਉਹ ਲੱਖ ਲੱਖ ਵਾਰ ਸਮਝਾਵੇ,
ਫਿਰ ਕਿਉਂ ਭੋਗੇ ਦੁੱਖ ਉਹ ਵਿਚਾਰੀ,
ਹੇ ਮਧੂਸੂਦਨ, ਹੇ ਮੋਹਨ ਮੁਰਾਰੀ,
ਕਦੇ ਉਹ ਰਾਧਾ ਬਣ ਤੈਨੰ ਚਾਹਵੇ,
ਤੱਕ ਤੱਕ ਰਾਹ ਤੇਰੀ ਅੱਖੀਆਂ ਸੁਜਾਵੇ,
ਜਮੁਣਾ ਉਹ ਇੱਕ ਹੰਜੂਆਂ ਦੀ,
ਰੋਜ ਤੇਰੀ ਮਥੁਰਾ ਤੀਕ ਵਹਾਵੇ,
ਕਦੇ ਉਹ ਮੀਰਾ ਬਣ ਤੇਰੇ ਲਈ ਗਾਵੇ,
ਪਾਗ਼ਲ, ਪ੍ਰੇਮ ਦੀਵਾਨੀ ਜੱਗ ਤੇ ਕਹਾਵੇ,
ਫਿਰ ਵੀ ਤੈਨੂੰ ਕਿਉਂ ਉਹ ਨਜ਼ਰ ਨਾ ਆਵੇ,
ਤਨ ਮਨ ਧਨ ਜੋ ਤੇਰੇ ਤੇ ਬੈਠੀ ਹੈ ਵਾਰੀ,
ਹੇ ਮਧੂਸੂਦਨ, ਹੇ ਮੋਹਨ ਮੁਰਾਰੀ,
ਹੇ ਗਿਰਿਧਰ ਨਾਗਰ, ਹੇ ਗੋਪਾਲ,
ਹੇ ਮਾਖਣ ਚੋਰ, ਹੇ ਨੰਦ ਲਾਲ,
ਕਿਰਪਾ ਕਰੋ ਕੋਈ ਉਸ ਤੇ,
ਕੱਟੋ ਓਹਦਾ ਕਾਲ, ਕਰੋ ਓਹਨੂੰ ਬਹਾਲ,
ਤੇਰੀ ਓਟ ਥੱਲੇ ਕਿਉਂ ਰਹੇ ਕੋਈ ਦੁਖਿਆਰੀ,
ਹੇ ਮਧੂਸੂਦਨ, ਹੇ ਮੋਹਨ ਮੁਰਾਰੀ!