ਤੂੰ ਸਹੀ ਰਸਤੇ ਪਾ ਤੇ ਭੈਣੇ

ਤੂੰ ਸਹੀ ਰਸਤੇ ਪਾ ਤੇ ਭੈਣੇ,

ਨਹੀਂ ਤਾਂ ਅਸੀਂ ਰੁਲ ਜਾਣਾ ਸੀ,

ਸਾਨੂੰ ਗੈਰਾਂ ਨੇ ਤਾਂ ਛੱਡ,

ਆਪਣਿਆਂ ਵੀ ਨਹੀਂ ਚਾਹਣਾ ਸੀ,

ਤੂੰ ਸਹੀ ਰਸਤੇ ਪਾ ਤੇ ਭੈਣੇ,

ਨਹੀਂ ਤਾਂ ਅਸੀਂ ਰੁਲ ਜਾਣਾ ਸੀ


ਸਾਡਾ ਹਿਸਾਬ ਜਵਾਂ ਸੀ ਗੋਲ,

ਸਾਨੂੰ ਸਮਝ ਨੀ ਸੀ ਆਉਂਦਾ,

ਬੜੇ ਕੀਤੇ ਪੀਰ ਗੁਰੂ,

ਪਰ ਸੱਚ ਸੱਚ ਕਿਸੇ ਨੂੰ ਵੀ 

ਸੀ ਕਹਿ ਨੀ ਪਾਉਂਦਾ,

ਤੂੰ ਹੱਥ ਸਿਰ ਤੇ ਧਰ ਕੇ,

ਕੰਮ ਸਾਰੇ ਸਰ ਕਰ ਤੇ,

ਬਿਨ ਤੇਰੇ ਸਾਥੋਂ, ਪਾਰ 

ਨਹੀਂ ਲੱਗਿਆ ਜਾਣਾ ਸੀ,

ਤੂੰ ਸਹੀ ਰਸਤੇ ਪਾ ਤੇ ਭੈਣੇ,

ਨਹੀਂ ਤਾਂ ਅਸੀਂ ਰੁਲ ਜਾਣਾ ਸੀ,


ਇੱਕ ਛਿੱਟਾ ਚਾਨਣ ਦਾ ਦੇ ਦਿਤਾ,

ਚਿਣਗ ਗਿਆਨ ਦੀ ਲਾ ਦਿੱਤੀ,

ਸਾਰੇ ਭਰਮ ਦੂਰ ਕਰ ਦਿੱਤੇ,

ਲੋ ਵਿਸ਼ਵਾਸ ਦੀ ਜਗਾ ਦਿੱਤੀ,

ਇਹ ਤੇਰਾ ਹੀ ਦਿੱਤਾ ਹੈ,

ਇਹ ਸਭ ਤੇਰਾ ਹੀ ਕੀਤਾ ਹੈ,

ਨਹੀਂ ਤਾਂ ਐਨੀ ਦੂਰ 

ਨਹੀਂ ਆਇਆ ਜਾਣਾ ਸੀ

ਤੂੰ ਸਹੀ ਰਸਤੇ ਪਾ ਤੇ ਭੈਣੇ,

ਨਹੀਂ ਤਾਂ ਅਸੀਂ ਰੁਲ ਜਾਣਾ ਸੀ!

  

ਲਕਸ਼ਮਣ

ਤੂੰ ਆਵਾਜ਼ ਦੇ ਦੇਵੀਂ 

ਅਸੀਂ ਉਸੇ ਵੇਲੇ ਆ ਜਾਵਾਂਗੇ,

ਪਈ ਜੇ ਮੁਸੀਬਤ ਕੋਈ 

ਤੇਰੇ ਨਾਲ ਆ ਖੜੇ ਰਹਾਂਗੇ,

ਇੱਕ ਤੇਰਾ ਦਿੱਤਾ ਇਹ ਯਕੀਨ

ਜਿਸ ਨਾਲ ਤੁਰੇ ਜਾ ਰਹੇ ਹਾਂ,


ਆਪਣਾ ਨੀ ਦੱਸਦਾ ਕਦੇ ਦੁੱਖ ਕੋਈ,

ਜਦੋਂ ਗੱਲ ਕਰਦਾ, ਬਸ 

ਸਾਡਾ ਹਾਲ ਚਾਲ ਪੁੱਛਦਾ

ਤੇ ਪੁੱਛਦਾ ਕਿਸ ਗੱਲ ਦੀ 

ਪਰੇਸ਼ਾਨੀ ਤਾਂ ਨੀ ਕੋਈ,

ਤੇਰਾ ਇਹ ਪਿਆਰ ਤੇ ਸਤਿਕਾਰ,

ਜਿਸ ਨਾਲ ਪੂਰੇ ਪੈ ਰਹੇ ਹਾਂ,

 

ਸਾਡੀ ਖੁਸ਼ੀਆਂ ਚ ਹੱਸੇ,

ਸਾਡੀ ਜਿੱਤ ਤੇ ਨੱਚੇ,

ਹਰ ਜਾਈਏ ਤਾਂ ਦਿੰਦਾ ਦਿਲਾਸੇ, 

ਦੁੱਖਾਂ ਵੇਲੇ ਹੋ ਲੈਂਦਾ ਆਪ ਅੱਗੇ,

ਤੇਰਾ ਇਹੀਓ ਹੋਂਸਲਾ,

ਹਰ ਬਾਜ਼ੀ ਹੋ ਬੇਖੌਫ 

ਖੇਡਦੇ ਜਾ ਰਹੇ ਹਾਂ,

 

ਤੇ ਬਦਲੇ  ਚ ਅਸੀਂ 

ਕੁੱਝ  ਵੀ ਨੀ ਕਰਦੇ,

ਮਾੜਾ ਮੋਟਾ ਹੋਵਾਂਗੇ ਕਦੇ

ਮਸਾਂ ਹੀ ਨੀ ਸਰਦੇ,

ਫਿਰ ਹੀ ਉਹ ਮੇਰੇ ਨਾਲ 

ਲਕਸ਼ਮਣ ਵਾਂਙ 

ਨਿਭੀ ਆ ਰਹੇ ਆ,

 

ਇੱਕ ਤੇਰਾ ਦਿੱਤਾ ਇਹ ਯਕੀਨ

ਜਿਸ ਨਾਲ ਤੁਰੇ ਜਾ ਰਹੇ ਹਾਂ!

ਸ਼ੁਰੁਆਤ

ਠੀਕ ਹੈ ਹੁਣ ਤੱਕ ਜਿਵੇਂ ਵੀ ਹੈ ਚਲਦਾ ਆਇਆ,

ਸਾਥੋਂ ਪਹਿਲਾਂ ਵਾਲਿਆਂ ਜਿਵੇਂ ਵੀ ਹੈ ਚਹਾਇਆ,

ਪਰ ਕੀ ਅਸੀਂ ਸ਼ੁਰੁਆਤ ਦੁਬਾਰਾ ਨਹੀ ਕਰ ਸਕਦੇ?


ਕਿੰਨੇ ਵਾਰੀ ਹੁਣ ਤੱਕ ਬੰਦੇ, ਆਪਸ ਵਿਚ ਨੇ ਖਹਿ ਗਏ,

ਕਈ ਮੁਲਖਾਂ ਦੇ ਵੰਡੇ ਸਦਾ ਸਦਾ ਲਈ ਨੇ ਪੈ ਗਏ,

ਕੀ ਅਸੀਂ ਫਿਰ ਗੱਲ ਲੱਗਕੇ ਇੱਕ ਨਹੀਂ ਹੋ ਸਕਦੇ?


ਕਿੰਨੇ ਧਰਮ, ਕਿੰਨੇ ਮਜਹਬ, ਕਿੰਨੀਆਂ ਉੱਤੋਂ ਜਾਤਾਂ ਪਾਤਾਂ,

ਵੰਡੇ ਕੇ ਰਖਤੇ ਲੋਕੀਂ ਤੇ ਫਰਕ ਆਪਸ ਵਿਚ ਹੈ ਪਾ ਤਾ,

ਕੀ ਇਹ ਅਲੱਗ ਕਰਨ ਦੇ ਨਿਸ਼ਾਨ ਮਿੱਟ ਨਹੀਓਂ ਸਕਦੇ?


ਕੁੱਝ ਕੁੱਝ ਸਾਨੂੰ ਮਾੜੀਆਂ ਰਸਮਾਂ ਰੀਤਾਂ ਨੇ ਵੀ ਹੈ ਮਾਰਿਆ,

ਕਹਿ ਕੇ ਸਤੀ ਮਾਤਾ ਜਿੰਦਾ ਨੂੰ ਹੀ ਅੱਗ ਵਿਚ ਗਿਆ ਸਾੜਿਆ,

ਦੁੱਖ ਹਾਲੇ ਵੀ ਜੋ ਦਿੰਦਿਆਂ ਕਿ ਅਸੀਂ ਓਹਨਾ ਨੂੰ ਛੱਡ ਨਹੀਂ ਸਕਦੇ,


ਚਲਦੇ ਰਹਿਣਾ ਇੰਞ ਹੀ, ਕੇ ਕੁੱਝ ਕਰਨਾ, ਕੌਣ ਕਿਸ ਹੱਕ ਵਿੱਚ ਹੈ?

ਇੱਕ ਗੱਲ ਮੈਂ ਕਹਿ ਦੇਣਾ ਚਾਹੁਣਾ ਸਭ ਕੁਛ ਆਪਣੇ ਹੱਥ ਵਿੱਚ ਹੈ,

ਕਿ ਅਸੀਂ ਭਲੇ, ਏਕੇ ਤੇ ਇਨਸਾਫ ਲਈ ਅੱਗੇ ਵਧ ਨਹੀਂ ਸਕਦੇ,


ਠੀਕ ਹੈ ਹੁਣ ਤੱਕ ਜਿਵੇਂ ਵੀ ਹੈ ਚਲਦਾ ਆਇਆ,

ਸਾਥੋਂ ਪਹਿਲਾਂ ਵਾਲਿਆਂ ਜਿਵੇਂ ਵੀ ਹੈ ਚਹਾਇਆ,

ਪਰ ਕੀ ਅਸੀਂ ਸ਼ੁਰੁਆਤ ਦੁਬਾਰਾ ਨਹੀ ਕਰ ਸਕਦੇ?