ਬੜਾ ਮੈਨੂੰ ਲੱਗਣ ਲੱਗ ਪਿਆ ਸੀ,
ਜਿਵੇਂ ਮੇਰੀ ਮੱਤ ਕੰਮ ਕਰਨੋਂ ਹੱਟ ਗਈ,
ਪਰ ਫਿਰ ਮੈਂ ਸੋਚਿਆ ਮੇਰੀ ਉਮਰ
ਤਾਂ ਕੋਈ ਹਾਲੇ ਜਿਆਦਾ ਨੀ ਹੋਈ,
ਮੈਂ ਆਪਣੀ ਬਹਿਣੀ ਉੱਠਣੀ
ਚ ਤਬਦੀਲੀ ਕਰਕੇ ਦੇਖੀ,
ਮੈਂ ਮੂਰਖਾਂ ਦਾ ਖਹਿੜਾ ਛੱਡ ਦਿੱਤਾ,
ਮੈਂ ਸੋਂਹ ਖਾ ਲਈ, ਮੈਂ ਕਿਹਾ
ਕੱਲ ਤੋਂ ਇਹਨਾਂ ਕੋਲ ਬਹਿਣਾ ਹੀ ਨਹੀਂ,
ਇਹ ਅਕਲ ਦੇ ਅੰਨਿਆਂ ਕੋਲ
ਜਿਹੜੇ ਗੰਦ ਸਵਾਹ ਖਰੀਦਣ
ਵੇਚਣ ਦੀਆਂ ਗੱਲਾਂ ਕਰਦੇ ਰਹਿੰਦੇ,
ਜਿਹੜੇ ਔਰਤਾਂ ਦੇ ਜਿਸਮਾਂ ਤੇ
ਬਦਤਰ ਨਗਮੇ ਘੜਦੇ ਰਹਿੰਦੇ,
ਮੈਂ ਬਹਿਣਾ ਉੱਠਣਾ ਸ਼ੁਰੂ ਕਰ ਦਿੱਤਾ
ਦਾਨਿਸ਼ਮੰਦਾਂ ਕੋਲ, ਜਿਹੜੇ ਖੋਲ ਦੇ
ਨੇ ਭੇਤ ਜ਼ਿੰਦਗੀ ਦੇ, ਤੇ ਤਰੋ ਦੇ
ਨੇ ਮੈਨੂੰ ਨਵੀਆਂ ਮੰਜਿਲਾਂ ਦੇ ਸਫਰ ਤੇ,
ਤੇ ਮੈਂ ਕੋਲ ਕਿਤਾਬਾਂ ਰੱਖ ਲਈਆਂ ਨੇ,
ਜੰਮੀ ਜਿਹੜੀ ਮੈਲ ਮੇਰੀ ਸੋਚ ਤੇ
ਖੁਰਚ ਖੁਰਚ ਕੇ ਓਹਨੂੰ ਲਾਉਣ ਲਈ,
ਤੇ ਹੁਣ ਮੈਨੂੰ ਠੀਕ ਲੱਗਣ ਲੱਗ ਪਿਆ ਹੈ,
ਇੰਞ ਲੱਗਦਾ ਹੈ ਮੁੜ ਆਈ ਹੈ
ਸਮੁੰਦਰ ਜਿਹੀ ਸੋਚ ਚ ਗਹਿਰੀ ਡੁੰਗਾਈ,
ਚੱਲ ਪਏ ਨੇ ਕਲ ਪੁਰਜੇ ਫਿਰ ਤੋਂ
ਚੱਕੀ ਫੇਰ ਪੀਹਣ ਲੱਗ ਪਈ!
No comments:
Post a Comment