ਜਿੱਥੇ ਜਾਵੀਂ ਓੱਥੇ ਦਾ ਬਣ ਕੇ ਰਵੀਂ

 ਜਿੱਥੇ ਜਾਵੀਂ ਓੱਥੇ ਦਾ ਬਣ ਕੇ ਰਵੀਂ,

ਆਪਣਾ ਵੀ ਸੋਚੀਂ ਕਿਸੇ ਨੂੰ ਦੁੱਖ ਨਾ ਦੇਵੀਂ,


ਹਰ ਇੱਕ ਜਗਹ ਦਾਂ ਆਪਣਾ 

ਇਤਹਾਸ ਆਪਣਾ ਹਿਸਾਬ ਹੁੰਦਾ ਹੈ,

ਬਹੁਤ ਕੁੱਝ ਸਹੀ ਬਹੁਤ ਕੁੱਝ ਲਾਜਵਾਬ

ਤੇ ਕੁਝ ਕੁਝ ਖਰਾਬ ਹੁੰਦਾ ਹੈ,

ਗ਼ਲਤ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰੀਂ,

ਜਿੱਥੇ ਜਾਵੀਂ ਓੱਥੇ ਦਾ ਬਣ ਕੇ ਰਵੀਂ,


ਬਣਾਏ ਜਿਹੜੇ ਓਹਨਾਂ ਕ਼ਾਇਦਾ ਕਾਨੂੰਨ,

ਨਿੱਤਨੇਮ, ਆਚਾਰ ਵਿਹਾਰ ਤੇ ਅਸੂਲ,

ਜਾਣੀਂ, ਸੋਚੀ, ਸਮਝੀ, ਪਰਖੀਂ ਤੇ

ਜਿੰਨੇ ਹੋ ਸਕੇ ਕਰੀਂ ਹੱਸ ਕੇ ਕਬੂਲ,

ਐਵੇਂ ਕਿਸੇ ਨਾਲ ਓਥੇ ਅੜੀ ਨਾ ਕਰੀਂ,

ਜਿੱਥੇ ਜਾਵੀਂ ਓੱਥੇ ਦਾ ਬਣ ਕੇ ਰਵੀਂ,


ਮਿਲੀਂ ਸਾਰਿਆਂ ਨੂੰ ਓਥੇ, ਜਿਵੇਂ

ਮਿਲਦਾ ਸੀ ਸੱਜਣ ਪਿਆਰਿਆਂ ਨੂੰ ਇਥੇ,

ਸਾਰੇ ਕਿਤੇ ਇਨਸਾਨ ਇਕੋ ਹੀ ਜਿਹੇ,

ਰੰਗ, ਨਸਲ, ਧਰਮਾਂ ਦੇ ਐਵੇਂ ਨੇ ਭੁਲੇਖੇ,

ਕਿਸੇ ਨਾਲ ਕੋਈ ਐਵੇਂ ਫਰਕ ਨਾ ਕਰੀਂ,

ਜਿੱਥੇ ਜਾਵੀਂ ਓੱਥੇ ਦਾ ਬਣ ਕੇ ਰਵੀਂ,


ਉੱਚਾ ਸੁੱਚਾ ਰੱਖੀਂ ਆਪਣਾ ਰਹਿਣ ਸਹਿਣ,

ਕੰਮ ਵਾਸਤੇ ਦੇਈਂ ਨੇ ਕਿਸੇ ਨੂੰ ਦੁਬਾਰਾ ਕਹਿਣ,

ਤੇਰੇ ਨਾਲ ਜੁੜਿਆਂ ਨਾਮ ਆਪਣੀ ਮਿੱਟੀ ਦਾਂ,

ਦੇਖੀਂ ਤੇਰੇ ਕਰਕੇ ਇਹਨੂੰ ਮਾੜਾ ਨਾ ਕਹਿਣ,

ਕੋਈ ਕੰਮ ਗਲਤੀ ਨਾਲ ਵੀ ਐਸਾ ਨਾ ਕਰੀਂ,

ਜਿੱਥੇ ਜਾਵੀਂ ਓੱਥੇ ਦਾ ਬਣ ਕੇ ਰਵੀਂ!

No comments:

Post a Comment