ਮੇਰੇ ਦਿਲ ਵਿੱਚ ਉਠਦਾ ਹੈ ਏ ਸਵਾਲ

ਪਿੰਜਰੇ ਵਿੱਚ ਪੰਛੀ ਕੈਦ ਵੇਖ ਕੇ,
ਕਸਾਈ ਦੀ ਛੁਰੀ ਥੱਲੇ ਜਨੌਰ ਦੇਖ ਕੇ,
ਮੇਰੇ ਦਿਲ ਵਿੱਚ ਉਠਦਾ ਹੈ ਏ ਸਵਾਲ,
ਕੀ ਇਨਸਾਨ ਰੋਟੀ ਲਈ ਕੀ ਕੀ ਕਰ ਸਕਦਾ ਹੈ ?

ਠੇਕੇਯਾਂ ਤੇ ਵਿਕਦੀ ਖੁੱਲੀ ਸ਼ਰਾਬ ਵੇਖ ਕੇ,
ਕੋਠੇਯਾਂ ਤੇ ਲੱਗੀ ਜਿਸਮਾਂ ਦੀ ਨੁਮਾਇਸ਼ ਵੇਖ ਕੇ,
ਮੇਰੇ ਦਿਲ ਵਿੱਚ ਉਠਦਾ ਹੈ ਏ ਸਵਾਲ,
ਕੀ ਇਨਸਾਨ ਹੋਰ ਕੀ ਕੀ ਵੇਚ ਸਕਦਾ ਹੈ?

ਅਨ੍ਜਮਿਯਾੰ ਧੀਯਾਂ ਮਰਦਿਆਂ ਵੇਖ ਕੇ,
ਬੁੱਢੇ ਮਾਪੇ ਸੜਕਾਂ ਤੇ ਰੁਲਦੇ ਵੇਖ ਕੇ,
ਮੇਰੇ ਦਿਲ ਵਿੱਚ ਉਠਦਾ ਹੈ ਏ ਸਵਾਲ,
ਕੀ ਇਨਸਾਨ ਹੋਰ ਕਿੰਨਾ ਕੁ ਗਿਰ ਸਕਦਾ ਹੈ ?

ਇਜ੍ਜ਼ਤ ਆਬਰੂ ਕਿਸੇ ਮਾਸੂਮ ਦੀ ਲੁਤ੍ਦੀ ਵੇਖ ਕੇ,
ਗੋਲੀ ਗਰਮ ਦਿਮਾਗ ਵਾਲੇ ਦੀ ਬੰਦੁਖ ਚੋ ਛੁਟਦੀ ਵੇਖ ਕੇ,
ਮੇਰੇ ਦਿਲ ਵਿੱਚ ਉਠਦਾ ਹੈ ਏ ਸਵਾਲ,
ਕੀ ਇਨਸਾਨ ਕਿਸੇ ਨੂ ਕਿੰਨਾ ਕੁ ਨੋਚ ਸਕਦਾ ਹੈ?

ਖੁਲੇ ਆਮ ਰਿਸ਼ਵਤ ਹਰ ਕੀਤੇ ਚਲਦੀ ਵੇਖ ਕੇ,
ਜੰਗ,ਧਾਮਾਕੇਆਂ ਚ ਲਹੁ ਪਿਯਾ ਰੁੜਦਾ ਵੇਖ ਕੇ,
ਮੇਰੇ ਦਿਲ ਵਿੱਚ ਉਠਦਾ ਹੈ ਏ ਸਵਾਲ ,
ਕੀ ਇਨਸਾਨ ਹੋਰ ਕਿੰਨਾ ਕੁ ਖੁਦਗਰਜ਼ ਹੋ ਸਕਦਾ ਹੈ ?

ਧਰਤ ਦੇ ਟੁਕੜੇ ਖਾਤਰ ਹੁੰਦੀਯਾਂ ਲ੍ੜਾਯੀਆਂ ਵੇਖ ਕੇ,
ਰਸਮਾ ਦੇ ਨਾ ਤੇ ਸੌਦੇ ਹੁੰਦੇ ਖੁਲੇ ਆਮ ਵੇਖ ਕੇ ,
ਮੇਰੇ ਦਿਲ ਵਿੱਚ ਉਠਦਾ ਹੈ ਏ ਸਵਾਲ,
ਕੀ ਇਨਸਾਨ ਹੋਰ ਕੀ ਕੀ ਸਿਕੇਯਾਂ ਨਾਲ ਤੋਲ ਸਕਦਾ ਹੈ?

ਰਿਸ਼੍ਤੇਯਾਂ ਚ ਪਯੀਆਂ ਦੂਰਿਯਾਂ ਦਰਾਰਾਂ ਵੇਖ ਕੇ,
ਕਚਹ੍ਰੀਆਂ ਚ ਖੁਲੇ ਆਮ ਟੁਟਦੇ ਘਰ ਵੇਖ ਕੇ ,
ਮੇਰੇ ਦਿਲ ਵਿੱਚ ਉਠਦਾ ਹੈ ਏ ਸਵਾਲ,
ਕੀ ਇਨਸਾਨ ਆਪ੍ਨੇਯਾ ਤੋ ਵੀ ਕਿੰਨੀ ਨਫਰਤ ਕਰ ਸਕਦਾ ਹੈ ?

ਰਬ,ਕੋਮ ,ਮੁਲਖ ,ਰੰਗ ,ਨਸਲ ਦੇ ਨਾ ਤੇ ਬ੍ਨੀਯਾਂ ਲਕੀਰਾਂ ਵੇਖ ਕੇ,
ਤੇ ਵਿਤਕਰੇ ਮਿਟਾਉਣ ਵਾਲੇ ਸੂਲੀ ਚੜਦੇ ਵੇਖ ਕੇ ,
ਮੇਰੇ ਦਿਲ ਵਿੱਚ ਉਠਦਾ ਹੈ ਏ ਸਵਾਲ ,
ਕੀ ਇਨਸਾਨ ਹੋਰ ਕਿੰਨਾ ਕੁ ਬੇਸਮਜ ਹੋ ਸਕਦਾ ਹੈ ?

ਆਪਨੇ ਕਮ੍ਭ ਗਏ ਲਿਖਦੇ ਲਿਖਦੇ ਦੇ ਹਥ ਵੇਖ ਕੇ ,
ਤੇ ਪੜਨ ਵਾਲੇ ਪਏ ਵਿੱਚ ਸੋਚ ਵੇਖ ਕੇ,
ਮੇਰੇ ਦਿਲ ਵਿੱਚ ਉਠਦਾ ਹੈ ਏ ਸਵਾਲ,
ਕੀ ਇਨਸਾਨ ਜਾਨੇ ਕਿੰਨਾ ਕੁ ਜਰ ਸਕਦਾ ਹੈ ?

No comments:

Post a Comment