ਤੂੰ ਆਵਾਜ਼ ਦੇ ਦੇਵੀਂ
ਅਸੀਂ ਉਸੇ ਵੇਲੇ ਆ ਜਾਵਾਂਗੇ,
ਪਈ ਜੇ ਮੁਸੀਬਤ ਕੋਈ
ਤੇਰੇ ਨਾਲ ਆ ਖੜੇ ਰਹਾਂਗੇ,
ਇੱਕ ਤੇਰਾ ਦਿੱਤਾ ਇਹ ਯਕੀਨ
ਜਿਸ ਨਾਲ ਤੁਰੇ ਜਾ ਰਹੇ ਹਾਂ,
ਆਪਣਾ ਨੀ ਦੱਸਦਾ ਕਦੇ ਦੁੱਖ ਕੋਈ,
ਜਦੋਂ ਗੱਲ ਕਰਦਾ, ਬਸ
ਸਾਡਾ ਹਾਲ ਚਾਲ ਪੁੱਛਦਾ
ਤੇ ਪੁੱਛਦਾ ਕਿਸ ਗੱਲ ਦੀ
ਪਰੇਸ਼ਾਨੀ ਤਾਂ ਨੀ ਕੋਈ,
ਤੇਰਾ ਇਹ ਪਿਆਰ ਤੇ ਸਤਿਕਾਰ,
ਜਿਸ ਨਾਲ ਪੂਰੇ ਪੈ ਰਹੇ ਹਾਂ,
ਸਾਡੀ ਖੁਸ਼ੀਆਂ ਚ ਹੱਸੇ,
ਸਾਡੀ ਜਿੱਤ ਤੇ ਨੱਚੇ,
ਹਰ ਜਾਈਏ ਤਾਂ ਦਿੰਦਾ ਦਿਲਾਸੇ,
ਦੁੱਖਾਂ ਵੇਲੇ ਹੋ ਲੈਂਦਾ ਆਪ ਅੱਗੇ,
ਤੇਰਾ ਇਹੀਓ ਹੋਂਸਲਾ,
ਹਰ ਬਾਜ਼ੀ ਹੋ ਬੇਖੌਫ
ਖੇਡਦੇ ਜਾ ਰਹੇ ਹਾਂ,
ਤੇ ਬਦਲੇ ਚ ਅਸੀਂ
ਕੁੱਝ ਵੀ ਨੀ ਕਰਦੇ,
ਮਾੜਾ ਮੋਟਾ ਹੋਵਾਂਗੇ ਕਦੇ
ਮਸਾਂ ਹੀ ਨੀ ਸਰਦੇ,
ਫਿਰ ਹੀ ਉਹ ਮੇਰੇ ਨਾਲ
ਲਕਸ਼ਮਣ ਵਾਂਙ
ਨਿਭੀ ਆ ਰਹੇ ਆ,
ਇੱਕ ਤੇਰਾ ਦਿੱਤਾ ਇਹ ਯਕੀਨ
ਜਿਸ ਨਾਲ ਤੁਰੇ ਜਾ ਰਹੇ ਹਾਂ!
No comments:
Post a Comment