ਠੀਕ ਹੈ ਹੁਣ ਤੱਕ ਜਿਵੇਂ ਵੀ ਹੈ ਚਲਦਾ ਆਇਆ,
ਸਾਥੋਂ ਪਹਿਲਾਂ ਵਾਲਿਆਂ ਜਿਵੇਂ ਵੀ ਹੈ ਚਹਾਇਆ,
ਪਰ ਕੀ ਅਸੀਂ ਸ਼ੁਰੁਆਤ ਦੁਬਾਰਾ ਨਹੀ ਕਰ ਸਕਦੇ?
ਕਿੰਨੇ ਵਾਰੀ ਹੁਣ ਤੱਕ ਬੰਦੇ, ਆਪਸ ਵਿਚ ਨੇ ਖਹਿ ਗਏ,
ਕਈ ਮੁਲਖਾਂ ਦੇ ਵੰਡੇ ਸਦਾ ਸਦਾ ਲਈ ਨੇ ਪੈ ਗਏ,
ਕੀ ਅਸੀਂ ਫਿਰ ਗੱਲ ਲੱਗਕੇ ਇੱਕ ਨਹੀਂ ਹੋ ਸਕਦੇ?
ਕਿੰਨੇ ਧਰਮ, ਕਿੰਨੇ ਮਜਹਬ, ਕਿੰਨੀਆਂ ਉੱਤੋਂ ਜਾਤਾਂ ਪਾਤਾਂ,
ਵੰਡੇ ਕੇ ਰਖਤੇ ਲੋਕੀਂ ਤੇ ਫਰਕ ਆਪਸ ਵਿਚ ਹੈ ਪਾ ਤਾ,
ਕੀ ਇਹ ਅਲੱਗ ਕਰਨ ਦੇ ਨਿਸ਼ਾਨ ਮਿੱਟ ਨਹੀਓਂ ਸਕਦੇ?
ਕੁੱਝ ਕੁੱਝ ਸਾਨੂੰ ਮਾੜੀਆਂ ਰਸਮਾਂ ਰੀਤਾਂ ਨੇ ਵੀ ਹੈ ਮਾਰਿਆ,
ਕਹਿ ਕੇ ਸਤੀ ਮਾਤਾ ਜਿੰਦਾ ਨੂੰ ਹੀ ਅੱਗ ਵਿਚ ਗਿਆ ਸਾੜਿਆ,
ਦੁੱਖ ਹਾਲੇ ਵੀ ਜੋ ਦਿੰਦਿਆਂ ਕਿ ਅਸੀਂ ਓਹਨਾ ਨੂੰ ਛੱਡ ਨਹੀਂ ਸਕਦੇ,
ਚਲਦੇ ਰਹਿਣਾ ਇੰਞ ਹੀ, ਕੇ ਕੁੱਝ ਕਰਨਾ, ਕੌਣ ਕਿਸ ਹੱਕ ਵਿੱਚ ਹੈ?
ਇੱਕ ਗੱਲ ਮੈਂ ਕਹਿ ਦੇਣਾ ਚਾਹੁਣਾ ਸਭ ਕੁਛ ਆਪਣੇ ਹੱਥ ਵਿੱਚ ਹੈ,
ਕਿ ਅਸੀਂ ਭਲੇ, ਏਕੇ ਤੇ ਇਨਸਾਫ ਲਈ ਅੱਗੇ ਵਧ ਨਹੀਂ ਸਕਦੇ,
ਠੀਕ ਹੈ ਹੁਣ ਤੱਕ ਜਿਵੇਂ ਵੀ ਹੈ ਚਲਦਾ ਆਇਆ,
ਸਾਥੋਂ ਪਹਿਲਾਂ ਵਾਲਿਆਂ ਜਿਵੇਂ ਵੀ ਹੈ ਚਹਾਇਆ,
ਪਰ ਕੀ ਅਸੀਂ ਸ਼ੁਰੁਆਤ ਦੁਬਾਰਾ ਨਹੀ ਕਰ ਸਕਦੇ?
No comments:
Post a Comment