ਵਦਦੀ ਆਬਾਦੀ


ਦੇਸ਼ ਆਪਨੇ ਦੀ ਵਦਦੀ ਆਬਾਦੀ,
ਜੀਯੋਂ ਉਗਦੀ ਖੇਤਾਂ ਵਿਚ ਸਬਜੀ ਤਰਕਾਰੀ!

ਅਰਬਾਂ ਵਿੱਚ ਹੋ ਗਈ ਹੈ ਆਬਾਦੀ ,
ਕਰੋੜਾਂ ਵਿੱਚ ਹੋ ਗਏ ਨੇ ਭਿਖਾਰੀ!

ਮੁਠ ਕੁ ਰੋਟੀ ਖਾ ਕੇ ਜੀਯੋਂਦੇ ਨੇ,
ਬਾਕੀ ਤਾਂ ਕੱਟ ਦੇ ਨੇ ਟੁਕ੍ਰਾਂ ਤੇ ਜਿੰਦਗੀ ਸਾਰੀ!

ਪੁੱਤ ਮਾਵਾਂ ਦੇ ਸੜਕਾਂ ਤੇ ਨੰਗੇ ਫਿਰਦੇ,
ਟੱਡਦੇ ਨੇ ਹਥੱ ਦੁਨਿਯਾ ਅੱਗੇ ਸਾਰੀ!

ਲੱਖਾਂ ਨਾਲ ਘੁਲ ਕੇ ਕਾਲਜ ਦੀ ਸੀਟ ਮਿਲਦੀ ਹੈ,
ਫਿਰ ਵੀ ਪੱਲੇ ਪੈਂਦੀ ਹੈ ਬੇਰੋਜਗਾਰੀ!

ਬੱਸ ਟ੍ਰੇਨ ਵਿੱਚ ਬੈਠਣ ਲਈ ਸੀਟ ਨਾ ਮਿਲਦੀ,
ਖੜਨ ਲਈ ਵੀ ਕਰਨੀ ਪੈਂਦੀ ਏ ਮਾਰਾ ਮਾਰੀ!

ਸ਼ਹਿਰਾਂ ਵਿੱਚ ਹੋ ਗਿਆ ਹੈ ਭੀੜ ਭੱੜਕਾ,
ਇੱਕ ਦੂਜੇ ਤੇ ਚੜਦੀ ਜਾਂਦੀ ਹੈ ਦੁਨਿਯਾ ਸਾਰੀ !

ਬੀਮਾਰ ਬੰਦਾ ਖੜਾ ਖੜਾ ਮਰ ਜਾਂਦਾ ਹੈ ,
ਡਾਕ੍ਟਰ ਕੋਲ ਨਾ ਆਵੇ ਜਲਦੀ ਜਲਦੀ ਵਾਰੀ!

ਰੋਜ ਬੇਗੁਨਾਹ ਝੁਰ ਝੁਰ ਕੇ ਮਰਦੇ ਨੇ,
ਕੇਸ ਉਨ੍ਹਾ ਦੇ ਦੀ ਨਾ ਆਉਂਦੀ ਵਿੱਚ ਕਚਿਹਰੀ ਵਾਰੀ !

ਇਸ ਭੀੜ ਭੜਕੇ ਦਾ ਅਫ੍ਸਰ ਫਾਇਦਾ ਉਠਾਉਂਦੇ ,
ਹਰ ਕਮ ਵਿੱਚ ਚਲਦੀ ਹੈ ਭ੍ਰਸ਼੍ਟਾਚਾਰੀ!

ਦੇਖ ਆਬਾਦੀ ਵਦਦੀ ਲੋਕ ਆਪਨੇ ਤਾਂ ਰੋਂਦੇ ਹੀ ਨੇ,
ਦੁਨਿਯਾ ਵੀ ਰੋਵੇ ਨਾਲ ਆਪਨੇ ਸਾਰੀ !

ਆਬਾਦੀ ਘਟਾਉਣ ਦਿਆਂ ਸਕੀਮਾਂ ਬਣਾਉਦੇ,
ਥਕ ਗਈ ਇਨਿਦਿਰਾ ਗਾਂਧੀ ਤੇ ਹਾਰ ਗਏ ਅਟਲ ਬਿਹਾਰੀ!

ਪਰ ਇਹ ਆਬਾਦੀ ਰੁਕਣ ਦਾ ਨਾਮ ਨਾ ਲਵੇ ,
ਇਸ ਨੇ ਤਾਂ ਕਰ ਰੱਖੀ ਹੈ ਰਾਕੇਟ ਦੀ ਸਵਾਰੀ!

1 comment: